ਸੈਕਰਾਮੈਂਟੋ 10 ਦਸੰਬਰ (ਹੁਸਨ ਲੜੋਆ ਬੰਗਾ) -ਅਮਰੀਕੀ ਸੈਨੇਟ ਦੀ ਡੈਮੋਕਰੈਟਿਕ ਮੈਂਬਰ ਕ੍ਰਿਸਟਨ ਸੀਨੇਮਾ ਵੱਲੋਂ ਪਾਰਟੀ ਛੱਡਣ
ਤੇ ਆਜ਼ਾਦ ਮੈਂਬਰ ਵਜੋਂ ਵਿਚਰਨ ਦਾ ਐਲਾਨ ਕਰਨ ਤੋਂ ਬਾਅਦ ਸਦਨ ਵਿਚ ਸੱਤਾ ਦਾ ਤਵਾਜ਼ਨ ਵਿਗੜ ਗਿਆ ਹੈ। ਐਰੀਜ਼ੋਨਾ ਦੀ
ਸੈਨੇਟ ਮੈਂਬਰ ਸੀਨੇਮਾ ਦੇ ਐਲਾਨ ਤੋਂ ਬਾਅਦ 100 ਮੈਂਬਰੀ ਸੈਨੇਟ ਵਿਚ ਡੈਮੋਕਰੈਟਿਕ ਮੈਂਬਰਾਂ ਦੀ ਗਿਣਤੀ 48 ਰਹਿ ਗਈ ਹੈ ਜਦ
ਕਿ ਰਿਪਬਲੀਕਨ ਮੈਂਬਰਾਂ ਦੀ ਗਿਣਤੀ 49 ਹੈ। 3 ਮੈਂਬਰ ਆਜ਼ਾਦ ਹਨ। ਹਾਲਾਂ ਕਿ ਪਾਰਟੀ ਲਈ ਇਹ ਰਾਹਤ ਵਾਲੀ ਗੱਲ ਹੈ ਕਿ
ਦੋ ਆਜ਼ਾਦ ਮੈਂਬਰ ਵਰਮੋਟ ਤੋਂ ਬਰਨੀ ਸੈਂਡਰ ਤੇ ਮੈਨੇ ਤੋਂ ਅੰਗੁਸ ਕਿੰਗ ਸਦਨ ਵਿਚ ਡੈਮੋਕਰੈਟਿਕ ਪਾਰਟੀ ਦਾ ਸਾਥ ਦਿੰਦੇ ਹਨ।
ਇਸ ਤਰਾਂ ਪਾਰਟੀ ਕੋਲ ਸਦਨ ਵਿਚ ਵੋਟਾਂ ਦੀ ਗਿਣਤੀ 50 ਹੋ ਜਾਂਦੀ ਹੈ। ਫਿਲਹਾਲ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਕਾਰਨ
ਸਦਨ ਵਿਚ ਸੱਤਾ ਦੀ ਕਮਾਨ ਡੈਮੋਕਰੈਟਿਕ ਪਾਰਟੀ ਕੋਲ ਹੈ ਜੋ ਕਿਸੇ ਵੀ ਮਾਮਲੇ 'ਤੇ ਬਰਾਬਰ ਵੋਟਾਂ ਹੋਣ ਦੀ ਹਾਲਤ ਵਿਚ ਆਪਣੀ ਵੋਟ ਪਾਉਣ ਦਾ ਅਧਿਕਾਰ ਰਖਦੀ ਹੈ। ਸੀਨੇਮਾ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਕਿ ਉਹ ਸੈਂਡਰ ਤੇ ਕਿੰਗ ਵਾਲਾ ਪੈਂਤੜਾ
ਅਪਣਾਏਗੀ ਜਾਂ ਰਿਪਬਲੀਕਨ ਪਾਰਟੀ ਦਾ ਸਾਥ ਦੇਵੇਗੀ।
Boota Singh Basi
President & Chief Editor