ਅਮਿੱਟ ਪੈੜਾਂ ਛੱਡ ਗਿਆ ਗੋਲਡਨ ਪੈਲੇਸ ਫਰਿਜ਼ਨੋ ਵਿਖੇ ਹੋਇਆ ਅਤਿ ਮਿਆਰੀ ਪ੍ਰੋਗਰਾਮ

0
52

ਅਮਿੱਟ ਪੈੜਾਂ ਛੱਡ ਗਿਆ ਗੋਲਡਨ ਪੈਲੇਸ ਫਰਿਜ਼ਨੋ ਵਿਖੇ ਹੋਇਆ ਅਤਿ ਮਿਆਰੀ ਪ੍ਰੋਗਰਾਮ
ਫਰਿਜ਼ਨੋ , 18 ਜੂਨ  (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ  )   ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦਾ ਸ਼ਹਿਰ ਫਰਿਜ਼ਨੋ ਸਮਾਜਿਕ ਅਤੇ  ਸਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣ ਚੁਕਿਆ ਹੈ, ਜਿਥੇ ਹਰ ਵਰ੍ਹੇ ਵਿਸਾਖੀ, ਤੀਆਂ ਅਤੇ ਹੋਰ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਏ ਜਾਂਦੇ ਹਨ। ਪੰਜਾਬੀਆਂ ਦੀ ਰੂਹ ਨੂੰ ਸਕੂਨ ਦੇਣ ਲਈ ਕੁਲਦੀਪ ਤੇ ਗੈਰੀ ਜੋੜੀ ਨੇ ਫਰਿਜ਼ਨੋ ਵਿਖੇ ਬਹੁਤ ਹੀ ਖੂਬਸੂਰਤ ਗੋਲਡਨ ਪੈਲੇਸ ਬਣਾਇਆ ਹੋਇਆ ਹੈ, ਜਿਥੇ ਵੱਡੇ-ਵੱਡੇ ਪ੍ਰੋਗਰਾਮ,ਵਿਆਹ-ਸ਼ਾਦੀ  ਰਿਸੈਪਸ਼ਨ ਆਦਿ ਹੁੰਦੇ ਰਹਿੰਦੇ ਹਨ, ਜੋ ਕਿ ਪੰਜਾਬੀਆਂ ਦੀ ਸ਼ਾਨ ਦੇ ਸੂਚਕ ਹਨ। ਇਹ ਹਾਲ ਪੰਜਾਬੀਆਂ ਦੀ ਪਹਿਲੀ ਪਸੰਦ ਹੈ।  ਜਿਥੇ ਪੰਜਾਬੀ ਅਮਲੀ ਤੌਰ ‘ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗੇ ਹੋਏ ਦਿਸਦੇ ਹਨ।   ਕੁਲਦੀਪ ਤੇ ਗੈਰੀ ਦੀ ਜੋੜੀ ਨੇ ਇਹ ਮਹਿਸੂਸ ਕਰਦਿਆਂ ਕਿ ਪੰਜਾਬੀਆਂ ਦੀ ਅਗਲੀ ਪੀੜੀ  ਪੰਜਾਬੀਅਤ ਦੇ ਰੰਗ ਵਿੱਚ ਰੰਗੀ ਰਹੇ।। ਉਹਨਾ ਨੇ ਬਹੁਤ ਹੀ ਸ਼ਾਲਘਾਯੋਗ ਉਪਰਾਲਾ ਕਰਕੇ ਪੰਜਾਬੀ ਸਭਿਆਚਾਰ ਨੂੰ ਜਿਊਂਦੇ ਰੱਖਿਆ ਹੈ। ਉਹਨਾ ਦਾ ਹਰ ਯਤਨ ਹੁੰਦਾ ਹੈ ਕਿ ਇਥੇ ਮਾਰਕੇ ਦੇ ਪੰਜਾਬੀ ਪ੍ਰੋਗਰਾਮ ਹਮੇਸ਼ਾ ਹੁੰਦੇ ਰਹਿਣ।  ਇਸ ਵਰ੍ਹੇ 16 ਜੂਨ ਉਦੋਂ ਯਾਦਗਾਰੀ ਹੋ ਨਿਬੜਿਆ ਜਦੋਂ  ਇਸ ਹਾਲ ਵਿੱਚ ਸਵੇਰ 11.30 ਵਜੇ ਤੋਂ 7 ਵਜੇ ਤੱਕ ਤੀਆਂ ਅਤੇ ਬਰਾਈਡਲ ਐਕਸਪੋ 2024 ਪ੍ਰੋਗਰਾਮ ਪੂਰੀ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜ੍ਹਿਆ। ਇਹ ਪ੍ਰੋਗਰਾਮ ਸਿਰਫ਼ ਤੇ ਸਿਰਫ਼ ਬੱਚੀਆਂ ਤੇ ਬੀਬੀਆਂ ਭੈਣਾਂ ਲਈ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਨਵਕੀਰਤ ਕੌਰ ਚੀਮਾਂ ਅਤੇ ਪੁਸ਼ਪਿੰਦਰ ਕੌਰ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇਸ ਪ੍ਰੋਗਰਾਮ ਲਈ ਐਂਟਰੀ ਮੁਫ਼ਤ ਸੀ। ਸਵੇਰੇ 10 ਵਜੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ। ਜਿਊਲਰੀ ਤੇ ਕੱਪੜਿਆਂ ਦੀਆਂ ਸਟਾਲਾਂ, ਡੈਕੋਰੇਸ਼ਨ ਸਟਾਲਾਂ ਤੇ ਖਾਣੇ ਦੀਆਂ ਸਟਾਲਾਂ ਬਿਲਕੁਲ ਸੈੱਟ ਸਨ। ਡੀ.ਜੇ. ਸੈੱਟ ਸੀ ਤੇ ਕੈਮਰੇ ਫੋਕਸ ਸਨ। 9.30 ਤੋਂ ਦਰਸ਼ਕ ਬੀਬੀਆਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ। ਦੁੱਧ ਸੋਡੇ ਦੀ ਛਬੀਲ ਤੇ ਠੰਡਾ ਛੱਕ ਕੇ ਬੀਬੀਆਂ ਹਾਲ ਵਿੱਚ ਦਾਖ਼ਲ ਹੁੰਦਿਆਂ ਹੀ ਅਸ਼-ਅਸ਼ ਕਰ ਉੱਠੀਆਂ।ਉਹ ਵਧੀਆ ਪ੍ਰਬੰਧ ਲਈ ਪ੍ਰਬੰਧਕਾਂ ਨੂੰ ਵਧਾਈ ਦੇ ਰਹੀਆਂ ਸਨ।
ਕੁਲਦੀਪ ਕੌਰ ਨੇ ਜਦੋਂ ਅਦਬ ਸਹਿਤ 11.30 ਵਜੇ ਸਟੇਜਾਂ ਦੀ ਮਲਿਕਾ ਆਸ਼ਾ ਸ਼ਰਮਾ ਨੂੰ  ਸਟੇਜ ਸੰਭਾਲਣ ਦਾ ਸੱਦਾ ਦਿੱਤਾ ਤਾਂ ਹਾਲ ਤਾੜੀਆਂ ਨਾਲ ਗੂੰਜ ਉਠਿਆ। ਸਟੇਜ ‘ਤੇ ਆਉਂਦਿਆਂ ਹੀ ਉਹਨਾਂ ਆਪਣੇ ਵੱਖਰੇ ਅੰਦਾਜ਼ ਵਿੱਚ ਸਭ ਨੂੰ  ਜੀ ਆਇਆਂ ਕਿਹਾ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ  ਸ਼ਹੀਦਾਂ ਨੂੰ  ਸ਼ਰਧਾ ਦੇ ਫੁੱਲ ਭੈਂਟ ਕੀਤੇ।
ਪ੍ਰੋਗਰਾਮ ਦੇ ਮੁਕਾਬਲਿਆਂ ਦੇ ਜੱਜਾਂ ਨੂੰ ਸਟੇਜ ‘ਤੇ ਚੋਣਵੇਂ ਸ਼ਬਦਾਂ ਦੇ ਸੰਬੋਧਨ ਨਾਲ ਆਸ਼ਾ ਸ਼ਰਮਾ ਨੇ ਬੁਲਾਇਆ। ਡਾਕਟਰ ਮੋਨਿਕਾ ਚਾਹਲ ਵਾਇਸ ਪ੍ਰੈਜੀਡੈਂਟ ਕਲੋਵਿਸ ਕਮਿਊਨਿਟੀ ਕਾਲਜ, ਸ਼੍ਰੀਮਤੀ ਮਨਜੀਤ ਕੌਰ ਸੇਖੋ ਪ੍ਰਸਿੱਧ ਪੰਜਾਬੀ ਲੇਖਿਕਾ। ਜੋਤਨ ਗਿੱਲ ਪ੍ਰਸਿੱਧ ਬਿਜ਼ਨੈੱਸ ਵੋਮੇਨ, ਸ਼ਗਨ ਵੜੈਚ ਪ੍ਰਸਿੱਧ ਗਿੱਧਾ ਕੋਚ, ਜੋਤ ਰਣਜੀਤ ਸਿੰਗਰ ਤੇ ਮੀਡੀਆ ਵੋਮੇਨ  ਨਵਪ੍ਰੀਤ ਗਿੱਲ, ਮਿਸ ਪੰਜਾਬਣ ਬੇਸਟ ਡਾਂਸਰ ਰਾਜ ਮਾਨ ਮਿਸਜ਼ ਪੰਜਾਬਣ 2019 ਜੱਜਾਂ ਵਜੋਂ ਸ਼ੁਸ਼ੋਵਤ ਹੋਏ। ਲਗਭਗ ਸੋ ਦੇ ਕਰੀਬ ਬਾਲ ਕਲਾਕਾਰਾਂ ਤੇ ਮੁਟਿਆਰਾਂ ਨੇ ਆਪਣੀ ਕਲਾਂ ਦੇ ਜੌਹਰ ਦਿਖਾਏ।
ਮੇਕ-ਅੱਪ, ਹੇਅਰ ਤੇ ਮਹਿੰਦੀ ਆਰਟਿਸਟ ਨੇ ਆਪਣੇ ਦੋ ਮੋਡਲ ਤਿਆਰ ਕਰਕੇ ਨਾਮਣਾ ਖੱਟਿਆ। ਰਮਨੀਤ ਕੌਰ, ਰਾਜਵਿੰਦਰ ਕੌਰ, ਡਾ: ਪ੍ਰਬਜੋਤ ਕੌਰ, ਪ੍ਰਭਜੋਤ ਕੌਰ ਤੇ ਸੰਦੀਪ ਗਿੱਲ ਦੇ ਨਾਮ ਜ਼ਿਕਰਯੋਗ ਹਨ। ਜੀ.ਐਚ.ਜੀ, ਦੀਆਂ ਮੁਟਿਆਰਾਂ ਨੇ ਗਿੱਧੇ ਦਾ ਪਿੜ ਬੰਨ੍ਹਿਆ। ਓਲਡ ਸਕੂਲ ਭੰਗੜਾ ਦੀ ਪੇਸ਼ਕਾਰੀ ਕਮਾਲ ਸੀ ਤੇ ਸੈਂਟਰਲ ਵਿਲੇ ਭੰਗੜਾ ਵਾਲਿਆਂ ਨੇ ਖੂਬ ਵਾਹ-ਵਾਹ ਖੱਟੀ। ਮਾਣਮੱਤੀਆਂ ਮਜਾਜਣਾਂ ਨੇ ਜਿਵੇਂ ਸਭ ਦਾ ਮਨ ਹੀ ਮੋਹ ਲਿਆ।
ਸੰਗੀਤ ਮੁਕਾਬਲੇ ਵਿੱਚ  ਰੂਬੀ ਰੈਡ ਤੇ ਰਮਨਦੀਪ ਗਿੱਲ ਨੇ ਕਮਾਲ ਦਾ ਰੰਗ ਬੰਨ੍ਹਿਆ। ਡੁਏਟ ਡਾਂਸ ਵਿੱਚ ਅੰਮ੍ਰਿਤ ਕੈਂਥ ਤੇ ਸਿਮਰਨ ਕੈਂਥ ਦੀ ਜੋੜੀ ਤੇ ਅਰੀਤ ਧਾਲੀਵਾਲ ਤੇ ਰੁਹਾਨੀ ਬਰਾੜ ਦੀ ਜੋੜੀ ਨੇ ਜੱਜਾਂ ਦੀ ਵੀ ਖੂਬ ਵਾਹ-ਵਾਹ ਖੱਟੀ। ਸੋਲੋ ਡਾਂਸ ਵਿੱਚ ਪ੍ਰੀਤ ਚੱਗਰ, ਸਰੀਨ ਸਿੱਧੂ, ਭਵਲੀਨ ਗਿੱਲ, ਐਸਲੀਨ ਜੌਹਲ, ਰਮਨੀਤ ਸੈਣੀ, ਨਮਰ ਚੀਮਾ ਤੇ ਕੋਮਲ ਢਿਲੋਂ ਨੇ ਕਮਾਲਾਂ ਕੀਤੀਆਂ। ਮਹਿੰਦੀ ਲਈ ‘ਕਰਮਜੀਤ ਕੌਰ’ ਨੇ ਤਾਂ ਸਭ ਦਾ ਮਨ ਹੀ ਮੋਹ ਲਿਆ। ਸਭ ਤੋਂ ਦਿਲਕਸ਼ ਮੁਕਾਬਲੇ ਸਨ ਆਟੇ ਦੇ ਪੇੜੇ ਬਣਾਉਣ ਦੇ, ਲਸਣ ਛਿੱਲਣ ਦੇ, ਬਟਨ ਲਗਾਉਣ ਦੇ । ਇਹਨਾ ਮੁਕਾਬਲਿਆਂ ਵਿੱਚ ਸਭ ਦਾ ਉਤਸ਼ਾਹ ਵੇਖਣ ਵਾਲਾ ਸੀ।
ਸ਼ੌਕਣ ਮੁਟਿਆਰਾਂ ਦਾ ਕੀ ਕਹਿਣਾ ਸਨਮਾਨ ਕਮਲ ਬੀ  ਨੂੰ ਦਿੱਤਾ ਗਿਆ। ਗੋਲਡਨ ਪੈਲੇਸ ਦੀ ਕੁਲਦੀਪ ਅਤੇ ਗੈਰੀ ਸਿੰਘ ਨੇ ਇੱਕ ਸੋ ਦੇ ਕਰੀਬ ਕਲਾਕਾਰਾਂ ਨੂੰ ਬਹੁਤ ਹੀ ਸੋਹਣੀਆਂ ਟ੍ਰਾਫੀਆਂ ਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਜੱਜਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ । ਪ੍ਰੋਗਰਾਮ ਵਿੱਚ ਦਿੱਤੀਆਂ ਟ੍ਰਾਫੀਆਂ ਬਹੁਤ ਹੀ ਖੂਬਸੂਰਤ ਸਨ, ਇਵੇਂ ਜਿਵੇਂ ਕੋਈ ਬਹੁਤ ਵੱਡੇ ਐਵਾਰਡ ਪ੍ਰੋਗਰਾਮਾਂ ਵਿੱਚ ਦਿੱਤੀਆਂ ਜਾਂਦੀਆਂ ਹਨ। ਠੀਕ ਤਿੰਨ ਵਜੇ ਤੋਂ ਸ਼ਾਮ ਦੇ ਸੱਤ ਵਜੇ ਤੱਕ ਡੀ.ਜੇ. ਬਲਦੇਵ, ਡੀ.ਜੇ. ਗੋਲਡੀ, ਡੀ. ਜੇ. ਗਿੱਲ , ਡੀਜੇ ਰਣਦੀਪ ਨੇ ਸੇਵਾ ਨਿਭਾI
ਫੋਟੋ ਤੇ ਵੀਡੀਓ ਦੀ ਸੇਵਾ ਡੇ ਐਂਡ ਨਾਈਟ ਦੇ ਰਾਮਾ ਫੋਟੋ ਵੀਡੀਓ ਵਲੋਂ ਨਿਭਾਈ ਗਈ।ਫੋਟੋਗ੍ਰਾਫੀ ਅਤੇ ਵੀਡੀਓ ਲਈ ਪਰਮਜੀਤ ਮੌਂਦ ਤੇ ਰਮਨ ਭੱਟੀ ਨੂੰ ਵੀ ਸਨਮਾਨ ਚਿੰਨ ਦਿੰਤੇ ਗਏ। ਇਸ ਮੌਕੇ ਮਨਜੀਤ ਕੌਰ ਸੇਖੋਂ ਦੀ ਪੁਸਤਕ “ਵਿਆਹ ਰੀਤਾਂ ਦੀ ਅਮਰਵੇਲ ਬਦਲਦੇ ਰੂਪ” ਵੀ ਲੋਕ ਅਰਪਨ ਕੀਤੀ ਗਈ। ਕੁਲ ਮਿਲਾ ਕੇ ਇਹ ਪ੍ਰੋਗਰਾਮ ਆਪਣੀ ਹੀ ਕਿਸਮ ਦਾ ਬਹੁਤ ਹੀ ਮਿਆਰੀ ਪ੍ਰੋਗਰਾਮ ਸੀ ਜੋ ਫਰਿਜ਼ਨੋ ਦੇ ਸਭਿਆਚਾਰਕ ਮੰਚ ‘ਤੇ ਗੋਲਡਨ ਪੈਲੇਸ ਵਿਖੇ ਨਵੇਂ ਕੀਰਤੀਮਾਨ ਸਿਰਜ ਗਿਆ।

LEAVE A REPLY

Please enter your comment!
Please enter your name here