ਅਮੈਰੀਕਨ-ਪੰਜਾਬੀ ਸਿੱਖ ਕਮਿਉਨਟੀ ਨੇ ਕਰਮਨ ਦੇ ਹਾਈ ਸਕੂਲ ਗਰੈਜੂਏਟ ਬੱਚਿਆਂ ਨੂੰ ਦਿੱਤੀ ਸਕਾਲਰਸ਼ਿਪ

0
14
ਅਮੈਰੀਕਨ-ਪੰਜਾਬੀ ਸਿੱਖ ਕਮਿਉਨਟੀ ਨੇ ਕਰਮਨ ਦੇ ਹਾਈ ਸਕੂਲ ਗਰੈਜੂਏਟ ਬੱਚਿਆਂ ਨੂੰ ਦਿੱਤੀ ਸਕਾਲਰਸ਼ਿਪ

ਅਮੈਰੀਕਨ-ਪੰਜਾਬੀ ਸਿੱਖ ਕਮਿਉਨਟੀ ਨੇ ਕਰਮਨ ਦੇ ਹਾਈ ਸਕੂਲ ਗਰੈਜੂਏਟ ਬੱਚਿਆਂ ਨੂੰ ਦਿੱਤੀ ਸਕਾਲਰਸ਼ਿਪ

“ਇਸ ਉਪਰਾਲੇ ਦੀ ਸਭ ਨੇ ਕੀਤੀ ਸ਼ਲਾਘਾ”
ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):  ਕੈਲੇਫੋਰਨੀਆਂ ਵਿੱਚ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਦੀ ਨਾਨ-ਪਰਾਫਟ ਸੰਸਥਾ “ਅਮੈਰੀਕਨ-ਪੰਜਾਬੀ ਸਿੱਖ ਕਮਿਉਨਟੀ ਕਰਮਨ” ਨੇ ਪੰਜਾਬੀ ਭਾਈਚਾਰੇ ਵਿੱਚ ਪਹਿਲ ਕਦਮੀ ਕਰਦੇ ਹੋਏ ਕਰਮਨ ਹਾਈ ਸਕੂਲ ਡਿਸਟ੍ਰਿਕਟ ਬੋਰਡ ਦੇ ਗਰੈਜੂਏਟ ਬੱਚਿਆਂ ਨੂੰ ਦਿੱਤੀ ਸਕਾਲਰਸ਼ਿਪ ਦਿੱਤੀ। ਕਰਮਨ ਯੂਨੀਫਾਈਡ ਸਕੂਲ ਡਿਸਟ੍ਰਿਕਟ ਬੋਰਡ ਦੇ ਹਾਈ ਸਕੂਲ ਤੋਂ ਗਰੈਜੂਏਟ ਹੋਣ ਵਾਲੇ ਬੱਚਿਆਂ ਲਈ ਬਹੁਤ ਸਾਰੀਆਂ ਸੰਸਥਾਵਾਂ, ਅਦਾਰਿਆਂ ਅਤੇ ਨਿੱਜੀ ਦਾਨੀ ਪਰਿਵਾਰਾਂ ਵੱਲੋਂ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਗਈ। ਜਿਸ ਦੀ ਕੁੱਲ ਰਾਸ਼ੀ ਇਕ ਲੱਖ ਡਾਲਰ ਦੇ ਲਗਭਗ ਸੀ। ਜਿਸ ਵਿੱਚ ਸਥਾਨਕ “ਅਮੈਰੀਕਨ ਪੰਜਾਬੀ ਸਿੱਖ ਕਮਿਉਨਟੀ ਕਰਮਨ” ਵੱਲੋਂ ਛੇ ਬੱਚਿਆਂ ਨੂੰ ਪੰਜ-ਪੰਜ ਸੌ ਡਾਲਰ  ਦੀ ਉੱਚ ਵਿੱਦਿਆ ਅਤੇ ਸਮਾਜਿਕ ਸੇਵਾਵਾਂ ਦੇ ਅਧਾਰ ਤੇ ਕੁੱਲ  ਤਿੰਨ ਹਜ਼ਾਰ ਡਾਲਰ ਦੀ ਸਕਾਲਰਸ਼ਿਪ ਦਿੱਤੀ ਗਈ।
                   ਇਸ ਨਾਨ-ਪਰਾਫਟ ਸੰਸਥਾ ਦੀ ਸਥਾਪਨਾ ਕੁਝ ਸਾਲ ਪਹਿਲਾਂ ਸਮਾਜਿਕ ਕਾਰਜਾਂ ਲਈ ਸ਼ੁਰੂ ਕਰ ਦਿੱਤੀ ਗਈ ਸੀ।  ਇਸ ਪਹਿਲਾਂ ਇਹ ਸੰਸਥਾ ਦੇ ਸਹਿਯੋਗੀ ਮੈਂਬਰ ਵੱਖ-ਵੱਖ ਭਾਈਚਾਰਿਆਂ ਅਤੇ ਸੰਸਥਾਵਾਂ ਨਾਲ ਰਲ ਕੇ ਕੰਮ ਇਹ ਸੇਵਾਵਾਂ ਨਿਭਾਉਦੇ ਸਨ। ਪਰ ਪਿਛਲੇ ਸਾਲ ਤੋਂ ਇਸ ਸੰਸਥਾ ਨੇ ਆਪਣੇ ਤੌਰ ਤੇ ਸੇਵਾਵਾਂ ਨਿਭਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜੋ ਇਸ ਤੋਂ ਪਹਿਲਾਂ ਰੋਟਰੀ ਕਲੱਬ ਇੰਟਰਨੈਸ਼ਨਲ, ਪੁਲੀਸ ਡਿਪਾਰਟਮੈਂਟ, ਫਾਇਰ ਡਿਪਾਰਮੈਂਟ ਅਤੇ ਹੋਰ ਸਥਾਨਕ ਸੰਸਥਾਵਾਂ ਲਈ ਸਹਾਇਤਾ ਦੇ ਚੁੱਕੀ ਹੈ। ਇਹ ਸਾਰੀ ਰਾਸ਼ੀ ਸੰਸਥਾ ਦੇ ਮੈਂਬਰਾਂ ਅਤੇ ਸਹਿਯੋਗੀਆਂ ਵੱਲੋਂ ਇਕੱਤਰ ਕੀਤੀ ਜਾਂਦੀ ਹੈ। ਇਸ ਸਮੇਂ ਬੋਲਦੇ ਹੋਏ ਸੰਸਥਾ ਦੇ ਸੰਸਥਾਪਕ ਗੁਲਬਿੰਦਰ ਗੈਰੀ ਢੇਸੀ ਨੇ ਨੇ ਸਮੂੰਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਜਦ ਕਿ ਬਾਕੀ ਬੁਲਾਰਿਆਂ ਵਿੱਚ ਸਰਬਜੀਤ ਸਿੰਘ ਸਰਾਂ, ਕਿਰਨ ਢੇਸੀ, ਸਤਬੀਰ ਸਿੰਘ ਹੀਰ, ਅਵਤਾਰ ਸਿੰਘ ਗਰੇਵਾਲ, ਸਤਬੀਰ ਸਿੰਘ, ਗੁਰਬਖਸ਼ ਸਿੰਘ ਸਿੱਧੂ, ਹੀਰ ਅਤੇ ਹਰਜੀਤ ਸਿੰਘ ਗਰੇਵਾਲ ਮੌਜੂਦ ਸਨ। ਅੰਤ ਸਕੂਲਾਂ ਵਿੱਚ ਲੋੜਵੰਦ ਵਿਦਿਆਰਥੀਆਂ ਲਈ ਹੋਰ ਆਰਥਿਕ ਸਹਾਇਤਾ ਦੇ ਉਪਰਾਲੇ ਕਰਨ ਅਤੇ ਆਪਣੀ ਪੰਜਾਬੀਅਤ ਦੀ ਪਹਿਚਾਣ ਬਣਾਉਣ ਵਰਗੇ ਮੁੱਦਿਆਂ ਦੀ ਗੱਲ ਕਰਨ ਦਾ ਵਾਅਦਾ ਨਿਭਾਉਂਦਿਆਂ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

LEAVE A REPLY

Please enter your comment!
Please enter your name here