ਅਯੁੱਧਿਆ ਧਾਮ ਵਿੱਚ ਸ਼੍ਰੀ ਰਾਮ ਲੱਲਾ ਦੇ ਬਣ ਰਹੇ ਮੰਦਿਰ ਦੇ ਸੰਬੰਧ ਵਿੱਚ ਅਕਸ਼ਿਤ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ
ਖੇਮਕਰਨ 6 ਜਨਵਰੀ
ਅਯੁੱਧਿਆ ਧਾਮ ਵਿਖੇ ਸ਼੍ਰੀ ਰਾਮ ਚੰਦਰ ਜੀ ਬਣ ਰਹੇ ਮੰਦਿਰ ਦੇ ਸਬੰਧ ਵਿੱਚ ਚੱਲ ਰਹੀਆਂ ਤਿਆਰੀਆਂ ਦੇ ਸਬੰਧ ਵਿੱਚ ਪਵਿੱਤਰ ਅਕਸ਼ਤ ਨਾਲ ਕਲਸ਼ ਯਾਤਰਾ ਸਾਰੇ ਹੀ ਦੇਸ਼ ਭਰ ਵਿੱਚ ਕੱਢੀ ਜਾ ਰਹੀ ਹੈ।ਜਿਸ ਦੇ ਚੱਲਦਿਆਂ ਅੱਜ ਕਸਬਾ ਖੇਮਕਰਨ ਵਿੱਚ ਵੀ ਸ਼੍ਰੀ ਸਨਾਤਨ ਧਰਮ ਸਭਾ ਦੇ ਨਾਲ-ਨਾਲ ਕਸਬੇ ਦੀਆਂ ਸਮੂਹ ਧਾਰਮਿਕ ਮੰਡਲੀਆਂ ਤੇ ਸੰਗਤਾਂ ਵੱਲੋਂ ਅਕਸ਼ਿਤ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਘਰਿਆਲਾ ਮੰਦਿਰ ਤੋਂ ਗੱਦੀ ‘ਨਸ਼ੀਨ ਮਾਤਾ ਸਰਬਜੀਤ ਕੌਰ ਜੀ ਵਿਸ਼ੇਸ਼ ਤੌਰ ‘ਤੇ ਸੰਗਤਾਂ ਦੇ ਨਾਲ ਪਹੁੰਚੇ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਕਸਬੇ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।ਇਹ ਯਾਤਰਾ ਮੰਦਰ ਦੇਵੀ ਦਵਾਰਾ ਤੋਂ ਸ਼ੁਰੂ ਹੋਈ। ਨਗਰ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਮੰਦਰ ਪਹੁੰਚੀ, ਜਿਸ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਧਾਰਮਿਕ ਸਭਾ ਸੋਸਾਇਟੀ ਆਂ ਦੇ ਸ਼ਰਧਾਲੂਆਂ ਨੇ ਹਾਜ਼ਰੀ ਲਗਵਾਈ ਅਤੇ ਭਜਨ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਅਸ਼ਵਨੀ ਸ਼ਰਮਾ ਸਭਾ ਪ੍ਰਧਾਨ, ਸਤਪਾਲ ਸ਼ਰਮਾ ਮਹੰਤ, ਅਰੁਣ ਅਲਗੋ, ਪੱਪੂ ਭਗਤ, ਰਮਨ. ਅਲਗੋ, ਹਜ਼ੂਰੀ ਲਾਲ ਚੌਧਰੀ,ਕੇ ਕੇ ਸ਼ਰਮਾ, ਵਿਜੇ ਗੁਲਾਟੀ, ਕਰਮ ਮੋਹਨ ਮੋਂਗਾ ਪ੍ਰਧਾਨ, ਰਾਮ ਭੰਡਾਰੀ,ਰਾਕੇਸ਼ ਬੌਬੀ0
, ਵਨੀਤ ਪਾਸੀ, ਸੁਰਿੰਦਰ ਚੌਧਰੀ, ਸੁਮੀਤ ਅਰੋੜਾ, ਪਰਦੀਪ ਬੌਬੀ, ਪਵਨ ਪੁਰੀ, ਸਚਿਨ ਪੁਰੀ,ਰਾਮ ਚੋਪੜਾ, ਸੁਨੀਲ ਮਹਿਤਾ, ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।