ਨਿਊਜਰਸੀ, (ਰਾਜ ਗੋਗਨਾ) -ਅਰਬ-ਅਮੈਰੀਕਨ ਮੁਸਲਿਮ ਵਿਦਿਆਰਥੀ ਨੂੰ ਸਕੂਲ ਵਿਚ ਅਧਿਆਪਕ ਵੱਲੋਂ ਇਹ ਕਹਿਣ ’ਤੇ ਕਿ ਅਸੀਂ ਅੱਤਵਾਦੀਆਂ ਨਾਲ ਗੱਲਬਾਤ ਨਹੀਂ ਕਰਦੇ ਉਸ ਦੇ ਸੰਬੰਧ ’ਚ ਨਿਊਜਰਸੀ ਸੂਬੇ ਦੇ ਰਿਜਫੀਲਡ ਸਕੂਲ ਡਿਸਟ੍ਰਿਕਟ ਨੇ ਸਕੂਲ ਦੇ ਇੰਸਟ੍ਰਕਟਰ ਨੂੰ ਕਲਾਸ ਤੋਂ ਬਾਹਰ ਕਰ ਦਿੱਤਾ ਅਤੇ ਕਿਹਾ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਅਤੇ ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਨਿਊਜਰਸੀ ਸੂਬੇ ਦੇ ਇਕ ਹਾਈ ਸਕੂਲ ਦੇ ਇੱਕ ਅਧਿਆਪਕ ਨੂੰ ਕਲਾਸ ਵਿੱਚ ਮੁਸਲਿਮ ਵਿਦਿਆਰਥੀ ਦਾ ਮਜ਼ਾਕ ਉਡਾਉਣ ਅਤੇ ਉਸ ਨੂੰ ਅੱਤਵਾਦੀ ਕਹਿਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਜੋ ਨਿਉੂਜਰਸੀ ਸੂਬੇ ਦੇ ਰਿਜਫੀਲਡ ਮੈਮੋਰੀਅਲ ਹਾਈ ਸਕੂਲ ਦਾ 17 ਸਾਲਾ ਦਾ ਵਿਦਿਆਰਥੀ ਜਿਸ ਦਾ ਨਾਂ ਮੁਹੰਮਦ ਜ਼ੂਬੀ ਹੈ ਜਿਸ ਨੇ ਪਿਛਲੇ ਹਫ਼ਤੇ ਇੱਕ ਅਧਿਆਪਕ ਨੂੰ ਪੁੱਛਿਆ ਕਿ ਕੀ ਉਸ ਕੋਲ ਇੱਕ ਅਸਾਈਨਮੈਂਟ ਨੂੰ ਪੂਰਾ ਕਰਨ ਲਈ ਹੋਰ ਸਮਾਂ ਹੋ ਸਕਦਾ ਹੈ। ਉਸ ਦੇ ਪਰਿਵਾਰ ਨੇ ਕਿਹਾ। ਉਸ ਸਮੇਂ ਜਦੋਂ ਇੰਸਟ੍ਰਕਟਰ ਨੇ ਕਥਿਤ ਤੌਰ ‘ਤੇ ਚੁਟਕੀ ਲਈ,ਅਤੇ ਕਿਹਾ ਕਿ ‘‘ਅਸੀਂ ਨਹੀਂ ਕਰਦੇ’’ ਅੱਤਵਾਦੀਆਂ ਨਾਲ ਗੱਲਬਾਤ ਇਸ ਸੰਬੰਧ ’ਚ ‘‘ਕੌਂਸਲ ਆਨ ਅਮਰੀਕਨ-ਇਸਲਾਮਿਕ ਰਿਲੇਸ਼ਨਸ, ਜਾਂ ਸੀ ਏ ਆਈ ਆਰ ਦੇ ਕਾਰਜਕਾਰੀ ਨਿਰਦੇਸ਼ਕ, ਸੈਲਾਦੀਨ ਮਕਸੂਤ ਨੇ ਪਰਿਵਾਰ ਦੀ ਤਰਫੋਂ ਬੋਲਦੇ ਹੋਏ ਕਿਹਾ, ‘‘ਇਹ ਅਰਬਾਂ ਅਤੇ ਮੁਸਲਮਾਨਾਂ ਦੇ ਵਿਰੁੱਧ ਰੂੜ੍ਹੀਵਾਦੀ ਧਾਰਨਾਵਾਂ ਨੂੰ ਕਾਇਮ ਰੱਖਦਾ ਹੈ ਅਤੇ ਇੱਕ ਅਧਿਆਪਕ ਦੁਆਰਾ ਕਲਾਸਰੂਮ ਵਿੱਚ ਵਰਤੇ ਗਏ ਸ਼ਬਦ ਬਹੁਤ ਚਿੰਤਾਜਨਕ ਹੈ।’’ ਉਧਰ ਰਿਜਫੀਲਡ ਸਕੂਲ ਡਿਸਟ੍ਰਿਕਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ‘‘ਕਿਸੇ ਵੀ ਵਿਦਿਆਰਥੀ ਜਾਂ ਸਟਾਫ ਮੈਂਬਰ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਨੂੰ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ’’
Boota Singh Basi
President & Chief Editor