ਅਰੁਨਾ ਮੁਲਰ ਲੈਫ਼ਟੀਨੈਂਟ ਗਵਰਨਰ ਮੈਰੀਲੈਡ ਦਾ ਫੰਡ ਰਜਿੰਗ ਸਮਾਗਮ ਵੱਖਰੀ ਛਾਪ ਛੱਡ ਗਿਆ।

0
45

ਅਰੁਨਾ ਮਿਲਰ ਨੇ ਕਿਹਾ ਕਿ ਵੈਸਟ ਮੌਰ ਗਵਰਨਰ “ ਮੈਰੀਲੈਡ “ਦੀ ਬਿਹਤਰੀ ਲਈ ਬਜ਼ਿਦ ਹਨ।
ਏਸ਼ੀਅਨ ਕੁਮਿਨਟੀ ਸੈਂਟਰ ਮੈਰੀਲੈਡ ਵਿੱਚ ਬਣਾਉਣ ਦੀ ਤਜਵੀਜ਼ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
ਸੁਬੇਗ ਸਿੰਘ ਮੁਲਤਾਨੀ ਅਟਾਰਨੀ ਐਟ ਲਾਅ ਨੂੰ ਲਾਈਫ ਟਾਇਮ ਪ੍ਰਾਪਤੀ ਰਾਸ਼ਟਰਪਤੀ ਅਵਾਰਡ,ਯਸ਼ ਵਡਾਲੀ ਨੂੰ ਸੂਫ਼ੀ ਅਵਾਰਡ ਤੇ ਸਰਤਾਜ ਸਿੰਘ ਲਾਅ ਫਰਮ ਦੇ ਸੀ ਈ ਓ ਨੂੰ ਵਿਸ਼ੇਸ਼ ਅਵਾਰਡ ਨਾਲ ਸਨਮਾਨਿਆ

 

ਮੈਰੀਲੈਡ-( ਸਰਬਜੀਤ ਗਿੱਲ ) ਮੈਰੀਲੈਡ ਸਟੇਟ ਦੀ ਲੈਫ਼ਟੀਨੈਂਟ ਗਵਰਨਰ ਅਰੁਨਾ ਮਿਲਰ ਦੀ ਸ਼ਾਨ ਵਿਚ ਇੱਕ ਕੁਮਿਨਟੀ ਮਿਲਣੀ ਸਮਾਗਮ ਫੈਮਲੀ ਕਿ ਨ ਵਿਚ ਕਰਵਾਇਆ ਗਿਆ। ਜਿਸ ਨੂੰ ਸਿੱਖਸ ਆਫ ਡੀ ਐਮ ਵੀ ,ਪੰਜਾਬੀ ਕਲੱਬ ਮੈਰੀਲੇਡ ਤੇ ਸਿਖਸ ਆਫ ਯੂ ਐਸ ਏ ਦੇ ਸਹਿਯੋਹ ਨਾਲ ਅਯੋਜਿਤ ਕੀਤਾ ਗਿਆ ਹੈ।ਕੁਮਿਨਟੀ ਵੱਲੋਂ ਖੁੱਲ ਕੇ ਫੰਡ ਜੁਟਾਏ।

ਜਿਉਂ ਹੀ ਅਰੁਨਾ ਮਿਲਰ ਲੈਫ਼ਟੀਨੈਂਟ ਗਵਰਨਰ ਨੇ ਹਾਲ ਵਿੱਚ ਪ੍ਰਵੇਸ਼ ਕੀਤਾ। ਹਾਲ ਤਾੜੀਆਂ ਨਾਲ ਗੂੰਜ ਉੱਠਿਆ । ਕੁਮਿਨਟੀ ਨਾਲ ਸੰਖੇਪ ਮਿਲਣੀ ਉਪਰੰਤ ਸਮਾਗਮ ਦੀ ਸ਼ੁਰੂਆਤ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਨੇ ਜੀ ਆਇਆ ਨਾਲ ਕੀਤੀ ਤੇ ਕੁਮਿਨਟੀ ਨੇਤਾਵਾਂ ਦਾ ਜ਼ਿਕਰ ਕਰਦੇ ਅਰੁਨਾ ਮਿਲਰ ਓਪ ਗਵਰਨਰ ਮੈਰੀਲੈਡ ਤੋ ਕੁਮਿਨਟੀ ਸੈਂਟਰ ਦੀ ਮੰਗ ਕੀਤੀ।ਡਾਕਟਰ ਗਿੱਲ ਨੇ ਅਮਰਜੀਤ ਸਿੰਘ ਸੰਧੂ ਕਮਿਸ਼ਨਰ ਮੈਰੀਲੈਡ ਨੂੰ ਨਿਮਤ੍ਰੰਤ ਕੀਤਾ ਕਿ ਉਹ ਅਰਨਾ ਮਿਲਰ ਦੀ ਜਾਣ ਪਹਿਚਾਣ ਕੁਮਿਨਟੀ ਨਾਲ ਕਰਵਾਉਣ। ਸੰਧੂ ਸਾਹਿਬ ਨੇ ਕਿਹਾ ਕਿ ਅਰੁਨਾ ਮਿਲਰ ਮੇਹਨਤੀ ਤੇ ਸਫਲ ਰਾਜਨੀਤਕ ਹਨ। ਜਿੰਨਾ ਅਪਨੀ ਮਿਹਨਤ ਤੇ ਦੂਰ ਅੰਦੇਸ਼ੀ ਨਾਲ ਮੁਕਾਮ ਹਾਸਲ ਕੀਤਾ ਹੈ। ਸਾਨੂੰ ਮਾਣ ਹੈ ਕਿ ਭਾਰਤੀ ਪਿਛੋਕੜ ਦੀ ਪਹਿਲੀ ਔਰਤ ਨੇ ਸਾਡੇ ਸਾਰਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸੰਧੂ ਸਾਹਿਬ ਨੇ ਅਰੁਨਾ ਮਿਲਰ ਲੈਫਟੀਨੈਟ ਗਵਰਨਰ ਮੈਰੀਲੈਡ ਨੂੰ ਸਟੇਜ ਤੋਂ ਸੰਬੋਧਨ ਕਰਨ ਲਈ ਕਿਹਾ।

ਅਰੁਨਾ ਮਿਲਰ ਲੈਫ਼ਟੀਨੈਂਟ ਗਵਰਨਰ ਮੈਰੀਲੈਡ ਨੇ ਸਟੇਟ ਵੱਲੋਂ ਉਲੀਕੀਆਂ ਸਕੀਮਾਂ ਤੇ ਪ੍ਰੋਜੈਕਟ ਸ਼ੁਰੂ ਕੀਤੇ ਹਨ । ਉਹਨਾਂ ਤੇ ਚਾਨਣਾ ਪਾਇਆ ਤੇ ਸੁਰੱਖਿਆ ਤੇ ਜਾਨ ਮਾਲ ਦੀ ਰਾਖੀ ਲਈ ਵਚਨਬੰਧਤਾ ਦੁਹਰਾਈ। ਉਹਨਾਂ ਕਿਹਾ ਵੈਸਟ ਮੰਨੋਰੰਜਨ ਗਵਰਨਰ ਮੈਰੀਲੈਡ ਨੂੰ ਉੱਤਮ ਸਟੇਟ ਵਜੋਂ ਵਿਕਸਤ ਕਰਨ ਲਈ ਵਚਨਬੰਧ ਹਨ। ਜਿਸ ਲਈ ਸਮੁਚੀ ਟੀਮ ਤੇ ਕੁਮਿਨਟੀ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਜਿਸ ਲਈਮੈਂ ਹਮੇਸ਼ਾ ਤੁਹਾਡੀ ਰਿਣੀ ਹਾਂ।

ਸ਼ੁਬੇਗ ਮੁਲਤਾਨੀ ਅਟਾਰਨੀ ਅੇਟ ਲਾਅ ਨਿਊਯਾਰਕ ਜੋ ਵਿਸ਼ੇਸ ਤੌਰ ਤੇ ਅਪਨੀ ਟੀਮ ਦੀ ਜਾਣ ਪਹਿਚਾਣ ਕਰਵਾਈ। ਜਿਸ ਵਿੱਚ ਯਸ਼ ਵਡਾਲੀ ਸੂਫ਼ੀ ਸਿੰਗਰ,ਰਾਕੇਸ਼ ਸਭਰਵਾਲ ਫ਼ਿਲਮ ਪ੍ਰੋਡਿਊਸਰ ਮੁਬੰੲੌ ਤੇ ਸਰਤਾਜ ਸਿੰਘ ਸੀ ਈ ਓ ਸ਼ਾਮਲ ਸਨ। ਮੁਲਤਾਨੀ ਸਾਹਿਬ ਨੇ ਕਿਹਾ ਕਿ ਇਹ ਭਾਵੇਂ ਸਾਡੀ ਇਤਫ਼ਾਕਿਕ ਮਿਲਣੀ ਹੈ , ਪਰ ਇਸ ਦਾ ਸਿਹਰਾ ਡਾਕਟਰ ਗਿੱਲ ਨੂੰ ਜਾਂਦਾ ਹੈ ,ਜਿੰਨਾ ਨੇ ਸਾਨੂੰ ਅਰੁਨਾ ਮਿਲਰ ਓੁਪ ਗਵਰਨਰ ਨਾਲ ਜਾਣ ਪਹਿਚਾਣ ਕਰਵਾਈ ਹੈ। ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀ ਡੈਮੋਕਰੇਟਕ ਪਾਰਟੀ ਦੇ ਮੁਰੀਦ ਹਾਂ ਜੋ ਨਿਉਯਾਰਕ ਤੇ ਕੈਲੀਫੋਰਨੀਆ ਦੀ ਟੀਮ ਨਾਲ ਹਾਜ਼ਰ ਹੋਏ ਹਾਂ। ਭਵਿੱਖ ਵਿੱਚ ਮੁੜ ਮੁਲਾਕਾਤ ਕਰਾਂਗੇ।
ਗੀ ਡਿਜੋਕਨ ਚੇਅਰਮੈਨ ਅਫਰੀਕਨ ਕਮਿਸ਼ਨ ਨੇ ਅਪਨੇ ਸੰਬੋਧਨ ਵਿੱਚ ਅਰੁਨਾ ਮਿਲਰ ਦੇ ਕੰਮਕਾਜ ਦੀ ਸ਼ਲ਼ਾਘਾ ਕੀਤੀ ਤੇ ਕਮਲਾ ਹੈਰਿਸ ਨੂੰ ਭਵਿੱਖ ਦਾ ਰਾਸ਼ਟਰਪਤੀ ਚੁਣਨ ਦੀ ਵਕਾਲਤ ਕੀਤੀ।
ਗੁਰਪ੍ਰੀਤ ਤੱਖਰ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਨੇ ਕਿਹਾ ਕਿ ਮੈਰੀਲੈਡ ਦੀ ਬਿਹਤਰੀ ਲਈ ਅਰੁਨਾ ਮਿਲਰ ਓੁਪ ਗਵਰਨਰ ਮੈਰੀਲੈਡ ਇੱਕ ਮਿਸਾਲ ਹਨ। ਜੋ ਚੋਵੀ ਘੰਟੇ ਕੁਮਿਨਟੀ ਲਈ ਹਾਜਰ ਹਨ।ਸਾਨੂੰ ਮਾਣ ਹੈ ਕਿ ਇਹ ਅਪਨੀ ਮਿਆਦ ਦੁਰਾਨ ਏਸ਼ੀਅਨ ਕੁਮਿਨਟੀ ਸੈਂਟਰ ਨੂੰ ਹੋਂਦ ਵਿੱਚ ਕੁਆਉਣਗੇ।

ਇਸ ਮੋਕੇ ਯਸ਼ ਵਡਾਲੀ ਸੂਫ਼ੀ ਗਾਇਕ ਨੂੰ ਅਪਨੀ ਅਵਾਜ ਨਾਲ ਮੋਹ ਲਿਆ। ਕੇਵਲ ਸਿੰਘ ਸਕੱਤਰ ਜਨਰਲ ਸਿਖਸ ਆਫ ਡੀ ਐਮ ਵੀ ਨੇ ਆਏ ਮਹਿਮਾਨਾਂ ਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।

ਅਰੁਨਾ ਮਿਲਰ ਲੈਫ਼ਟੀਨੈਂਟ ਗਵਰਨਰ ਮੈਰੀਲੈਡ ਨੇ ਸ਼ੁਬੇਗ ਮੁਲਤਾਨੀ ਅਟਾਰਨੀ ਐਟ ਲਾਅ ਨਿਉਯਾਰਕ ਨੂੰ ਲਾਈਫ ਟਾਇਮ ਅਚੀਵਮੈਟ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਤ ਕੀਤਾ। ਯਸ਼ ਵਡਾਲੀ ਨੂੰ ਸੂਫ਼ੀ ਅਵਾਰਡ ਤੇ ਸਰਤਾਜ ਸਿੰਘ ਸੀਈਓ ਲਾਅ ਆਫ਼ਿਸ ਕੈਲੀਫੋਰਨੀਅਸ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ।

ਇਸ ਮੋਕੇ ਕੁਮਿਨਟੀ ਦੀਆ ਪ੍ਰਮੁੱਖ ਸ਼ਖਸੀਅਤਾ ਸ਼ਾਮਲ ਹੋਈਆ ,ਜਿਸ ਵਿੱਚ ਕੇ ਕੇ ਸਿਧੂ,ਰਣਜੀਤ ਸਿੰਘ ਚਹਿਲ,ਸੁਰਿੰਦਰ ਨੱਤ,ਹਰਪ੍ਰੀਤ ਗਿੱਲ,ਅਵਤਾਰ ਸਿੰਘ ਵੜਿੰਗ,ਅਜੀਤ ਸ਼ਾਹੀ,ਪ੍ਰਮਿੰਦਰ ਸੰਧੂ,ਜਗਤਾਰ ਸਿੰਘ,ਹਰਜੀਤ ਹੁੰਦਲ,ਚਰਨਜੀਤ ਸਰਪੰਚ,ਚੰਚਲ ਸਿੰਘ, ਰਾਕੇਸ਼ ਸਭਰਵਾਲ ਪ੍ਰੋਡਿਊਸਰ ਫਿਲਮ ਇੰਡਸਟਰੀ,ਸਤਿੰਦਰ ਕੰਗ,ਦਵਿੰਦਰ ਗਿੱਲ ,ਰਘੂਬੀਰ ਗੋਇਲ ਵਾਈਸ ਹਾਊਸ ਜਰਨਲੁਸਟ,ਰਾਜਿੰਦਰ ਸਿਧੂ,ਦਲਜੀਤ ਸਿੰਘ ਬੱਬੀ ,ਗੁਰਦਿਆਲ ਸਿੰਘ ਭੁੱਲਾ,ਸੁਖਵਿੰਦਰ ਬਿਟੂ,ਹਰਬੰਸ ਸਿੰਘ ਖਾਲਸਾ,ਮਨਿੰਦਰ ਸਿੰਘ ਖਾਲਸਾ ,ਰਿੱਕੀ ,ਹਰਜੀਤ ਸਿਘ ਤੋ ਇਲਾਵਾ ਹੋਰ ਵੀ ਪ੍ਰਮੁਖ ਆਗੂ ਹਾਜ਼ਰ ਹੋਏ ਹਨ। ਸਮੁੱਚਾ ਸਮਾਗਮ ਬਹੁਤ ਹੀ ਪ੍ਰਭਾਵੀ ਤੇ ਕੁਮਿਨਟੀ ਦੇ ਆਸੇ  ਵਜੋ ਸਾਬਤ ਹੋਇਆ ਹੈ।

LEAVE A REPLY

Please enter your comment!
Please enter your name here