ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕਾ ਦੇ ਅਲਾਬਾਮਾ ‘ਚ ਸ਼ੁੱਕਰਵਾਰ ਨੂੰ ਇੱਕ ਹਾਈ ਸਕੂਲ ਫੁੱਟਬਾਲ ਗੇਮ ਦੌਰਾਨ ਚਾਰ ਲੋਕਾਂ ‘ਤੇ ਗੋਲੀਬਾਰੀ ਕੀਤੀ ਗਈ। ਇਹ ਗੋਲੀਬਾਰੀ ਜੋ ਕਿ ਰਾਤ 10 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਮੋਬਾਈਲ ਦੇ ਲੇਡ-ਪੀਬਲਜ਼ ਸਟੇਡੀਅਮ ਦੇ ਐਗਜਿਟ ਰੈਂਪ ਨੇੜੇ ਹੋਈ। ਗੋਲੀਬਾਰੀ ਦੇ ਪੀੜਤਾਂ ਵਿੱਚੋਂ ਘੱਟੋ -ਘੱਟ ਇੱਕ ਦੀ ਹਾਲਤ ਗੰਭੀਰ ਸੀ। ਗੋਲੀਬਾਰੀ ਦੌਰਾਨ ਵਿਗਰਸਨ ਹਾਈ ਸਕੂਲ ਵੋਲਵਸ ਅਤੇ ਵਿਲੀਅਮਸਨ ਹਾਈ ਸਕੂਲ ਦੌਰਾਨ ਮੁਕਾਬਲਾ ਹੋ ਰਿਹਾ ਸੀ, ਜਿਸ ਨੂੰ ਤੁਰੰਤ ਰੋਕ ਦਿੱਤਾ ਗਿਆ। ਗੋਲੀਬਾਰੀ ਹੁੰਦੇ ਹੀ ਸਟੇਡੀਅਮ ਵਿੱਚ ਹਫੜਾ ਦਫੜੀ ਮੱਚ ਗਈ। ਇਸ ਮੌਕੇ ਪ੍ਰਸ਼ੰਸਕ ਅਤੇ ਖਿਡਾਰੀ ਆਪਣੀ ਜਾਨ ਬਚਾਉਣ ਲਈ ਦੌੜੇ। ਕਈ ਖਿਡਾਰੀ ਤੇ ਪ੍ਰਸ਼ੰਸਕ ਜ਼ੀਨ ‘ਤੇ ਲੇਟ ਵੀ ਗਏ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਲੀਬਾਰੀ ਨਾਲ ਤਿੰਨ ਪੁਰਸ਼ ਅਤੇ ਇੱਕ ਮਹਿਲਾ ਜਖਮੀ ਹੋਏ। ਪੁਲਿਸ ਦਾ ਮੰਨਣਾ ਹੈ ਕਿ ਪੰਜ ਤੋਂ ਸੱਤ ਗੋਲੀਆਂ ਚਲਾਈਆਂ ਗਈਆਂ ਅਤੇ ਹੁਣ ਤੱਕ ਚਾਰ ਸ਼ੈਲ ਬਰਾਮਦ ਹੋਏ ਹਨ। ਪੁਲਿਸ ਨੇ ਇਸ ਘਟਨਾ ਨੂੰ ਅਫਸੋਸਜਨਕ ਦੱਸਿਆ ਹੈ ਅਤੇ ਇਸਦੀ ਜਾਂਚ ਸ਼ੁਰੂ ਕੀਤੀ ਗਈ ਹੈ।
Boota Singh Basi
President & Chief Editor