ਅਸ਼ੋਕ ਪਰਾਸ਼ਰ ਪੱਪੀ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿੱਚ ਕੱਢੀ ਗਈ ਭਗਵਾਨ ਬਾਲਾ ਜੀ ਦੀ 15ਵੀ ਰੱਥ ਯਾਤਰਾ
ਜ਼ਿਲ੍ਹਾ ਲੁਧਿਆਣਾ ਦੀ ਸ਼੍ਰੀ ਸੰਕਟ ਮੋਚਨ ਹਨੂੰਮਾਨ ਮਹਾ ਉਤਸਵ ਕਮੇਟੀ ਵੱਲੋ ਜ਼ਿਲ੍ਹਾ ਲੁਧਿਆਣਾ ਵਿੱਚ ਪ੍ਰਧਾਨ ਅਸ਼ੋਕ ਪਰਾਸ਼ਰ ਪੱਪੀ ਦੀ ਅਗਵਾਈ ਵਿੱਚ ਲਗਾਤਾਰ 15ਵੀ ਭਗਵਾਨ ਬਾਲਾ ਜੀ ਦੀ ਰੱਥ ਯਾਤਰਾ ਰਾਮ ਲੀਲਾ ਮੈਦਾਨ ਦਰੇਸੀ ਤੋਂ ਸ਼ੁਰੂ ਕੀਤੀ ਗਈ ਜੋ ਕਿ ਮਾਤਾ ਰਾਣੀ ਚੌਂਕ , ਘੰਟਾ ਘਰ ਚੌਂਕ, ਚੌੜਾ ਬਾਜ਼ਾਰ ਵਿੱਚ ਦੀ ਹੁੰਦੀ ਹੋਈ ਸ਼ਾਹਪੁਰ ਰੋਡ ਸੰਕਟ ਮੋਚਨ ਹਨੂੰਮਾਨ ਮੰਦਿਰ ਜਾ ਕੇ ਸੰਪਨ ਹੋਈ|
ਪ੍ਰਧਾਨ ਅਸ਼ੋਕ ਪਰਾਸ਼ਰ ਪੱਪੀ ਨੇ ਇਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਭਗਵਾਨ ਬਾਲਾ ਜੀ ਦੇ ਭਗਤ ਹਨ ਅਤੇ ਲਗਾਤਾਰ ਪਿਛਲੇ 15 ਸਾਲਾਂ ਤੋਂ ਬਿਨਾਂ ਕਿਸੇ ਤੋਂ ਸੇਵਾ ਲਏ ਭਗਵਾਨ ਬਾਲਾ ਜੀ ਦੀ ਰੱਥ ਯਾਤਰਾ ਭਗਵਾਨ ਬਾਲਾ ਜੀ ਦੇ ਭਗਤਾਂ ਦੇ ਅਸ਼ੀਰਵਾਦ ਦੇ ਨਾਲ ਕੱਢ ਰਹੇ ਹਨ| ਅਸ਼ੋਕ ਪਰਾਸ਼ਰ ਜੀ ਨੇ ਇਸ ਦੌਰਾਨ ਦੱਸਿਆ ਕਿ ਭਗਵਾਨ ਬਾਲਾ ਜੀ ਦੀ ਯਾਤਰਾ ਜਦੋ ਸਾਰੀ ਦੁਨੀਆਂ ਕੋਰੋਨਾ ਦੀ ਲਪੇਟ ਵਿੱਚ ਸੀ ਉਸ ਦੌਰਾਨ ਵੀ ਨਹੀਂ ਰੁਕੀ| ਉਸ ਸਮੇ ਸਰਕਾਰ ਵੱਲੋਂ ਲਗਾਈਆ ਪਾਬੰਧੀਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਕੱਲੇ ਹੀ ਭਗਵਾਨ ਬਾਲਾ ਜੀ ਦਾ ਝੰਡਾ ਲੈ ਕੇ ਯਾਤਰਾ ਕੱਢੀ ਗਈ ਸੀ|
ਭਗਵਾਨ ਬਾਲਾ ਜੀ ਦੀ ਯਾਤਰਾ ਦੌਰਾਨ ਪ੍ਰਧਾਨ ਅਸ਼ੋਕ ਪਰਾਸ਼ਰ ਪੱਪੀ ਜੀ ਨੇ ਪਹੁੰਚੀਆਂ ਸਖਸ਼ੀਅਤਾਂ ਚੇਅਰਮੈਨ ਮਾਰਕਫੈਡ ਅਮਨਦੀਪ ਸਿੰਘ ਮੋਹੀ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ, ਡਾ ਕੇ ਐਨ ਐਸ ਕੰਗ, ਪ੍ਰੋਫੈਸਰ ਤੇਜਪਾਲ ਸਿੰਘ, ਵਿਜੈ ਦਾਨਵ, ਲੁਵ ਕੁਸ਼, ਸਮੁਚੇ ਸੰਤ ਸਮਾਜ, ਵਿਕਾਸ ਪਰਾਸ਼ਰ ਕਾਕੂ, ਰਾਕੇਸ਼ ਪਰਾਸ਼ਰ, ਬਿੱਲਾ, ਸਮੇਤ ਹੋਰ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ|
ਭਗਵਾਨ ਬਾਲਾ ਜੀ ਦੀ ਰੱਥ ਯਾਤਰਾ ਦਾ ਪ੍ਰਤਾਪ ਚੌਂਕ, ਮੀਨਾ ਬਾਜ਼ਾਰ, ਘੰਟਾ ਘਰ ਚੌਂਕ ਆਮ ਆਦਮੀ ਪਾਰਟੀ ਲੁਧਿਆਣਾ, ਚੌੜਾ ਬਾਜ਼ਾਰ, ਗਿਰਜਾ ਘਰ ਚੌਂਕ, ਸਰਾਫਾ ਬਾਜ਼ਾਰ, ਗੁੜ ਮੰਡੀ, ਘਾਹ ਮੰਡੀ ਚੌਂਕ, ਚੌੜੀ ਸੜਕ, 3 ਨੰਬਰ ਡਿਵੀਜ਼ਨ ਚੌਂਕ, ਬਬਲਾ ਜੈਨ, ਨੀਮ ਵਾਲਾ ਚੌਂਕ, ਸੁਭਾਨੀ ਬਿਲਡਿੰਗ ਚੌਂਕ, ਸ਼ਾਹਪੁਰ ਰੋਡ ਐਸੋਸੀਏਸ਼ਨ ਨੇ ਯਾਤਰਾ ਦਾ ਭਰਵਾਂ ਸਵਾਗਤ ਕੀਤਾ|