( ਸ਼੍ਰੀ ਅਨੰਦਪੁਰ ਸਾਹਿਬ ) -ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਤੇ ਪਰਉਪਕਾਰੀ ਇਨਸਾਨ ਸ੍ਰੀ ਸੁੱਖੀ ਬਾਠ ਵਲੋਂ ਅੰਤਰਾਸ਼ਟਰੀ ਪੱਧਰ ਦੇ ਪ੍ਰੋਜੈਕਟ ” ਨਵੀਆਂ ਕਲਮਾਂ – ਨਵੀਂ ਉਡਾਨ ” ਦੇ ਰੂਪਨਗਰ ਵਿਖੇ ਹੋਏ ਸਮਾਗਮ ਦੇ ਦੌਰਾਨ ਪ੍ਰਸਿੱਧ ਲੇਖਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦੀ ਸਪੁੱਤਰੀ ਵੰਦਨਾ ਧਰਮਾਣੀ ਨੂੰ ਵਿਸ਼ੇਸ਼ ਤੌਰ ‘ਤੇ ਸ੍ਰੀ ਸੁੱਖੀ ਬਾਠ ਤੇ ਉਹਨਾਂ ਦੀ ਟੀਮ ਵੱਲੋਂ ਮੈਡਲ , ਸਨਮਾਨ ਪੱਤਰ ਅਤੇ ਪੁਸਤਕ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਦੀ ਸਪੁੱਤਰੀ ਵੰਦਨਾ ਧਰਮਾਣੀ ਦੀ ਰਚਨਾ ਇਸ ਅੰਤਰਰਾਸ਼ਟਰੀ ਪੱਧਰ ਦੇ ਪ੍ਰੋਜੈਕਟ ਦੀ ਪੁਸਤਕ ਲਈ ਚੁਣੀ ਗਈ ਤੇ ਪੁਸਤਕ ਵਿੱਚ ਪ੍ਰਕਾਸ਼ਿਤ ਕੀਤੀ ਗਈ। ਇਸ ਮੌਕੇ ਮਾਸਟਰ ਸੰਜੀਵ ਧਰਮਾਣੀ ਨੇ ਸ੍ਰੀ ਸੁੱਖੀ ਬਾਠ ਤੇ ਸਾਰੀਆਂ ਮਹਾਨ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ ਤੇ ਪਰਮਾਤਮਾ ਦਾ ਵੀ ਸ਼ੁਕਰਾਨਾ ਕੀਤਾ।
Boota Singh Basi
President & Chief Editor