ਮੈਰੀਲੈਡ -( ਗਿੱਲ ) ਅੋਰਤ ਦਿਵਸ ਪੂਰੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ। ਇਸੇ ਕੜੀ ਨੂੰ ਮੁੱਖ ਰੱਖਦੇ ਹੋਏ ਸਿਵਕ ਕੇਂਦਰ ਮੈਰੀਲੈਡ ਵਿਖੇ ਅੰਤਰ-ਰਾਸ਼ਟਰੀ ਦਿਵਸ ਮਨਾਇਆ ਗਿਆ। ਜਿੱਥੇ ਗਵਰਨਰ ਆਫ਼ਿਸ ,ਕਾਉਟੀ ਅਗਜੈਕਟਿਵ ,ਕੋਸਲ ਮੈਨ, ਮੇਅਰ ਅਤੇ ਵੱਖ ਵੱਖ ਪ੍ਰਮੁਖ ਸ਼ਖਸੀਅਤਾ ਨੇ ਇਸ ਅੰਤਰ ਰਾਸ਼ਟਰੀ ਅੋਰਤ ਦਿਵਸ ਵਿੱਚ ਹਿੱਸਾ ਲਿਆ । ਜੈਨੀ ਨੇ ਸਟੇਜ ਸੰਭਾਲ਼ਦੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਇਸ ਦਿਨ ਦੀ ਮਹੱਤਤਾ ਤੇ ਚਾਨਣਾ ਪਾਇਆ।
ਵੱਖ ਵੱਖ ਬੁਲਾਰਿਆਂ ਨੇ ਅੋਰਤਾ ਦੀਆਂ ਪ੍ਰਾਪਤੀਆਂ ਤੇ ਹੱਕਾਂ ਦੀ ਖ਼ੂਬ ਚਰਚਾ ਕੀਤੀ। ਕਰਸਟੀਨਾ ਪੋਵ ਨੇ ਸਾਈਟੇਸ਼ਨ ਗਵਰਨਰ ਮੈਰੀਲੈਡ ਵੱਲੋਂ ਪ੍ਰਬੰਧਕਾ ਨੂੰ ਸੋਪਿਆ ਤੇ ਜਿਹਾ ਕਿ ਅੱਜ ਦੇ ਯੁੱਗ ਦੀ ਅੋਰਤ ਪ੍ਰਦਾਨ ਹੈ। ਜਿਸ ਨੇ ਜਰ ਖੇਤਰ ਵਿੱਚ ਬੁਲੰਦੀਆਂ ਨੂੰ ਛੋਹਿਆ ਹੈ। ਕਿਸੇ ਪਾਸੇ ਵੀ ਨਜ਼ਰ ਮਾਰੋ ਹਰ ਪਾਸੇ ਅੋਰਤ ਹੀ ਨਜ਼ਰ ਆਵੇਗੀ। ਅੱਜ ਦਾ ਦਿਨ ਅੋਰਤਾ ਲਈ ਵਡਮੁੱਲਾ ਦਿਨ ਹੈ। ਜਿਸ ਨੂੰ ਯੂਨਾਇਟਿਡ ਨੇਸ਼ਨ ਨੇ ਅੰਤਰ ਰਾਸ਼ਟਰੀ ਪੱਧਰ ਤੇ ਮਾਨਤਾ ਦਿੱਤੀ ਹੈ। ਇਸ ਦਾ ਜਸ਼ਨ ਹਰ ਅੋਰਤ ਲਈ ਪ੍ਰੇਰਨਾ ਹੈ।
ਇਸ ਮੋਕੇ ਵੱਖ ਵੱਖ ਖੇਤਰਾਂ ਵਿੱਚ ਬਿਹਤਰ ਕਾਰਗੁਜ਼ਾਰੀ ਕਰਨ ਵਾਲਿਆਂ ਨੂੰ ਅਵਾਰਡ ਦਿੱਤੇ ਗਏ। ਜਿਸ ਵਿੱਚ ਰਿਆਨਾ, ਨੈਨਸੀ,ਡਾਕਟਰ ਯੂਸਫ਼ ,ਡਾਕਟਰ ਕਰਸਟੀਨ ਹਾਵੀ , ਡੋਰਿਸ, ਕਰਦਟੀਨਾ ਪੋਹ ਸ਼ਾਮਲ ਸਨ। ਪਰ ਲਾਈਫ ਟਾਈਮ ਅਚੀਵਮੈਟ ਅਵਾਰਡ ਕਰੀਨਾ ਹੂ ਨੂੰ ਦਿੱਤਾ ਗਿਆ।ਸਮੁੱਚਾ ਸਮਾਗਮ ਬਹੁਤ ਹੀ ਵਧੀਆ ਤੇ ਹਾਜ਼ਰੀਨ ਦੀਆਂ ਆਸਾ ਤੇ ਪੂਰਾ ਉਤਰਿਆ ।
Boota Singh Basi
President & Chief Editor