ਅੰਤਰ-ਰਾਸ਼ਟਰੀ ਪੰਜਾਬੀ ਕਾਨਫ੍ਰੰਸ ਦੇ ਸਾਰੇ ਪ੍ਰਬੰਧ ਮੁਕੰਮਲ-ਰਜ਼ਾ ਅਹਿਮਦ

0
192

ਲਾਹੌਰ/ਪਾਕਿਸਤਾਨ-(.ਵਿਸ਼ੇਸ਼ ਪ੍ਰਤੀਨਿਧ) ਅੰਤਰ-ਰਾਸ਼ਟਰੀ ਪੰਜਾਬੀ ਕਾਨਫ੍ਰੰਸ ਜੋ ਕਦਾਫੀ ਸਟੇਡੀਅਮ ਲਾਹੋਰ ਵਿਖੇ ਹੋ ਰਹੀ ਹੈ। ਜਿਸ ਦਾ ਅਗਾਜ ਵੀਹ ਦਿਸੰਬਰ 2023 ਨੂੰ ਹੋ ਰਿਹਾ ਹੈ। ਤਿੰਨ ਦਿਨ ਚੱਲਣ ਵਾਲੀ ਇਸ ਕਾਨਫ੍ਰੰਸ ਵਿੱਚ ਦੱਸ ਮੁਲਕਾਂ ਤੋ ਬੁਲਾਰੇ ਪਹੁੰਚ ਚੁੱਕੇ ਹਨ। ਜਿੰਨਾ ਨੇ ਪੈਨਲ ਵਿਚਾਰਾਂ ਤੇ ਪੇਪਰ ਪੜਨੇ ਹਨ। ਜਿੱਥੇ ਇਸ ਕਾਨਫ੍ਰੰਸ ਦਾ ਪ੍ਰਚਾਰ ਲਾਹੌਰ ਮੀਡੀਆ ਨੇ ਖੂਬ ਕੀਤਾ ਹੈ। ਉੱਥੇ ਸਥਾਨਕ ਕਾਲਜਾਂ ਦੇ ਵਿਦਿਆਰਥੀਆਂ ਦਾ ਯੋਗਦਾਨ ਵੀ ਸ਼ਲਾਘਾ ਯੋਗ ਹੈ।

ਅਹਿਮਦ ਰਜ਼ਾ ਜੋ ਇਸ ਅੰਤਰ-ਰਾਸ਼ਟਰੀ ਪੰਜਾਬੀ ਕਾਨਫ੍ਰੰਸ ਦੇ ਚੇਅਰਮੈਨ ਹਨ। ਉਹਨਾਂ ਸੰਖੇਪ ਮਿਲਣੀ ਰਾਹੀਂ ਦੱਸਿਆ ਹੈ ਕਿ ਇਸ ਕਾਨਫ੍ਰੰਸ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਲਹਿੰਦੇ ਤੇ ਚੜਦੇ ਪੰਜਾਬ ਦੇ ਯੋਗਦਾਨ, ਬੁੱਧੀ ਜੀਵੀਆਂ ਦੇ ਉਪਰਾਲੇ,ਮੀਡੀਏ ਦਾ ਰੋਲ ਤੇ ਨੋਜਵਾਨ ਪੀੜੀ ਦਾ ਪੰਜਾਬੀ ਦਾ ਲਗਾ ਆਦਿ ਹੈ।ਉਹਨਾਂ ਕਿਹਾ ਕਿ ਸਮੁੱਚੀ ਟੀਮ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।

ਜਿੱਥੇ ਇਸ ਅੰਤਰ -ਰਾਸ਼ਟਰੀ ਕਾਨਫ੍ਰੰਸ ਸਬੰਧੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ।ਉਸ ਤੋਂ ਲੱਗਦਾ ਹੈ ਕਿ ਇਹ ਵੱਖਰੀ ਛਾਪ ਛੱਡੇਗੀ। ਜਿਸ ਦਾ ਅਸਰ ਨੋਜਵਾਨਾ ,ਪ੍ਰਵਾਸੀਆ ਤੇ ਬੁੱਧੀ ਜੀਵੀਆਂ ਉੱਪਰ ਵੇਖਣ ਨੂੰ ਮਿਲੇਗਾ।

ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਅਮਰੀਕਾ ਨੇ ਕਿਹਾ ਇਹ ਕਾਨਫ੍ਰੰਸ ਅਪਨੇ ਆਪ ਵਿੱਚ ਹੀ ਨਿਵੇਕਲੀ ਬਣ ਰਹੀ ਹੈ। ਜਿਸ ਵਿੱਚ ਵੱਖ ਵੱਖ ਮੁਲਕਾਂ ਦੀ ਸ਼ਮੂਲੀਅਤ ਹੈ। ਹਰੇਕ ਦਾ ਕਹਿਣਾ ਹੈ ਕਿ ਇਸ ਦੇ ਰੁਤਬੇ ਨੂੰ ਮਜ਼ਬੂਤ ਤੇ ਉੱਪਰ ਚੁੱਕਣ ਲਈ ਹਰ ਕੋਸ਼ਿਸ਼ ਕੀਤੀ ਜਾਵੇਗੀ।

ਅਸ਼ੋਕ ਭੌਰਾ ਨੇ ਕਿਹਾ ਕਿ ਪੰਜਾਬੀ ਕੇਵਲ ਲਹਿੰਦੇ ਤੇ ਚੜਦੇ ਦੀ ਭਾਸ਼ਾ ਨਹੀ ਹੈ। ਇਸ ਨੂੰ ਵਿਸ਼ਵ ਦੇ ਹਰ ਕੋਨੇ ਵਿੱਚ ਬੋਲਿਆ,ਲਿਖਿਆ ਤੇ ਪੜ੍ਹਿਆ ਜਾ ਰਿਹਾ ਹੈ। ਕਿੳਕਿ ਪੰਜਾਬੀ ਸੰਸਾਰ ਦੇ ਹਰ ਕੋਨੇ ਵਿੱਚ ਹਨ। ਉਹ ਅਪਨੀ ਮਾਂ ਬੋਲੀ ਪੰਜਾਬੀ ਲਈ ਸਮਰਪਿਤ ਹਨ।
ਅਹਿਮਦ ਰਜ਼ਾ  ਕਾਨਫ੍ਰੰਸ ਚੇਅਰਮੈਨ ਨੇ ਕਿਹਾ ਕਿ ਪੰਜਾਬੀ ਵਿਸ਼ਵ ਦੀ ਨੋਵੇ ਸਥਾਨ ਦੀ ਭਾਸ਼ਾ ਹੈ। ਜਿਸਨੂੰ ਅਸੀ ਪਹਿਲੀਆਂ ਛੇ ਭਸ਼ਾਵਾ ਵਿਚ ਦਰਜ ਕਰਨ ਦਾ ਬੀੜਾ ਚੁੱਕਿਆ ਹੈ। ਜਿਸ ਲਈ ਇੱਕ ਦਹਾਕਾ ਲੱਗ ਜਾਵੇਗਾ। ਪਰ ਪੰਜਾਬੀ ਦੇ ਸਹਿਯੋਗ ਨਾਲ ਇਸ ਨੂੰ ਪੂਰਾ ਕੀਤਾ ਜਾਵੇਗਾ।ਹਾਲ ਦੀ ਘੜੀ ਸਾਡਾ ਸਾਰਾ ਧਿਆਨ ਲਾਹੋਰ ਵਿਖੇ ਕਰਵਾਈ ਜਾ ਰਹੀ ਅੰਤਰ-ਰਾਸ਼ਟਰੀ ਪੰਜਾਬੀ ਕਾਨਫ੍ਰੰਸ ਵਿਚ ਹੈ। ਜਿਸ ਦੇ ਸਾਰੇ ਪ੍ਰਬੰਧ ਸੰਪੂਰਨ ਕਰ ਲਏ ਗਏ ਹਨ।

LEAVE A REPLY

Please enter your comment!
Please enter your name here