ਅੰਤਰ-ਰਾਸ਼ਟਰੀ ਫੋਰਮ ਦੀ ਕੋਰ ਕਮੇਟੀ ਵੱਲੋਂ ਭਵਿੱਖ ਦੀ ਨੀਤੀ ਸਬੰਧੀ ਫੈਸਲੇ ਕੀਤੇ

0
85
ਅੰਤਰ-ਰਾਸ਼ਟਰੀ ਫੋਰਮ ਦੀ ਕੋਰ ਕਮੇਟੀ ਵੱਲੋਂ ਭਵਿੱਖ ਦੀ ਨੀਤੀ ਸਬੰਧੀ ਫੈਸਲੇ ਕੀਤੇ
ਵਸ਼ਿਗਟਨ ਡੀ ਸੀ-( ਵਿਸ਼ੇਸ਼ ਪ੍ਰਤੀਨਿਧ ) ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਇਸ ਆਸ਼ੇ ਨਾਲ ਬਣੀ ਸੀ।ਜਿਸ ਰਾਹੀਂ ਘੱਟ ਗਿਣਤੀ ਮੁਲਕਾਂ ਦੀ ਅਵਾਜ ਸਰਕਾਰੇ ਦਰਬਾਰੇ ਬੁਲੰਦ ਕੀਤੀ ਜਾਵੇ। ਜਿਸ ਦੇ ਇਵਜ਼ਾਨੇ ਇਸ ਸੰਸ਼ਥਾ ਦੇ ਪੰਜ ਵਿਅਕਤੀਆਂ ਵੱਲੋਂ ਗਵਰਨਰ ਤੇ ਕੰਪਟੋਲਰ ਆਫ਼ਿਸ ਵਿੱਚ ਅਹਿਮ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ।ਜਿੰਨਾ ਰਾਹੀਂ ਕੁਮਿਨਟੀ ਦੇ ਕਾਰਜ ਤੇ ਵੱਖ ਵੱਖ ਮੁਲਕਾਂ ਦੇ ਫੈਸਟੀਵਲ ਗਵਰਨਰ ਹਾਊਸ ਮਨਾਏ ਗਏ ਹਨ।
ਇਸ ਸੰਸਥਾ ਨੂੰ ਹੌਦ ਵਿਚ ਆਇਆ ਇੱਕ ਸਾਲ ਤੋਂ ਉੱਪਰ ਹੋ ਗਏ ਹਨ। ਜਿਸ ਲਈ ਸਲਾਨਾ ਰਾਤਰੀ ਭੋਜ ਦਾ ਪ੍ਰਬੰਧ 29 ਜੂਨ ਨੂੰ ਰੱਖਿਆ ਗਿਆ ਹੈ।ਜਿਸ ਵਿੱਚ ਸਾਰੇ ਮੈਂਬਰਾਂ ਨੂੰ ਵੱਖਰੇ ਤੌਰ ਤੇ ਨਿੰਮਤ੍ਰਤ ਕੀਤਾ ਜਾਵੇਗਾ । ਸੋ ਮੈਂਬਰਾਂ ਅਪਨੀ ਅਪਨੀ ਮੈਂਬਰਸ਼ਿਪ ਰੀਨੀਊ ਕਰਵਾਉਣਗੇ। ਜਿਸ ਲਈ ਸੱਦਾ ਪੱਤਰ ਦੇ ਨਾਲ ਨਾਲ ਮੈਂਬਰਸ਼ਿਪ ਫਾਰਮ ਭੇਜਿਆ ਜਾਵੇਗਾ। ਗ਼ੈਰ ਹਾਜ਼ਰ ਮੈਂਬਰ ਤੇ ਨਾਨ ਮੈਂਬਰਸ਼ਿਪ ਵਿਅਕਤੀਆਂ ਦੀਜਗਾ ਨਵੇਂ ਮੈਂਬਰ ਲਏ ਜਾਣਗੇ। ਸੋ ਇਸ ਮੀਟਿੰਗ ਨੂੰ ਪਹਿਲ ਕਦਮੀ ਦੇਣਾ ਸਬੰਧਿਤ ਮੈਂਬਰਾਂ ਦੀ ਜਿਮੇਵਾਰੀ ਹੋਵੇਗੀ।
ਦੂਜਾ ਪੰਜ ਮੈਂਬਰੀ ਕਮੇਟੀ ਦਾ ਗਠਿਨ ਹਾਜ਼ਰੀਨ ਮੈਂਬਰਾਂ ਵਿੱਚੋਂ ਕੀਤਾ ਜਾਵੇਗਾ ਜੋ ਯੂ ਐਨ ਅਵਾਰਡ ਲਈ ਦੋ ਸ਼ਖਸੀਅਤਾ ਦੇ ਨਾਵਾ ਦੀ ਸਿਫਾਰਸ਼ ਜੁਲਾਈ ਦੇ ਪਹਿਲੇ ਹਫ਼ਤੇ ਕੋ-ਚੇਅਰ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਸੋਪਣਗੇ।
ਨਵੇਂ ਸਕੱਤਰ ਦੀ ਚੋਣ ਕੀਤੀ ਜਾਵੇਗੀ ਜੋ ਸਾਰਾ ਰਿਕਾਰਡ ਤੇ ਵੈਬ ਨੂੰ ਅਪਡੇਟ ਰੱਖੇਗਾ। ਕੁਮਿਨਟੀ ਸੈਂਟਰ ਬਾਰੇ ਦੱਸਿਆ ਜਾਵੇਗਾ। ਜਿਸ ਦਾ ਮੁਕੰਮਲ ਪ੍ਰੋਜੈਕਟ ਗਵਰਨਰ ਸਾਹਿਬ ਨੂੰ ਸੋਪਿਆ ਗਿਆ ਹੈ।
ਹਰ ਮੈਂਬਰ ਅਪਨੇ ਅਪਨੇ ਸਰੋਤਾਂ ਰਾਹੀ ਸੰਸਥਾ ਨੂੰ ਆਰਥਿਕ ਤੋਰ ਾੇ ਮਜ਼ਬੂਤ ਕਰਨ ਸਬੰਧੀ ਅਪਨੇ ਅਪਨੇ ਸੁਝਾ ਲੈ ਕੇ ਆਵੇ।ਕਿਉਂਕਿ ਇੱਕ ਸਾਲ ਦੇ ਅਰਸੇ ਵਿੱਚ ਕਿਸੇ ਕੋਲੋ ਕੋਈ ਯੋਗਦਾਨ ਨਹੀਂ ਲਿਆ ਗਿਆ ਹੈ।
ਇੰਟਰ ਨੈਸ਼ਨਲ ਫੋਰਮ ਡੇ ਮਨਾਉਣ ਸਬੰਧੀ ਤਾਰੀਖ ਦਾ ਐਲਾਨ ਸਾਰਿਆਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ। ਜਿਸ ਦੀ ਰੂਪ ਰੇਖਾ ਲਈ ਕਮੇਟੀ ਗਠਿਨ ਕੀਤਾ ਜਾਵੇਗਾ। ਜੋ ਸਾਰੇ ਮੈਂਬਰ ਮੁਲਕਾਂ ਦੇ ਨਾਚ ਦਾ ਪ੍ਰਬੰਧ ਕਰੇਗੀ । ਜਿਸ ਤੇ ਮੁੱਖ ਮਹਿਮਾਨ ਗਵਰਨਰ ਮੈਰੀਲੈਡ ਹੋਣਗੇ।ਇਸੇ ਦਿਨ ਹੀ ਉੱਘੇ ਸਮਾਜੀ ਸੇਵੀਆ ਦਾ ਸਨਮਾਨ ਕੀਤਾ ਜਾਵੇਗਾ।ਸਲਾਨਾ  ਰਾਤਰੀ ਭੋਜ ਅੰਤਰ ਰਾਸ਼ਟਰੀ ਫੋਰਮ ਤੋ ਪਹਿਲਾ “ਮਕਸਦ ਏਜੰਡਾ “ ਭੇਜਿਆ ਜਾਵੇਗਾ ਤਾਂ ਜੋ ਹਰ ਮੈਂਬਰ ਅਪਨੇ ਤਜਰਬੇ ਦੀ ਸਾਂਝ ਪਾ ਸਕੇ।

LEAVE A REPLY

Please enter your comment!
Please enter your name here