ਬੰਗਲਾ ਦੇਸ਼ ਤੇ ਨੇਪਾਲ ਦੀਆਂ ਦੋ ਸ਼ਖਸ਼ੀਅਤਾ ਦੀ ਸ਼ਮੂਲੀਅਤ ਨਾਲ ਫੌਰਮ ਦੀ ਗਿਣਤੀ 22 ਤੇ ਪਹੁੰਚੀ।
ਨਵੇਂ ਮੈਂਬਰਾਂ ਨੂੰ ਅੰਤਰ-ਰਾਸ਼ਟਰੀ ਫੋਰਮ ਨੇ ਸਨਮਾਨ ਚਿੰਨ ਭੇਂਟ
ਮੈਰੀਲੈਡ-( ਸਰਬਜੀਤ ਗਿੱਲ ) ਅੰਤਰ-ਰਾਸ਼ਟਰੀ ਫੋਰਮ ਮਹੀਨਾਵਾਰ ਮੀਟਿੰਗ ਕਰਦੀ ਹੈ।ਜਿਸ ਲਈ ਹੋਸਟ ਵਲੰਟੀਅਰ ਵਜੋਂ ਅੱਗੇ ਆਉਂਦੇ ਹਨ। ਸਿਤੰਬਰ ਮਹੀਨੇ ਦੀ ਮੀਟਿੰਗ ਸ਼ਾਜੀਆ ਸ਼ਾਹ ਨੇ ਹੋਸਟ ਕੀਤੀ ਹੈ। ਜਿਸ ਵਿੱਚ ਫੋਰਮ ਦੇ ਵੀਹ ਮੁਲਕਾਂ ਦੇ ਡਾਇਰੈਕਟਰਾਂ ਨੇ ਹਿੱਸਾ ਲਿਆ ਹੈ। ਦੋ ਨਵੇਂ ਮੁਲਕਾਂ ਦੀਆਂ ਸ਼ਖਸ਼ੀਅਤਾ ਦੀ ਸ਼ਮੂਲੀਅਤ ਨਾਲ ਅੰਤਰ-ਰਾਸ਼ਟਰੀ ਫੌਰਮ ਯੂ ਐਸ ਏ ਦੀ ਗਿਣਤੀ 22 ਤੇ ਪਹੁੰਚ ਗਈ ਹੈ।
ਕਰੀਨਾ ਹੂ ਚੇਅਰ-ਪਰਸਨ ਨੇ ਕਿਹਾ ਕਿ ਇਹ ਫੋਰਮ ਘੱਟ ਗਿਣਤੀਆਂ ਦਾ ਪਲੇਟਫਾਰਮ ਹੈ। ਜਿੱਥੇ ਹਰ ਕੋਈ ਅਪਨੇ ਮੁਸ਼ਕਲ ਦੀ ਮੁਸ਼ਕਲ ਪ੍ਰਗਟ ਕਰ ਸਕਦਾ ਹੈ।ਉਸ ਦੇ ਹੱਲ ਲਈ ਕੋਸ਼ਿਸ ਕੀਤੀ ਜਾਂਦੀ ਹੈ। ਨੋਜਵਾਨਾ ਨੂੰ ਸ਼ਕਾਲਰਸ਼ਿਪ ਤੇ ਗਰੀਬਾਂ ਨੂੰ ਬਸਤਰ ਆਦਿ ਮੁਹਈਆ ਕਰਵਾਏ ਜਾਣਗੇ।
ਡਾਕਟਰ ਸੁਰਿੰਦਰ ਸਿੰਘ ਕੋ ਚੇਅਰ ਅੰਤਰ-ਰਾਸ਼ਟਰੀ ਫੌਰਮ ਯੂ ਐਸ ਏ ਨੇ ਕਿਹਾ ਕਿ ਕੁਮਨਟੀ ਸੈਂਟਰ ਤੇ ਵੋਮੈਨ ਸ਼ੈਲਟਰ ਦੋ ਮੁੱਖ ਏਜੰਡੇ ਹਨ। ਜੁਸ ਤੇ ਫੋਰਮ ਕੰਮ ਕਰ ਰਹੀ ਹੈ। ਜਿਸ ਸਬੰਧੀ ਪ੍ਰੋਜੈਕਟ ਮੈਰੀਲੈਡ ਸਟੇਟ ਨੂੰ ਸੋਪ ਦਿੱਤੇ ਹਨ। ਗਵਰਨਰ ਵੈਸ ਮੋਰ ਨੇ ਦੱਸ ਮਿਲੀਅਨ ਦੀ ਜ਼ਬਾਨੀ ਹਾਂ ਕੀਤੀ ਹੈ। ਜੋ ਅਗਲੇ ਸਾਲ ਦੇ ਬਜਟ ਵਿੱਚ ਉਪਲਬਧੀ ਕਰਵਾਉਣ ਦਾ ਜ਼ਿਕਰ ਕੀਤਾ ਹੈ। ਮੈਚਿੰਗ ਗਰਾਟ ਤੁਰੰਤ ਦੇਣ ਬਾਰੇ ਅਰੁਨਾ ਮਿਲਰ ਲੈਫ਼ਟੀਨੈਂਟ ਗਵਰਨਰ ਨੇ ਕਿਹਾ ਸੀ। ਜਿਸ ਨੂੰ ਫੋਰਮ ਨੇ ਨਕਾਰ ਦਿੱਤਾ ਸੀ । ਆਸ ਹੈ ਕਿ ਅਗਲੇ ਸਾਲ ਦੇ ਬਜਟ ਤੇ ਫੋਰਮ ਦੀ ਅੱਖ ਹੈ। ਜਿਸ ਕਈ ਜਦੋ-ਜ਼ਹਿਦ ਕੀਤੀ ਜਾ ਰਹੀ ਹੈ।
ਟੋਮੀਕੋ ਦੁਰਗਾਨ ਡਾਇਰੈਕਟਰ ਨੇ ਕਿਹਾ ਕਿ ਫੋਰਮ ਸ਼ਾਂਤੀ ਤੇ ਸਤਿਕਾਰ ਸੰਬੰਧੀ ਮੁਹਿੰਮ ਨੂੰ ਮਜ਼ਬੂਤ ਕਰੇਗੀ। ਜਿਸ ਲਈ ਦੁਪੈਹਰੀ ਭੋਜ ਫੋਰਮ ਦਾ ਵਸ਼ਿਗਟਨ ਟਾਇਮ ਅਖਬਾਰ ਦੇ ਵਿਹੜੇ ਰੱਖਿਆ ਹਾਵੇਗਾ। ਜਿਸ ਲਈ ਯੂਨੀਵਰਸਲ ਪੀਸ ਫੈਡਰੇਸ਼ਨ ਸਪਾਸਰ ਵਜੋਂ ਅੱਗੇ ਆਵੇਗੀ।
ਸ਼ਾਜੀਆ ਸ਼ਾਹ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸੋਲਾਂ ਸਿੰਤਬਰ ਨੂੰ ਕਰੀਨਾ ਹੂ ਵੱਲੋਂ ਅਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲੈਣ ਬਾਰੇ ਜ਼ਿਕਰ ਕੀਤਾ।
ਸੂਜਨ ਮੇਸੀ ਡਾਇਰੈਕਟਰ ਨੇ ਕਿਹਾ ਕਿ ਇਹ ਫੋਰਮ ਆਪਸੀ ਸਾਝ ਤੇ ਬਿਜਨੈਸ ਨੂੰ ਪ੍ਰਮੋਟ ਕਰਨ ਲਈ ਮਦਦ ਕਰਦੀ ਹੈ। ਜਿਸ ਕਰਕੇ ਕਲਾਇਟਿੰਟ ਵਿਚ ਵਾਧਾ ਹੋਇਆਂ ਹੈ।
ਮਿਸਟਰ ਤੇ ਮਿਸਜ ਥਾਈ ਨੇ ਕਿਹਾ ਕਿ ਫੋਰਮ ਨੇ ਇਕ ਸਾਲ ਦੇ ਅਰਸੇ ਵਿਚ ਅਪਨੀ ਥਾ ਨਿਵੇਕਲੀ ਬਣਾ ਲਈ ਹੈ। ਜਿਸ ਕਰਕੇ ਸਟੇਟ ਵੱਲੋਂ ਦੋ ਨਿਯੁਕਤੀਆਂ ਦਾ ਐਲਾਨ ਕੀਤਾ ਹੈ।ਜਿਸ ਦੀ ਨੋਟੀਫਿਕੇਸ਼ਨ ਤੋ ਬਾਅਦ ਨਾਮ ਜਨਤਕ ਕੀਤੇ ਜਾਣਗੇ।
ਸਮੁੱਚੀ ਮੀਟਿੰਗ ਵਿੱਚ ਸ਼੍ਰੀ ਸ਼੍ਰੀ ਗੁਰੂਦੇਵ ਰਵੀ ਸ਼ੰਕਰ ਵਲੋ ਨੁੰਮਾਇਦੇ ਭੇਜੇ ਗਏ ਸਨ। ਜਿੰਨਾ ਨੇ ਭੰਗੜਾ ਤੇ ਮਾਰਸ਼ਲ ਆਰਟ ਦੀ ਮੰਗ ਕੀਤੀ ਸੀ। ਜੋ ਡਾਕਟਰ ਸੁਰਿੰਦਰ ਗਿੱਲ ਵੱਲੋਂ ਤੁਰੰਤ ਪ੍ਰਵਾਨਗੀ ਦੇਕੇ ਪ੍ਰਬੰਧ ਦੀ ਜਿਮੇਵਾਰੀ ਲਈ ਹੈ।
ਬੰਗਲਾ ਦੇਸ਼ ਤੋਂ ਆਏ ਅਨਵਰ ਮੁਹੰਮਦ ਤੇ ਨੇਪਾਲ ਤੋਂ ਨਿਰਮਲ ਪਹਾੜੀਆ ਨੂੰ ਬਤੌਰ ਡਾਇਰੈਕਟਰ ਸ਼ਾਮਲ ਕੀਤਾ ਗਿਆ ਤੇ ਸਨਮਾਨ ਵਜੋ ਫੋਰਮ ਦੇ ਚਿੰਨ ਪ੍ਰਦਾਨ ਕੀਤੇ ਗਏ। ਦੁਪੈਹਰ ਦੇ ਭੋਜਨ ਤੇ ਮਹੀਨਾਵਾਰ ਮੀਟਿੰਗ ਦੀ ਹੋਸਟ ਸ਼ਾਜੀਆ ਸ਼ਾਹ ਨੂੰ ਗੋਲਡ ਸਾਈਟੇਸ਼ਨ ਨਾਲ ਸਨਮਾਨਿਤ ਕੀਤਾ ਗਿਆ ਹੈ।
ਸਮੁੱਚੀ ਮੀਟਿੰਗ ਵਿੱਚ ਬਾਤੋਰ ਸਪੈਸ਼ਲ ਗੈਸਟ ਵਜੋ ਇਲਾਇਸ,ਵਹੀਦ,ਸੋਨੀਆ,ਸ਼ਹਿਰਯਾਰ,ਅਲੀ,ਸ਼ਾਮਲ ਹੋਏ ਅਤੇ ਮੀਡੀਆ ਵੱਲੋਂ ਹਰਜੀਤ ਸਿੰਘ ਹੁੰਦਲ ਸਬਰੰਗ ਟੀ ਵੀ ਦੇ ਸੀ ਸੀ ਓ ਤੇ ਸਮਰੀਨ ਵਸ਼ਿਗਟਨ ਟੀਵੀ ਬਿਊਰੋ ਹਾਜ਼ਰ ਹੋਏ ਹਨ। ਇਮਰਾਨ ਸ਼ਾਹ ਤੇ ਉਹਨਾਂ ਦੇ ਪ੍ਰੀਵਾਰ ਵੱਲੋਂ ਸਵਾਦਿਸ਼ ਭੋਜਨ ਖੁਆਇਆ ਜੋ ਕਿ ਉਹਨਾਂ ਖੁਦ ਹਰੇਕ ਦੀ ਹਾਜ਼ਰੀ ਵਿੱਚ ਤਿਆਰ ਕੀਤਾ ਸੀ।