ਅੰਤਰ-ਰਾਸ਼ਟਰੀ ਸ਼ਾਂਤੀ ਹਾਈਵੇ ਨਿਊਯਾਰਕ ਤੋ ਲੰਡਨ ਕਾਨਫ੍ਰੰਸ ਦਾ ਅਯੋਜਿਨ ਖੁਸ਼ਹਾਲੀ ਤੇ ਸਤਿਕਾਰ ਦਾ ਸੁਨੇਹਾ ਦਿੱਤਾ
ਵਸ਼ਿਗਟਨ ਡੀ ਸੀ-( ਸੁਰਿੰਦਰ ਗਿੱਲ ) ਪੂਰਾ ਸੰਸਾਰ ਕਿਸੇ ਨਾ ਕਿਸੇ ਦੁਬਿਧਾ ਵਿੱਚ ਫਸਿਆ ਹੋਇਆ ਹੈ।ਹਰੇਕ ਦੇਸ਼ ਅਪਨੀ ਸਮਰੱਥਾ ਮੁਤਾਬਕ ਵਿਚਰ ਰਿਹਾ ਹੈ। ਪਰ ਫਿਰ ਵੀ ਹਰੇਕ ਮੁਲਕ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋੜ ਹੈ ਸ਼ਾਂਤੀ,ਪਿਆਰ,ਸਤਿਕਾਰ,ਖੁਸ਼ਹਾਲੀ ਤੇ ਵਿਕਾਸ ਨੂੰ ਮਜ਼ਬੂਤੀ ਵੱਲ ਲਿਜਾਣਾ। ਜਿਸ ਲਈ ਹਰੇਕ ਚਾਹੁੰਦਾ ਹੋਇਆ ਵੀ ਇਸ ਨੂੰ ਅਮਲੀ ਰੂਪ ਨਹੀਂ ਦੇ ਪਾ ਰਿਹਾ ਹੈ। ਡਾਕਟਰ ਮਾਈਕਲ ਜੈਨਕਿਨ ਪ੍ਰਧਾਨ ਅੰਤਰ-ਰਾਸ਼ਟਰੀ ਯੂਨੀਵਰਸਲ ਸ਼ਾਂਤੀ ਫੈਡਰੇਸ਼ਨ ਤੇ ਟੋਮੀਕੋ ਦੁਰਗਾਨ ਉਪ ਪ੍ਰਧਾਨ ਯੂ ਪੀ ਐਫ ਦੇ ਉਪਰਾਲੇ ਸਦਕਾ ਨਿਊਯਾਰਕ ਤੋ ਲੰਡਨ ਹਾਈਵੇ ਸ਼ਾਂਤੀ ਕਾਨਫ੍ਰੰਸ ਦਾ ਅਯੋਜਿਨ ਵਸ਼ਿਗਟਨ ਟਾਇਮ ਦੇ ਬੀਚ ਰੂਮ ਵਿੱਚ ਕੀਤਾ ਗਿਆ ਹੈ। ਜਿਸ ਵਿੱਚ ਵੀਹ ਦੇਸ਼ਾਂ ਦੇ ਨੁੰਮਾਇਦਿਆ ਨੇ ਹਿੱਸਾ ਲਿਆ ਹੈ। ਪ੍ਰਮੁਖ ਤੋਰ ਤੇ ਜਪਾਨ,ਕੋਰੀਆ,ਚੀਨ,ਭਾਰਤ,ਪਾਕਿਸਤਾਨ,ਬੰਗਲਾ ਦੇਸ਼,ਹਨਦੂਰਾ,ਵੀਤਨਾਮ,ਕਨੇਡਾ,ਰਸ਼ੀਆ ਤੇ ਜਰਮਨੀ ਦਾ ਖੂਬ ਬੋਲਬਾਲਾ ਰਿਹਾ ਹੈ।
ਕੈਲੀਗ ਮੋਫਿਟ ਪ੍ਰਧਾਨ ਵੋਮੈਨਜ ਫੈਡਰੇਸ਼ਨ ਫਾਰ ਵੱਲਡ ਪੀਸ ਕਾਗਰੈਸ਼ਨਲ ਲੇਜਨ ਨੇ ਕਾਨਫ੍ਰੰਸ ਨੂੰ ਬਹੁਤ ਸੋਹਣੇ ਢੰਗ ਨਾਲ ਨਿਭਾਇਆ। ਉਸ ਨੇ ਅੰਤਰ ਰਾਸ਼ਟਰੀ ਪੀਸ ਹਾਈਵੇ ਨਿਊਯਾਰਕ ਤੋ ਲੰਡਨ ਕਾਨਫ੍ਰੰਸ ਦੇ ਹਰ ਪਹਿਲੂ ਨੂੰ ਵਿਸਧਾਰਕ ਤੋਰ ਤੇ ਦਰਸਾਇਆ। ਹਰ ਬੁਲਾਰੇ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਹਾਜ਼ਰੀਨ ਜਾਣ ਸਕੇ।ਡਾਕਟਰ ਮਾਈਕਲ ਜੈਨਕਿਨ ਪ੍ਰਧਾਨ ਯੂ ਪੀ ਐਨ ਨੇ ਇਸ ਕਾਨਫ੍ਰੰਸ ਦੇ ਲਾਭ ਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ।ਬੇਰਿੰਗ ਸਟਰੇਟ ਨੇ ਟਨਲ ਕਲਚਰ ਦੀ ਰੂਪ ਰੇਖਾ ਤੇ ਨਤੀਜਿਆਂ ਨੂੰ ਤੱਥਾਂ ਦੇ ਅਧਾਰ ਤੇ ਪੇਸ਼ ਕੀਤਾ।ਸਤਿਕਾਰਤ ਮੈਡ ਟਰੈਡਵਿਲ ਲੈਫਟੀਨੈਟ ਗਵਰਨਰ ਅਲਾਸਕਾ ਨੇ ਜ਼ੋਰ ਦਿੱਤਾ ਕਿ ਜਿੰਨਾ ਚਿਰ ਟਨਲ ਕਲਚਰ ਨੂੰ ਹਰ ਮੁਲਕ ਤਰਜੀਹ ਨਹੀਂ ਦੇਵੇਗਾ , ਉਤਨਾ ਚਿਰ ਉਹ ਅਪਨੀ ਹੋਂਦ ਮਜ਼ਬੂਤ ਨਹੀ ਕਰ ਸਕਦਾ ਹੈ।ਡਾਕਟਰ ਚਾਰਲਸ ਐਸ ਯੈਗ ਨੇ ਕਿਹਾ ਕਿ ਰੇਲਵੇ,ਪਾਣੀ,ਹਵਾ ਦੇ ਲਿੰਕ ਜਿਸ ਮੁਲਕ ਦੇ ਮਜ਼ਬੂਤ ਹਨ।ਉਹ ਆਰਥਿਕ ਤੋਰ ਤੇ ਮਜ਼ਬੂਤ ਹੈ।ਸਕਾਟ ਸਪੈਨਸਰ ਮੁੱਖ ਅਡਵਾਈਜਰ ਅੰਤਰ ਰਾਸ਼ਟਰੀ ਰੇਲਵੇ ਪ੍ਰੋਜੈਕਟ ਨੇ ਕਿਹਾ ਕਿ ਸ਼ਾਂਤੀ,ਖੁਸ਼ਹਾਲੀ,ਸਤਿਕਾਰ ਤੇ ਆਰਥਿਕ ਮਜਬੂਤੀ ਲਈ ਰੇਲਵੇ ਟਨਲ ਦੇ ਦੋ ਪ੍ਰੋਜੈਕਟਾ ਨੇ ਸੰਸਾਰ ਵਿੱਚ ਤਹਿਲਕਾ ਮਚਾ ਦਿੱਤਾ ਹੈ। ਜਿਸ ਰਾਹੀਂ ਅਮਰੀਕਾ ,ਕਨੇਡਾ,ਰਸ਼ੀਆ ਤੇ ਚੀਨ ਨੂੰ ਜੋੜਨ ਦਾ ਉਪਰਾਲਾ ਬਹੁਤ ਸਾਰਥਿਕ ਰਿਹਾ ਹੈ। ਦੂਜਾ ਕੋਰੀਆਂ ਤੇ ਜਪਾਨ ਵੀ ਇਸ ਹਾਈਵੇ ਪ੍ਰੋਜੈਕਟ ਰਾਹੀ ਬੇਤਹਾਸ਼ਾ ਵਿਕਸਤ ਹੋਏ ਹਨ। ਅੱਜ ਦੀ ਕਾਨਫ੍ਰੰਸ ਨੁਸੂਯਾਰਕ ਸੋ ਲੰਡਨ ਹਾਈਵੇ ਨੇ ਵੀਹ ਮੁਲਕਾਂ ਨੂੰ ਜੋੜਨ ਦੇ ਨਾਲ ਨਾਲ ਸ਼ਾਂਤੀ ਤੇ ਖੁਸ਼ਹਾਲੀ ਨੂੰ ਮਜ਼ਬੂਤੀ ਵੱਲ ਧਕੇਲ ਗਈ ਹੈ।ਇਸ ਦੇ ਭਵਿੱਖ ਦੇ ਨਤੀਜੇ ਹੋਰ ਵੀ ਸਾਰਥਕ ਨਿਕਲਣਗੇ।
ਡਾਕਟਰ ਵਿਕਟਰ ਰੈਜਬਗਿਨ ਤੇ ਈਗੁਨ ਹਰਨਿਟ ਨੇ ਕਿਹਾ ਕਿ ਰੇਲਵੇ ਟਨਲ ਤੋ ਇਲਾਵਾ ਹਵਾ,ਪਾਣੀ ਤੇ ਧਰਤੀ ਨਾਲ ਜੋੜਨ ਦੇ ਪ੍ਰੋਜੈਕਟ ਵੀ ਆਪਸੀ ਪਿਆਰ ,ਭਾਈਚਾਰਕ ਸਾਝ ,ਖੁਸ਼ਹਾਲੀ ਤੇ ਆਰਥਿਕਤਾ ਨੂੰ ਬਲ ਦੇਣਗੇ। ਜਿਸ ਲਈ ਅਜ ਦੀ ਕਾਨਫ੍ਰੰਸ ਅਹਿਮ ਰੋਲ ਅਦਾ ਕਰ ਗਈ ਹੈ।
ਅਗਲੀ ਕਾਨਫ੍ਰੰਸ ਪੀਸ ਹਾਈਵੇ ਨਿਊਯਾਰਕ ਤੋ ਲੰਡਨ ਯੂ ਐਨ ਵਿਖੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜਿਸ ਵਿੱਚ ਵੀਹ ਮੁਲਕਾਂ ਦੇ ਅੰਬੈਸਡਰ ਸ਼ਾਂਤੀ ਦਾ ਬੋਲਬਾਲਾ ਹਰ ਖਿਤੇ ਵਿੱਚ ਕਰਨ ਦਾ ਯੋਗਦਾਨ ਪਾਉਣਗੇ। ਅੱਜ ਦੀ ਕਾਨਫ੍ਰੰਸ ਵਿੱਚ ਭਾਰਤ ਦੀ ਨੁੰਮਾਇਦਗੀ ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ,ਪਾਕਿਸਤਾਨ ਦੀ ਨੁੰਮਾਇਦਗੀ ਮੁੰਹਮਦ ਅਕਬਰ ਸਾਬਕਾ ਵਲਡ ਬੈਂਕ ਅਧਿਕਾਰੀ,ਜਪਾਨ ਤੋਂ ਟੋਮੀਕੋ ਨੇ ਕੀਤੀ। ਜਿੱਥੇ ਇਹ ਕਾਨਫ੍ਰੰਸ ਏਕੇ ਦਾ ਬੋਲਬਾਲਾ ਤੇ ਗਵਾਂਢੀ ਮੁਲਕਾਂ ਨਾਲ ਸ਼ਾਂਤੀ ਰਸਤੇ ਖੋਲਣ,ਰੇਲਵੇ,ਹਵਾਈ ਲਿੰਕ ਰਾਹੀਂ ਜੁੜਨ ਦਾ ਸੁਨੇਹਾ ਦੇ ਗਈ,ਉੱਥੇ ਸ਼ਾਂਤੀ ਦਾ ਪ੍ਰਚਾਰ ਵੀ ਖੂਬ ਕਰ ਗਈ ਹੈ। ਦੁਪਹਿਰੀ ਭੋਜ ਤੇ ਵਿਚਾਰਾਂ ਦੀ ਸਾਂਝ ਨੇ ਰਿਸ਼ਤਿਆ ਨੂੰ ਮਜ਼ਬੂਤ ਕੀਤਾ ਤੇ ਮਿਲਜੁਲ ਕੇ ਰਹਿਣ ਦਾ ਸੁਨੇਹਾ ਦੇ ਗਿਆ ਹੈ।