ਅੰਬੇਡਕਰ ਭਵਨ ਜਗਰਾਉਂ ਵਿਖੇ ਬਾਬਾ ਸਾਹਿਬ ਅੰਬੇਡਕਰ ਦਾ ਜਨਮ ਸਮਾਜਿਕ ਚੇਤਨਾ ਦਿਵਸ ਵਜੋਂ ਮਨਾਇਆ

0
85

ਮਿਤੀ 22 ਅਪ੍ਰੈਲ ਨੂੰ ਸਥਾਨਿਕ ਅੰਬੇਡਕਰ ਭਵਨ ਵਿੱਚ ਬਾਮਸੇਫ, ਸਵਿੱਤਰੀ ਬਾਈ ਫੂਲੇ ਟਰੱਸਟ ਅਤੇ ਡਾ.ਬੀ.ਆਰ ਅੰਬੇਡਕਰ ਵੈਲਫੇਅਰ ਟਰੱਸਟ ਵੱਲੋਂ ਸੈਮੀਨਾਰ ਦਾ ਆਯੋਜਨ ਲੈਕਚਰਾਰ ਅਮਰਜੀਤ ਸਿੰਘ ਚੀਮਾਂ ਅਤੇ ਪ੍ਰਿੰਸੀਪਲ ਦਿਲਜੀਤ ਕੌਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ

ਇਸ ਮੌਕੇ ਬੁਲਾਰਿਆਂ ਨੇ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਸੰਘਰਸ਼ ਬਾਰੇ ਵੱਖ- ਵੱਖ ਪਹਿਲੂਆਂ ਤੋਂ ਚਾਨਣਾ ਪਾਇਆ। ਬਾਬਾ ਸਾਹਿਬ ਦੇ “ਸਿੱਖਿਅਤ ਬਣੋ,ਸੰਗਠਿਤ ਹੋਵੋ,ਸੰਘਰਸ਼ ਕਰੋ” ਸਿਧਾਂਤਾਂ ‘ਤੇ ਚਰਚਾ ਕੀਤੀ ਗਈ।
ਸਵਿੱਤਰੀ ਬਾਈ ਫੂਲੇ ਟਰੱਸਟ ਦੇ ਪ੍ਰਧਾਨ ਪ੍ਰਿੰਸੀਪਲ ਦਿਲਜੀਤ ਕੌਰ ਹਠੂਰ ਨੇ ਮਾਤਾ ਸਵਿੱਤਰੀ ਫੂਲੇ ਦੀ ਵਿਚਾਰਧਾਰਾ ਅਤੇ ਅੰਬੇਡਕਰੀ ਧਾਰਾ ਸੰਬਧੀ ਵਿਚਾਰ ਰੱਖੇ।ਸ਼੍ਰੀਮਤੀ ਰਾਮ ਪ੍ਰਕਾਸ਼ ਕੌਰ ਅਤੇ ਸ੍ਰੀਮਤੀ ਕਮਲਜੀਤ ਕੌਰ,ਡਾਕਟਰ ਸੁਰਜੀਤ ਸਿੰਘ ਦੌਧਰ ਜੀ ਨੇ ਸਿੱਖਿਆ ਦੀ ਮਹੱਤਤਾ ਬਾਰੇ ਚਾਨਣਾ ਪਾਇਆ।
ਅਮਰਜੀਤ ਸਿੰਘ ਚੀਮਾ ਨੇ ਸੋਢੀ ਸੁਲਤਾਨ ਸਿੰਘ ਦੀਆਂ ਲਿਖਤ ਕਿਤਾਬਾਂ ਅਤੇ ਬਹੁਜਨ ਸੰਘਰਸ਼ ਬਾਰੇ ਦੱਸਿਆ।ਸ ਹਰੀ ਸਿੰਘ ਢੁੱਡੀਕੇ ਨੇ ਬਾਬਾ ਸਾਹਿਬ ਦੇ ਜੀਵਨ ਸ਼ੰਘਰਸ, ਜਨਰਲ ਸਕੱਤਰ ਰਣਜੀਤ ਸਿੰਘ ਹਠੂਰ,ਪ੍ਰਿੰਸੀਪਲ ਦਿਲਜੀਤ ਕੌਰ ਅਤੇ ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ ਅਤੇ ਪ੍ਰਧਾਨ ਅਮਰਜੀਤ ਸਿੰਘ ਚੀਮਾ ਨੇ ਸਟੇਜ ਦੇ ਨਾਲ ਨਾਲ ਸਮੁੱਚੇ ਪ੍ਰਬੰਧ ਨੂੰ ਚਲਾਇਆ।
ਸਿਕੰਦਰ ਸਿੰਘ ਸਿੱਧੂ ਪ੍ਰਧਾਨ ਬਹੁਜਨ ਮੁਕਤੀ ਪਾਰਟੀ,ਅਤੇ ਰਾਜਿੰਦਰ ਰਾਣੇ ਭਾਰਤ ਮੁਕਤੀ ਮੋਰਚਾ ਨੇ ਵਿਸਥਾਰ ਵਿੱਚ ਬਹੁਜਨ ਸਮਾਜ ਦੇ ਮੌਜੂਦਾ ਹਲਾਤਾਂ ਸੰਬੰਧੀ ਬਹੁਤ ਜੋਸ਼ੀਲੇ ਭਾਸ਼ਣ ਨਾਲ ਸਿੱਖਿਆ ਸੰਗਠਨ ਅਤੇ ਸੰਘਰਸ਼ ਬਾਰੇ ਭਾਸ਼ਣ ਦਿੱਤੇ।
ਇਸ ਉਪਰੰਤ ਪ੍ਰੋ.ਸੁਖਵਿੰਦਰ ਸਿੰਘ, ਈ.ਓ ਮਨੋਹਰ ਸਿੰਘ ਬਾਘਾ ਜੀ,ਪਰਮਜੀਤ ਸਿੰਘ ਚੀਮਾ ਨੇ ਵੀ ਆਪਣੇ ਵਿਚਾਰ ਰੱਖੇ। ਸਾਬਕਾ ਐਮ .ਐਲ. ਏ ਸ੍ਰੀ ਐਸ .ਆਰ .ਕਲੇਰ ਨੇ ਬਾਬਾ ਸਾਹਿਬ ਦੇ ਸੈਮੀਨਾਰ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਪ੍ਰਬੰਧਕਾਂ ਨੇ ਇਹਨਾਂ ਸਾਰੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ।
ਇਸ ਸਮਾਗਮ ਵਿੱਚ ਦਿਲਬਾਗ ਸਿੰਘ ਡਿਪਟੀ ਡਾਇਰੈਕਟਰ, ਮੀਤ ਪ੍ਰਧਾਨ ਡਾਕਟਰ ਜਸਵੀਰ ਸਿੰਘ, ਰਾਮ ਪ੍ਰਕਾਸ਼ ਕੌਰ, ਗੁਰਦੀਪ ਸਿੰਘ ਹਠੂਰ ਮੈਨੇਜਰ
ਇਸ ਮੌਕੇ ਸ ਘੁਮੰਡਾ ਸਿੰਘ,ਸਰਪ੍ਰਸਤ ਸ ਮਸਤਾਨ ਸਿੰਘ ਬੈਂਕ ਅਫਸਰ, ਸਰਪ੍ਰਸਤ ਹਰਨੇਕ ਸਿੰਘ ਗੁਰੂ,ਪਰੈਸ ਸਕੱਤਰ ਮਾ. ਸਤਨਾਮ ਸਿੰਘ ਹਠੂਰ, ਸੁਖਵਿੰਦਰ ਸਿੰਘ ਸਦਰਪੁਰਾ,ਦਵਿੰਦਰ ਸਿੰਘ ਸਲੇਮਪੁਰੀ,ਰਛਪਾਲ ਸਿੰਘ ਗਾਲਿਬ,ਮੈਨੇਜਰ ਸਰੂਪ ਸਿੰਘ , ਸੁਖਦੇਵ ਸਿੰਘ ਹਠੂਰ, ਡਾ ਦਿਲਬਾਗ ਸਿੰਘ,ਸ ਅਮਰ ਨਾਥ,ਸ ਜਗਸੀਰ ਸਿੰਘ ਹਠੂਰ,ਮਾ.ਸਰਬਜੀਤ ਸਿੰਘ ਮੱਲ੍ਹਾ, ਸਰਪੰਚ ਦਰਸ਼ਨ ਸਿੰਘ ਪੋਨਾ, ਤਰਸੇਮ ਸਿੰਘ ਅਲੀਗੜ੍ਹ,ਮਹਿੰਦਰ ਸਿੰਘ ਬੀ .ਏ, ਅਵਤਾਰ ਸਿੰਘ ਮੈਨੇਜਰ, ਦਿਲਜੀਤ ਸਿੰਘ,ਅਮਨਦੀਪ ਗੁੜੇ ਆਦਿ ਹਾਜਰ ਸਨ।
ਸਵਿੱਤਰੀ ਬਾਈ ਫੂਲੇ ਟਰੱਸਟ ਤੋਂ ਸਰਪ੍ਰਸਤ ਰਾਜ ਕੌਰ,ਖਜ਼ਾਨਚੀ ਸ਼ਿੰਦਰਪਾਲ ਕੌਰ,ਸਲਾਹਕਾਰ ਪਰਮਜੀਤ ਕੌਰ, ਮੀਤ ਪ੍ਰਧਾਨ ਗੁਰਦੇਵ ਕੌਰ, ਜਨ ਸਕੱਤਰ ਕਮਲਜੀਤ ਕੌਰ, ਕੋਆਰਡੀਨੇਟਰ ਸੁਖਵਿੰਦਰ ਕੌਰ, ਪਰਮਜੀਤ ਕੌਰ ਹੇਰਾਂ ਸੀਨੀ.ਮੀਤ ਪ੍ਰਧਾਨ,ਸਰਪ੍ਰਸਤ ਡਾ ਰਣਵੀਰ ਕੌਰ ,ਪ੍ਰੈਸ ਸਕੱਤਰ ਸੁਖਦੀਪ ਕੌਰ ਆਦਿ ਨੇ ਜਿੰਮੇਵਾਰੀਆਂ ਨਿਭਾਈਆਂ ।
ਵਿਸ਼ੇਸ਼ ਤੌਰ ਤੇ ਜਗਰਾਉਂ ਵਿੱਚ ਅੰਬੇਡਕਰ ਚੌਕ ਦਾ ਨੀਂਹ ਪੱਥਰ ਰੱਖਣ ਵਾਲੀਆਂ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ।
ਲੇਖਕ ਸੋਢੀ ਸੁਲਤਾਨ ਸਿੰਘ ਅਤੇ ਰਣਜੀਤ ਸਿੰਘ ਹਠੂਰ ਦੀਆਂ ਕਿਤਾਬਾਂ ਵੀ ਰਿਲੀਜ ਕੀਤੀਆਂ।

LEAVE A REPLY

Please enter your comment!
Please enter your name here