ਅੰਮ੍ਰਿਤਸਰੀਆਂ ਨਾਲ ਚਾਹ ਦੀਆਂ ਚੁਸਕੀਆਂ ਦੌਰਾਨ ਅੰਬੈਸਡਰ ਤਰਨਜੀਤ ਸੰਧੂ ਨੇ ਸ਼ਹਿਰ ਦੇ ਵਿਕਾਸ ਬਾਰੇ ਕੀਤੀ ਚਰਚਾ।

0
153

ਕਿਹਾ, ਮੇਰੀ ਮੁਹਿੰਮ ਗੁਰੂ ਨਗਰੀ ਦਾ ਵਿਕਾਸ ਅਤੇ ਸਥਾਨਕ ਲੋਕਾਂ ਦੀ ਦੀ ਵਿੱਤੀ ਸਮਰੱਥਾ ਨੂੰ ਵਧਾਉਣ ‘ਤੇ ਕੇਂਦਰਿਤ ਹੈ।
ਸੰਧੂ ਨੇ ਸੜਕ ਕਿਨਾਰੇ ਅੰਮ੍ਰਿਤਸਰੀਏ ਭਰਾਵਾਂ ਨਾਲ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲਿਆ ਅਤੇ ਗਰਮਾ ਗਰਮ ਕਚੌਰੀਆਂ ਦਾ ਆਨੰਦ ਮਾਣਦਿਆਂ ਦਿਨ ਦੀ ਸ਼ੁਰੂਆਤ ਕੀਤੀ।

ਅੰਮ੍ਰਿਤਸਰ 25 ਮਾਰਚ

ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਮੁਹਿੰਮ ਇਤਿਹਾਸਕ ਸ਼ਹਿਰ ਦੀ ਨਿਰਯਾਤ ਸਮਰੱਥਾ ਨੂੰ ਵਧਾਉਣ ਅਤੇ ਸਥਾਨਕ ਲੋਕਾਂ ਦੀ ਆਮਦਨ ਵਧਾਉਣ ‘ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਆਈਐਮਐਫ ਅਤੇ ਵਿਸ਼ਵ ਬੈਂਕ ਦੀਆਂ ਦਲੀਲਾਂ ਸਾਬਤ ਕਰਦੀਆਂ ਹਨ ਕਿ ਲੋਕ ਭਾਰਤ ਰਾਹੀਂ ਵਿਸ਼ਵ ਆਰਥਿਕ ਪੁਨਰ-ਉਥਾਨ ਨੂੰ ਦੇਖ ਰਹੇ ਹਨ, ਇਹ ਇੱਕ ਮੌਕਾ ਹੈ ਜਿਸ ਨੂੰ ਅੰਮ੍ਰਿਤਸਰ ਅਤੇ ਪੰਜਾਬ ਨੂੰ ਗੁਆਉਣਾ ਨਹੀਂ ਚਾਹੀਦਾ।

ਰਾਜਦੂਤ ਤਰਨਜੀਤ ਸਿੰਘ ਸੰਧੂ ਅੱਜ ਸਵੇਰ ਦੀ ਸੈਰ ਉਪਰੰਤ ਕੂਪਰ ਰੋਡ ਸਥਿਤ ਅੰਮ੍ਰਿਤਸਰ ਦੇ ਪ੍ਰਸਿੱਧ ਗਿਆਨੀ ਟੀ ਸਟਾਲ ’ਤੇ ਰੁਕੇ । ਉੱਥੇ ਸੜਕ ਕਿਨਾਰੇ ਆਪਣੇ ਅੰਮ੍ਰਿਤਸਰੀਏ ਭਰਾਵਾਂ ਨਾਲ ਚਾਹ ਦੀਆਂ ਚੁਸਕੀਆਂ ਦਾ ਮਜ਼ਾ ਲਿਆ ਅਤੇ ਗਰਮਾ ਗਰਮ ਕਚੌਰੀਆਂ ਦਾ ਆਨੰਦ ਮਾਣਦਿਆਂ ਦਿਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਵੀ ਮੌਜੂਦ ਸਨ। ਇਸ ਸਮੇਂ ਉਨ੍ਹਾਂ ਦੇ  ਵੱਖਰੇ ਅਤੇ ਮਿਲਾਪੜੇ ਅੰਦਾਜ਼ ਨੂੰ ਲੋਕਾਂ ਨੇ ਖ਼ੂਬ ਪਸੰਦ ਕੀਤਾ। ਉਨ੍ਹਾਂ ਗਿਆਨੀ ਚਾਹ ਵਾਲੇ ਦੇ ਪੁੱਤਰ ਸ. ਗੁਰਮੀਤ ਸਿੰਘ ਬਿੱਲੇ ਨੂੰ ਮਿਲ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਅੰਬੈਸਡਰ ਸੰਧੂ ਨੇ ਦੱਸਿਆ ਕਿ ਉਹ ਬਚਪਨ ਵਿਚ ਇਥੇ ਆਇਆ ਕਰਦੇ ਸਨ, ਪਰ ਫਿਰ 36 ਸ਼ਾਲ ਦੀ ਭਾਰਤੀ ਵਿਦੇਸ਼ ਸੇਵਾ ਕਾਰਨ ਇੱਥੋਂ ਦੀ ਚਾਹ ਉਨ੍ਹਾਂ ਤੋਂ ਦੂਰ ਹੋ ਗਈ। ਉਨ੍ਹਾਂ ਕਿਹਾ ’’ ਮੈਂ ਦੇਸ਼ ਦੀ ਸੇਵਾ ਕਰਨ ਗਿਆ ਸਾਂ। ਜਿਵੇਂ ਫ਼ੌਜੀ ਸੇਵਾ ਮੁਕਤੀ ਤੋਂ ਬਾਅਦ ਘਰ ਵਾਪਸ ਮੁੜਦੇ ਹਨ, ਮੈ ਵੀ ਮੁੜ ਕੇ ਘਰ ਆ ਗਿਆ ਹਾਂ। ਹੁਣ ਅੰਮ੍ਰਿਤਸਰ ਦਾ ਵਿਕਾਸ ਹੀ ਮੇਰਾ ਮੰਤਵ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਨੂੰ “ਅੰਮ੍ਰਿਤਸਰ ਦੀ ਸੇਵਾ” ਕਰਨ ਲਈ ਪ੍ਰੇਰਿਤ ਕੀਤਾ ਹੈ।

ਜਿਨ੍ਹਾਂ ਦੀ ਦੂਰਅੰਦੇਸ਼ੀ ਸੋਚ ਨੇ ਮੈਨੂੰ ਵੀ ਅੱਗੇ ਸੋਚਣ ਲਈ ਉਤਸ਼ਾਹਿਤ ਕੀਤਾ ਹੈ। ਸੰਧੂ ਨੇ ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਨੂੰ ਨੌਕਰੀਆਂ ਕਰਨ ਲਈ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਤੋਂ ਸੁਚੇਤ ਕੀਤਾ।  ਉਨ੍ਹਾਂ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਵੇ ਤਾਂ ਵਿਦੇਸ਼ ਜਾਣ ਦੀ ਲੋੜ ਨਾ ਰਹੇ। ਜੇ ਜਾਣਾ ਵੀ ਤਾਂ ਵੀ ਹੁਨਰ ਲੈ ਕੇ ਜਾਣ। ਉਨ੍ਹਾਂ ਕਿਹਾ ਕਿ  ਅੰਮ੍ਰਿਤਸਰ ਨੂੰ ਹਵਾਈ ਮਾਰਗ ਰਾਹੀਂ ਅਮਰੀਕਾ, ਯੂ.ਏ.ਈ., ਦੁਬਈ ਅਤੇ ਹੋਰ ਬਾਜ਼ਾਰਾਂ ਨਾਲ ਜੋੜਨ ਅਤੇ ਇਸ ਦੀਆਂ ਸਬਜ਼ੀਆਂ, ਫਲ਼,ਪਾਪੜ, ਫੁਲਕਾਰੀ ਅਤੇ ਹੋਰ ਵਸਤਾਂ ਨੂੰ ਉੱਥੇ ਨਿਰਯਾਤ ਕਰਨ ‘ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਇਕੱਲੇ ਦੁਬਈ ਅਤੇ ਅੰਮ੍ਰਿਤਸਰ ਦਰਮਿਆਨ ਸਬਜ਼ੀਆਂ ਦੇ ਭਾਅ ਵਿੱਚ 10 ਗੁਣਾ ਅੰਤਰ ਹੈ। ਬੇਹਤਰ ਕਨੈਕਟੀਵਿਟੀ ਆਮਦਨ ਨੂੰ ਵਧਾਏਗੀ, ਰੁਜ਼ਗਾਰ ਨਸ਼ਿਆਂ ਦੀ ਸਮੱਸਿਆ ਨੂੰ ਵੀ ਹੱਲ ਕਰੇਗੀ। ਉਨ੍ਹਾਂ ਵ੍ਹਾਈਟ ਹਾਊਸ ਦੇ ਡਰੱਗਜ਼ ਜ਼ਾਰ, “ਰਾਹੁਲ ਗੁਪਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਾ ਦੇ ਚੋਟੀ ਦੇ ਹੋਰ ਡਰੱਗ ਰੋਕਥਾਮ ਅਧਿਕਾਰੀ ਪੰਜਾਬ ਦੀ ਮਦਦ ਕਰਨ ਲਈ ਉਤਸੁਕ ਹਨ। ਮੈਂ ਇਨ੍ਹਾਂ ਸੰਪਰਕਾਂ ਨੂੰ ਮੇਜ਼ ‘ਤੇ ਲਿਆ ਸਕਦਾ ਹਾਂ। ਉਨ੍ਹਾਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਅੰਮ੍ਰਿਤਸਰ ਦੇ ਵਿਕਾਸ ‘ਤੇ ਧਿਆਨ ਦੇਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here