ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ
ਅੰਮ੍ਰਿਤਸਰ ਅੰਡਰ 15 ਲੜਕੀਆਂ ਅਤੇ ਪਟਿਆਲਾ ਨੂੰ ਸਾਂਝੇ ਤੌਰ ‘ਤੇ ਜੇਤੂ ਐਲਾਨਿਆ
ਅੰਮ੍ਰਿਤਸਰ 14 ਅਗਸਤ 2024—
ਅੰਡਰ 15 ਲੜਕੀਆਂ ਦਾ ਪੰਜਾਬ ਰਾਜ ਅੰਤਰ ਜ਼ਿਲ੍ਹਾ ਟੂਰਨਾਮੈਂਟ 2024 ਬਠਿੰਡਾ ਵਿਖੇ ਕਰਵਾਇਆ ਗਿਆ ਸੀ। ਜਿਸਦਾ ਅੱਜ ਫਾਈਨਲ ਮੈਚ ਜਲੰਧਰ ਵਿਖੇ ਹੋਏ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 15 ਲੜਕੀਆਂ ਅੰਮ੍ਰਿਤਸਰ ਅਤੇ ਅੰਡਰ 15 ਲੜਕੀਆਂ ਦੀ ਟੀਮ ਪਟਿਆਲਾ ਦੇ ਵਿਚਕਾਰ ਹੋਣਾ ਸੀ ਪ੍ਰੰਤੂ ਬਾਰਿਸ਼ ਕਰਕੇ ਇਹ ਮੈਚ ਨਹੀਂ ਹੋ ਸਕਿਆ ਜਿਸ ਕਰਕੇ ਅੰਮ੍ਰਿਤਸਰ ਅਤੇ ਪਟਿਆਲਾ ਨੂੰ ਸਾਂਝੇ ਤੌਰ ‘ਤੇ ਜੇਤੂ ਐਲਾਨਿਆ ਗਿਆ ਹੈ।
ਸ਼੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ –ਕਮ-ਪ੍ਰਧਾਨ ਏ.ਜੀ.ਏ. ਦੀ ਸਰਪ੍ਰਸਤੀ ਹੇਠ, ਸ.ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ., ਅੰਮ੍ਰਿਤਸਰ ਕਮ ਮੀਤ ਪ੍ਰਧਾਨ ਏ.ਜੀ.ਏ. ਅਤੇ ਸ.ਇੰਦਰਜੀਤ ਸਿੰਘ ਬਾਜਵਾ ਹਨੀ.ਸਕੱਤਰ ਏ.ਜੀ.ਏ. ਨੇ ਟੀਮ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
ਕੈਪਸ਼ਨ : ਵੱਖ-ਵੱਖ ਤਸਵੀਰਾਂ