ਅੰਮ੍ਰਿਤਸਰ, 1 ਜੂਨ -ਪੰਜਾਬ ਭਾਜਪਾ ਦੇ ਸੂਬਾ ਬੁਲਾਰੇ ਅਤੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪਿੰਡ ਖਿਆਲਾ ਦੇ ਬੂਥ ਨੰਬਰ 157 ਵਿਚ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਨ੍ਹਾਂ ਭਾਜਪਾ ਦੇ ਪੋਲਿੰਗ ਬੂਥ ’ਤੇ ਮੌਜੂਦ ਵਰਕਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ । ਇਸ ਮੌਕੇ ਉਨ੍ਹਾਂ ਕਿਹਾ ਕਿ ਭਾਵੇਂ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਅਤੇ ਅੰਮ੍ਰਿਤਸਰ ਵਿਚ ਭਾਜਪਾ ਆਪਣੇ ਤੌਰ ’ਤੇ ਚੋਣ ਮੈਦਾਨ ਵਿਚ ਉੱਤਰੀ ਹੈ। ਫਿਰ ਵੀ ਚੋਣ ਪ੍ਰਚਾਰ ਮੌਕੇ ਪੰਜਾਬ ਵਾਸੀਆਂ ਨੇ ਜਿਵੇਂ ਭਾਜਪਾ ਨੂੰ ਵੱਡਾ ਹੁੰਗਾਰਾ ਦਿੱਤਾ ਉਹ ਹੈਰਾਨੀਜਨਕ ਤੇ ਆਸ ਤੋਂ ਕਿਤੇ ਵੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵੋਟਰਾਂ ਨੇ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਭਾਜਪਾ ’ਤੇ ਭਰੋਸਾ ਕੀਤਾ ਹੈ। ਇਸੇ ਤਰਾਂ ਅੰਮ੍ਰਿਤਸਰ ਦੇ ਲੋਕਾਂ ਨੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਜੋ ਅੰਮ੍ਰਿਤਸਰ ਦੇ ਵਿਕਾਸ ਅਤੇ ਨਸ਼ੇ ਖ਼ਤਮ ਕਰਨ ਬਾਰੇ ਰੇਡ ਮੈਪ ਦਿੱਤਾ ਗਿਆ ਉਸ ਤੋਂ ਪ੍ਰਭਾਵਿਤ ਹੋ ਕੇ ਸੰਧੂ ਸਮੁੰਦਰੀ ’ਤੇ ਭਰੋਸਾ ਪ੍ਰਗਟ ਕੀਤਾ ਹੈ। ਨਿਸ਼ਚੇ ਹੀ ਸੰਧੂ ਸਮੁੰਦਰੀ ਭਾਰੀ ਗਿਣਤੀ ਵੋਟਾਂ ਨਾਲ ਕਾਮਯਾਬ ਹੋ ਕੇ ਪਾਰਲੀਮੈਂਟ ਵਿਚ ਜਾਣਗੇ ਅਤੇ ਅੰਮ੍ਰਿਤਸਰ ਦੇ ਮੁੱਦਿਆਂ ਨੂੰ ਉਠਾਉਣਗੇ। ਸੰਧੂ ਸਮੁੰਦਰੀ ਮੋਦੀ ਸਰਕਾਰ ਤੋਂ ਅੰਮ੍ਰਿਤਸਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਲੈ ਕੇ ਵੀ ਆਉਣਗੇ। ਉਨ੍ਹਾਂ ਕਿਹਾ ਕਿ ਲੋਕ ਸਮਝ ਗਏ ਹਨ ਕਿ ਸੰਧੂ ਸਮੁੰਦਰੀ ਹੀ ਅੰਮ੍ਰਿਤਸਰ ਦਾ ਕਾਇਆ ਕਲਪ ਕਰਨ ਦੇ ਸਮਰੱਥ ਹਨ। ਉਨ੍ਹਾਂ ਕਿਹਾ ਸੰਧੂ ਸਮੁੰਦਰੀ ਅਮਰੀਕਾ ਵਿੱਚ ਲੰਮਾ ਸਮਾਂ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਆਪਣੇ ਸ਼ਹਿਰ ਅੰਮ੍ਰਿਤਸਰ ਲਈ ਵਾਪਸ ਭੇਜੇ ਗਏ ਹਨ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਦੇਸ਼ ਲਈ ਨੀਤੀਆਂ ਬਣਾਈਆਂ ਗਈਆਂ ਹਨ ਉਸ ਨੂੰ ਲੈ ਕੇ ਲੋਕ ਜਾਗਰੂਕ ਹਨ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਲੋਕ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਆਪਣਾ ਭਰੋਸਾ ਜਿਤਾਉਣਗੇ। ਉਹਨਾਂ ਨੇ ਕਿਹਾ ਕਿ ਜੋ ਨਵੇਂ ਵੋਟਰ ਹਨ ਉਹਨਾਂ ਨੂੰ ਵੀ ਵੱਧ ਚੜ ਕੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਐਸੀ ਸਮਾਜ ਨੂੰ ਕਾਂਗਰਸ ਨੇ ਅਤੇ ਆਮ ਆਦਮੀ ਪਾਰਟੀ ਨੇ ਕੇਵਲ ਵੋਟ ਬੈਕ ਵਜੋਂ ਇਸਤੇਮਾਲ ਕੀਤਾ, ਪਰ ਇਹ ਭਾਈਚਾਰਾ ਸਮਝ ਚੁਕਾ ਹੈ ਕਿ ਮੋਦੀ ਸਰਕਾਰ ਹੀ ਉਨ੍ਹਾਂ ਲਈ ਅਸਲ ਹਿਤੈਸ਼ੀ ਹੈ। ਉਨ੍ਹਾਂ ਕਿਹਾ ਕਿ ਅੱਜ ਬੂਥਾਂ ’ਤੇ ਭਾਰੀ ਗਿਣਤੀ ’ਚ ਐਸ ਸੀ ਸਮਾਜ ਅਤੇ ਨੌਜਵਾਨ ਉੱਠ ਖੜੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਉਂਦੇ ਨਜ਼ਰ ਆਉਂਦੇ ਹਨ।
ਪ੍ਰੋ ਸਰਚਾਂਦ ਸਿੰਘ ਨੇ ਕਿਹਾ ਕਿ ਭਾਜਪਾ ਨੇ ਜਿੱਥੇ ਅੰਮ੍ਰਿਤਸਰ ਤੋਂ ਕੁਰਬਾਨੀ ਵਾਲੇ ਪੰਥਕ ਪਰਿਵਾਰ ਦੇ ਵਿਅਕਤੀ ਸੰਧੂ ਸਮੁੰਦਰੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਵਾਰ ਚੋਣਾਂ ਵਿਚ ਅਕਾਲੀ ਅਤੇ ਪੰਥਕ ਬੈਕਗਰਾਊਂਡ ਵਾਲਾ ਉਮੀਦਵਾਰ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਨਾ ਕਾਂਗਰਸ ਨੂੰ ਅਤੇ ਨਾ ਹੀ ਆਪ ਨੂੰ ਸੰਧੂ ਸਮੁੰਦਰੀ ਦੇ ਟੱਕਰ ਦਾ ਉਮੀਦਵਾਰ ਮਿਲਿਆ।
ਪ੍ਰੋ. ਸਰਚਾਂਦ ਸਿੰਘ ਨੇ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਸੂਬੇ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਹਾਲਾਤ ਬਹੁਤ ਨਾਜ਼ੁਕ ਹਨ। ਜੇਕਰ ਕੋਈ ਪੰਜਾਬ ਤੇ ਅੰਮ੍ਰਿਤਸਰ ਨੂੰ ਸਹੀ ਰਸਤੇ ’ਤੇ ਲਿਆ ਸਕਦਾ ਹੈ, ਤਾਂ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਪ੍ਰਸੰਸਾ ਹਾਸਲ ਸੰਧੂ ਸਮੁੰਦਰੀ ਹੀ ਹਨ। ਸੂਬਾਈ ਬੁਲਾਰੇ ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸੰਧੂ ਸਮੁੰਦਰੀ ਅੰਮ੍ਰਿਤਸਰ ਲਈ ਸਭ ਤੋਂ ਸੂਝਵਾਨ, ਕਾਬਲ ਅਤੇ ਯਥਾਰਥਵਾਦੀ ਆਗੂ ਹਨ। ਉਹ ਅੰਮ੍ਰਿਤਸਰ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਕੇ ਸ਼ਹਿਰ ਨੂੰ ਨਵੀਂਆਂ ਬੁਲੰਦੀਆਂ ‘ਤੇ ਲਿਜਾਣ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਦਾ ਤਜਰਬਾ ਅਤੇ ਅਗਵਾਈ ਅਤੇ ਵਿਦੇਸ਼ਾਂ ਨਾਲ ਚੰਗੇ ਸੰਪਰਕ ਇੱਥੋਂ ਦੇ ਲੋਕਾਂ ਲਈ ਲਾਹੇਵੰਦ ਹਨ। ਉਨ੍ਹਾਂ ਪ੍ਰੈੱਸ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਧੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਵਿੱਚ ਮਦਦ ਕਰਨ। ਉਨ੍ਹਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਲਈ ਸੰਧੂ ਕੋਲ ਅਨੇਕਾਂ ਸਕੀਮਾਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹੋਂਦ ਖ਼ਤਮ ਹੋ ਜਾਵੇਗੀ। ਇਸ ਲਈ ਪੰਜਾਬ ਦੇ ਲੋਕ ਆਪਣੀ ਵੋਟ ਬਰਬਾਦ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਪ ਅਤੇ ਕਾਂਗਰਸ ਇੱਕ ਹਨ ਅਤੇ ਪੰਜਾਬ ਵਿੱਚ ਆ ਕੇ ਇੱਕ ਦੂਜੇ ਨੂੰ ਕੋਸ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਡਾ. ਸੁਖਚੈਨ ਸਿੰਘ , ਬਾਬਾ ਮਹਿੰਦਰ ਨਾਥ ਜੀ ਵਾਲਮੀਕੀ, ਬਾਬਾ ਮੇਜਰ ਸਿੰਘ, ਮੰਗਲ ਸਿੰਘ, ਸੁਰਜਣ ਸਿੰਘ, ਸੁੱਚਾ ਸਿੰਘ, ਤੇ ਸਵਿੰਦਰ ਸਿੰਘ ਵੀ ਮੌਜੂਦ ਸਨ।