ਅੰਮ੍ਰਿਤਸਰ ਦੀਆਂ ਤਹਿਸੀਲਾਂ/ਸਬ ਤਹਿਸੀਲਾਂ ਦੇ ਬੁਨਿਆਦੀ ਢਾਂਚੇ ਅਤੇ ਆਈ:ਟੀ ਹਾਰਡਵੇਅਰ ’ਤੇ ਖਰਚੇ ਜਾਣਗੇ 3.74 ਕਰੋੜ ਰੁਪਏ -ਡਿਪਟੀ ਕਮਿਸ਼ਨਰ

0
214

ਅੰਮ੍ਰਿਤਸਰ, 7 ਮਈ:
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੀ ਸਰਕਾਰ ਆਮ ਲੋਕਾਂ ਨੂੰ ਘਰਾਂ ਦੇ ਨਜਦੀਕ ਹੀ ਸਰਕਾਰੀ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਤਾਂ ਜੋ ਲੋਕਾਂ ਦਾ ਕੀਮਤੀ ਸਮਾਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਤਹਿਸੀਲਾਂ ਦੇ ਫਜੂਲ ਚੱਕਰ ਨਾ ਮਾਰਨੇ ਪੈਣ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਦੀਆਂ ਤਹਿਸੀਲਾਂ/ਸਬ ਤਹਿਸੀਲਾਂ ਵਿਖੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਅਤੇ ਆਈ:ਟੀ ਹਾਰਡਵੇਅਰ ਲਈ 3.74 ਕਰੋੜ ਰੁਪਏ ਖਰਚੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੇਂਡੂ ਲੋਕਾਂ ਨੂੰ ਜਿਆਦਾਤਰ ਤਹਿਸੀਲਾਂ ਵਿਖੇ ਆਪਣੇ ਕੰਮ ਕਰਵਾਉਣ ਲਈ ਜਾਣਾ ਪੈਂਦਾ ਹੈ ਪ੍ਰੰਤੂ ਤਹਿਸੀਲਾਂ ਵਿਖੇ ਬੁਨਿਆਦੀ ਢਾਂਚਾ ਨਾ ਹੋਣ ਕਰਕੇ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਤਹਿਸੀਲਾਂ ਦੀ ਇਮਾਰਤਾਂ ਪੁਰਾਣੀਆਂ ਹੋਣ ਕਾਰਨ ਅਤੇ ਰਿਕਾਰਡ ਰੂਮ ਵੀ ਖਸਤਾ ਹਾਲਤ ਵਿੱਚ ਹੋਣ ਕਾਰਨ ਲੋਕਾਂ ਨੂੰ ਆਪਣੇ ਰਿਕਾਰਡ ਲਈ ਕਾਫੀ ਖੱਜਲ ਖੁਆਰ ਹੋਣਾ ਪੈਂਦਾ ਹੈ।

ਡਿਪਟੀ ਕਮਿਸਨਰ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਅੰਮ੍ਰਿਤਸਰ –1 ਅਤੇ ਅੰਮ੍ਰਿਤਸਰ-2 ਦੀ ਮੁਰੰਮਤ ਲਈ 30 ਲੱਖ ਰੁਪਏ, ਸਮੂਹ ਤਹਿਸਲਾਂ ਅਤੇ ਸਬ ਤਹਿਸੀਲਾਂ ਦੇ ਰਿਕਾਰਡ ਰੂਮਾਂ ਦੀ ਮੁਰੰਮਤ ਲਈ 50 ਲੱਖ ਰੁਪਏ ਐਸ:ਡੀ:ਐਮ ਕੰਪਲੈਕਸ ਬਾਬਾ ਬਕਾਲਾ ਦੀ ਮੁਰੰਮਤ ਅਤੇ ਫਰਨੀਚਰ ਲਈ 10 ਲੱਖ ਰੁਪਏ, ਸਬ ਤਹਿਸੀਲ ਜੰਡਿਆਲਾ ਗੁਰੂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ 15 ਲੱਖ ਰੁਪਏ, ਫਰਦ ਕੇਂਦਰਾਂ ਵਿਖੇ ਡਿਊਟੀ ਨਿਭਾ ਰਹੇ ਸਹਾਇਕ ਸਿਸਟਮ ਮੈਨੇਜਰਾਂ ਲਈ ਲੈਪਟਾਪ ਦੀ ਖਰੀਦ ਲਈ 9 ਲੱਖ ਰੁਪਏ, ਤਹਿਸੀਲ ਕੰਪਲੈਕਸ ਅਜਨਾਲਾ ਦੀ ਨਵੀਂ ਇਮਾਰਤ ਵਿੱਚ ਫਰਨੀਚਰ ਲਈ 45.67 ਲੱਖ ਰੁਪਏ, ਸਮੂਹ ਪਟਵਾਰਖਾਨੇ/ਵਰਕ ਸਟੇਸ਼ਨਾਂ ਦੀ ਮੁਰੰਮਤ ਅਤੇ ਫਰਨੀਸਿੰਗ ਲਈ 40.40 ਲੱਖ ਰੁਪਏ ਅਤੇ ਰਿਕਾਰਡ ਦੀ ਸਾਂਭ ਸੰਭਾਲ ਲਈ ਅਲਮਾਰੀਆਂ ਦੀ ਖਰੀਦ ਲਈ 10 ਲੱਖ ਰੁਪਏ ਅਤੇ ਤਹਿਸੀਲਾਂ/ਸਬ ਤਹਿਸੀਲਾਂ ਦੇ ਹੋਰ ਕੰਮਾਂ ਲਈ ਵੀ ਹੋਰ ਫੰਡਜ ਪ੍ਰਾਪਤ ਹੋ ਚੁੱਕੇ ਹਨ।

ਸ੍ਰੀ ਸੂਦਨ ਨੇ ਦੱਸਿਆ ਕਿ ਹੁਣ ਦਿਹਾਤੀ ਖੇਤਰ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਜਿਲ੍ਹਾ ਦਫਤਰਾਂ ਵਿਖੇ ਆਉਣ ਦੀ ਜਰੂਰਤ ਨਹੀਂ ਹੋਵੇਗੀ ਕਿਉਂਕਿ ਸਾਰੀਆਂ ਤਹਿਸੀਲਾਂ/ਸਬ ਤਹਿਸੀਲਾਂ ਵਿੱਚ ਆਨ ਲਾਈਨ ਸਿਸਟਮ ਲਾਗੂ ਕਰ ਦਿੱਤਾ ਗਿਆ ਹੈ ਅਤੇ ਲੋਕ ਹੁਣ ਆਪਣੇ ਘਰਾਂ ਦੇ ਨਜਦੀਕ ਪੈਂਦੇ ਕੇਂਦਰਾਂ ਤੋਂ ਜਮੀਨਾਂ ਦੀ ਫਰਦਾਂ ਅਤੇ ਹੋਰ ਮਿਲਣ ਵਾਲੀਆਂ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here