ਅੰਮ੍ਰਿਤਸਰ ਵਿੱਚ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਮਹਿਲ਼ਾ ਵਿੰਗ ਵੱਲੋਂ ਨਵੀਂ ਟੀਮ ਦਾ ਗਠਨ

0
10
ਅੰਮ੍ਰਿਤਸਰ ਵਿੱਚ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਮਹਿਲ਼ਾ ਵਿੰਗ ਵੱਲੋਂ ਨਵੀਂ ਟੀਮ ਦਾ ਗਠਨ
ਅੰਮ੍ਰਿਤਸਰ ( ਸਵਿੰਦਰ ਸਿੰਘ ) ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਮਹਿਲ਼ਾ ਵਿੰਗ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਮਹਿਲ਼ਾ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵੀਂ ਟੀਮ ਦਾ ਗਠਨ ਕੀਤਾ ਗਿਆ। ਇਸ ਮੌਕੇ ਉਪ ਪ੍ਰਧਾਨ ਮੈਡਮ ਜਨਕ ਜੋਸ਼ੀ ਅਤੇ ਮੈਡਮ ਰੀਨਾ ਜੈਟਲੀ ਵੱਲੋਂ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ ਗਈ।
ਇਸ ਸਮਾਰੋਹ ਦੌਰਾਨ ਪੰਜਾਬ ਪ੍ਰਮੁੱਖ ਮੈਡਮ ਅਲਕਾ ਸ਼ਰਮਾ ਅਤੇ ਅੰਮ੍ਰਿਤਸਰ ਪ੍ਰਮੁੱਖ ਮੈਡਮ ਮੋਨਿਕਾ ਸ਼੍ਰੀਧਰ ਨੂੰ ਨਵੀਂ ਟੀਮ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਦੇ ਨਾਲ ਹੀ ਰਿੰਪੀ ਭਾਰਦਵਾਜ, ਸੁਨੀਤਾ ਸ਼ਰਮਾ, ਨਿਧੀ ਸ਼ਰਮਾ, ਡਾ. ਸ਼ਸ਼ੀ ਕਿਰਣ, ਮਾਂਸਾ ਤਿਵਾਰੀ ਅਤੇ ਰਾਜਨੀ ਸ਼ਰਮਾ ਨੂੰ ਸਰੋਪੇ ਭੇਂਟ ਕਰਕੇ ਟੀਮ ਵਿੱਚ ਸ਼ਾਮਲ ਹੋਣ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਆਯੋਜਕਾਂ ਨੇ ਉਮੀਦ ਜਤਾਈ ਕਿ ਨਵੀਂ ਟੀਮ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਸੰਸਥਾ ਨੂੰ ਹੋਰ ਮਜ਼ਬੂਤ ਬਣਾਏਗੀ ਅਤੇ ਸਮਾਜਿਕ ਸੇਵਾ ਵਿੱਚ ਅਹਿਮ ਯੋਗਦਾਨ ਪਾਏਗੀ।

LEAVE A REPLY

Please enter your comment!
Please enter your name here