ਮੀਰਪੁਰ ਖਾਸ, ਸਾਂਝੀ ਸੋਚ ਬਿਊਰੋ
ਪਾਕਿਸਤਾਨ ਦੇ ਮੀਰਪੁਰਖਾਸ ‘ਚ ਭੀਲ ਭਾਈਚਾਰੇ ਦੇ 19 ਘਰ ਸੜ ਕੇ ਸੁਆਹ ਹੋ ਗਏ। ਭਾਈਚਾਰੇ ਦਾ ਦੋਸ਼ ਹੈ ਕਿ ਮੀਰਪੁਰਖਾਸ ਕੇਂਦਰੀ ਮਸਜਿਦ ਦੇ ਮੌਲਵੀ ਅਲਹਮਮਹਮੂਦ ਦੇ ਹੁਕਮਾਂ ‘ਤੇ ਮੁਸਲਮਾਨਾਂ ਦੁਆਰਾ ਜਾਣਬੁੱਝ ਕੇ ਅੱਗ ਲਗਾਈ ਗਈ ਸੀ। ਮੌਲਵੀ 8 ਫਰਵਰੀ ਨੂੰ ਆਪਣੇ ਪਿੰਡ ਪਿਨਾਲਗੋਟ ਗਿਆ ਸੀ। ਇਸ ਦੌਰਾਨ ਪਿੰਡ ਵਾਸੀਆਂ ਨੂੰ ਇਸਮਾਈਲ ਧਰਮ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਪਿੰਡ ਵਾਸੀਆਂ ਨੇ ਮੌਲਵੀ ਅਲਹਮਹਮੂਦ ਦੀ ਸਲਾਹ ਨੂੰ ਠੁਕਰਾ ਦਿੱਤਾ, ਤਾਂ ਉਸਨੇ ਉਨ੍ਹਾਂ ਨੂੰ ਪਾਕਿਸਤਾਨ ਛੱਡਣ ਜਾਂ ਮੁਸੀਬਤ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਅੱਗ ਵਿੱਚ ਪੰਜਾਹ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਕੁਝ ਪਸ਼ੂਆਂ ਦੀ ਵੀ ਜਾਨ ਚਲੀ ਗਈ।