ਅੱਜ ਦੇ ਰਾਖਸ਼ਾਂ ਨਾਲੋਂ ਕਿਤੇ ਚੰਗਾ ਸੀ ਲੰਕਾ ਪਤੀ ਰਾਵਣ – ਰਤਨ ਸਿੰਘ ਕਾਕੜ ਕਲਾਂ

0
395

ਨਕੋਦਰ/ਮਹਿਤਪੁਰ, (ਹਰਜਿੰਦਰ ਪਾਲ ਛਾਬੜਾ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਾਹਕੋਟ ਤੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਤਨ ਸਿੰਘ ਕਾਕੜ ਕਲਾਂ ਨੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਉਨ੍ਹਾਂ ਕਿਹਾ ਕਿ ਇਸ ਤਿਉਹਾਰ ਨੂੰ ਬਦੀ ’ਤੇ ਨੇਕੀ ਦੀ ਜਿੱਤ ਵਜੋਂ ਮਨਾਇਆ ਜਾਂਦਾ ਹੈ ਬੁਰਾਈਆਂ ਆਦਿ ਕਾਲ ਤੋਂ ਮਨੁੱਖ ਦੇ ਨਾਲ ਰਹੀਆਂ ਹਨ ਇਹ ਕਿਸੇ ਵਿੱਚ ਵੀ ਹੋ ਸਕਦੀ ਹੈ ਰਾਵਣ ਲੰਕਾ ਦਾ ਰਾਜਾ ਸੀ ਚਾਰ ਵੇਦ ਉਸਨੂੰ ਜ਼ੁਬਾਨੀ ਯਾਦ ਸਨ ਤੇ ਉਸ ਦੀ ਨਗਰੀ ਲੰਕਾ ਸੋਨੇ ਦੀ ਸੀ ਉਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਵੀ ਬੁਰਾਈ ਆਪਣੀ ਚਰਮ ਸੀਮਾ ’ਤੇ ਹੈ ਲੋਕ ਦੁਖੀ ਹਨ ਸੋਨੇ ਦੀ ਚਿੜੀ ਨੂੰ ਅਜ ਦੇ ਰਾਖਸ਼ਸ਼ ਨੋਚ ਨੋਚ ਕੇ ਖਾ ਰਹੇ ਹਨ ਹਰ ਵਰਗ ਦੁਖੀ ਹੈ ਕਿਸਾਨ ਅੰਦੋਲਨ ਕਰ ਰਹੇ ਹਨ ਮਜ਼ਦੂਰ ਵਿਲਕ ਰਿਹਾ ਹੈ ਪੜਿਆ ਲਿਖਿਆ ਨੌਜਵਾਨ ਨਨੂੰਕਰੀਆਂ ਲਈ ਡਾਂਗਾਂ ਖਾ ਰਿਹਾ ਹੈ ਤੇ ਮੁਲਾਜ਼ਮ ਹੜਤਾਲਾਂ ’ਤੇ ਹਨ ਹਾਕਮ ਕਹਿ ਰਹੇ ਹਨ ਖਜਾਨਾ ਖਾਲੀ ਹੈ ਰਤਨ ਸਿੰਘ ਨੇ ਕਿਹਾ ਪੰਜਾਬ ਸਰਕਾਰ ਵਲੋਂ ਨਾ ਡਿਗਰੀ ਕਾਲਜ ਬਣਾਏ ਗਏ ਨਾ ਯੁਨੀਵਰਸਿਟੀਆਂ ਬਣਾਈਆਂ ਗਈਆਂ ਨਾ ਹਸਪਤਾਲ ਬਣਾਏ ਗਏ ਨਾ ਬਸਾਂ ਚਲਾਈਆਂ ਗਈਆਂ ਜੋਂ ਸੜਕਾਂ ਬਣੀਆਂ ਉਹ ਪ੍ਰਾਈਵੇਟ ਕੰਪਨੀਆਂ ਨੂੰ ਠੇਕੇ ਦੇ ਕੇ ਬਣਾਈਆਂ ਤੇ ਪ੍ਰਾਈਵੇਟ ਕੰਪਨੀਆਂ ਨੇ ਉਨਾਂ ’ਤੇ ਟੋਲ ਟੈਕਸ ਲਗਾ ਕੇ ਜਨਤਾ ਨੂੰ ਹੋਰ ਲੁਟਿਆ ਅਜ ਦੇ ਰਾਖਸ਼ਸ਼ ਨਾਲੋਂ ਰਾਵਣ ਦਾ ਰਾਜ ਕਈ ਗੁਣਾ ਚੰਗਾ ਸੀ ਉਨ੍ਹਾਂ ਕਿਹਾ ਇਹ ਦੇਸ਼ ਫਿਰ ਸੋਨੇ ਦਾ ਬਣੇਗਾ ਲੋਕ ਬਣਾਉਣ ਗੇ ਲੋਕ ਇਨ੍ਹਾਂ ਰਾਖਸ਼ਸਸਾ ਕੋਲੋਂ ਹਿਸਾਬ ਲੈਣਗੇ ਤੇ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣੇਗੀ ਤੇ ਇਕ ਨਵੇਂ ਯੁੱਗ ਦਾ ਅਰੰਭ ਹੋਵੇਗਾ।

LEAVE A REPLY

Please enter your comment!
Please enter your name here