ਅੱਜ ਮਿਤੀ 15/02/2025 ਨੂੰ ਗਾਂਧੀ ਗਰਾਊਂਡ ਅੰਮਿੑਤਸਰ ਵਿਖੇ ਸ.ਹਰਬੰਸ ਸਿੰਘ ਯਾਦਗਾਰੀ ਕਿ੍ਰਕਟ ਟੂਰਨਾਮੈਂਟ ਦਾ ਫਾਇਨਲ ਮੈੱਚ ਖੇਡਿਆ ਗਿਆ।

0
60

ਅੱਜ ਮਿਤੀ 15/02/2025 ਨੂੰ ਗਾਂਧੀ ਗਰਾਊਂਡ ਅੰਮਿੑਤਸਰ ਵਿਖੇ ਸ.ਹਰਬੰਸ ਸਿੰਘ ਯਾਦਗਾਰੀ ਕਿ੍ਰਕਟ ਟੂਰਨਾਮੈਂਟ ਦਾ ਫਾਇਨਲ ਮੈੱਚ ਖੇਡਿਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸ ਹਰਬੰਸ ਸਿੰਘ ਦੀ ਸੁਪਤਨੀ ਕੁਲਵੰਤ ਕੌਰ ਤੇ ਉਹਨਾਂ ਦਾ ਬੇਟਾ ਡਾ.ਗੁਰਰਤਨ ਸਿੰਘ ਪ੍ਰਿੰਸੀਪਲ ਸਸਸਸ ਸਕੂਲ ਰਹੇ। ਉਹਨਾਂ ਵੱਲੋਂ ਟੂਰਨਾਮੈਂਟ ਜੇਤੂ ਟੀਮ ਸੀ .ਐਮ.ਇਲੇਵਨ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਸ ਹਰਬੰਸ ਸਿੰਘ ਪੰਜਾਹ ਸਾਲ ਤੱਕ ਅੰਮਿ੍ਤਸਰ ਕਿ੍ਰਕਟ ਜਗਤ ਵਿੱਚ ੨੦੧੬ ਤੱਕ ਛਾਏ ਰਹੇ। ਬੇਸ਼ੁਮਾਰ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਤਿਆਰ ਕੀਤੇ।ਉਨ੍ਹਾਂ ਦੇ ਸ਼ਾਗਿਰਦਾਂ ਦੇ ਰੂਪ ਵਿੱਚ ਅੰਤਰਰਾਸ਼ਟਰੀ ਕਿ੍ਰਕਟਰ ਕਪਿਲ ਦੇਵ,ਨਵਜੋਤ ਸਿੱਧੂ,ਹਰਵਿੰਦਰ ਸਿੰਘ, ਅਸ਼ੋਕ ਕੁਮਾਰ,ਮਨੀਸ਼ ਸ਼ਰਮਾ,ਰਵਨੀਤ ਰਿੱਕੀ ,ਗੁਰਸ਼ਰਨ ਸਿੰਘ,ਅਭਿਸ਼ੇਕ ਸ਼ਰਮਾ ਅਤੇ ਅਨੇਕਾਂ ਹੋਰ ਸਿਤਾਰੇ ਸ਼ਾਮਲ ਹਨ।ਉਨ੍ਹਾਂ ਦੇ ਵਿਦਿਆਰਥੀ ਉਨ੍ਹਾਂ ਨੂੰ ਪਿਆਰ ਨਾਲ ਪੀ ਟੀ ਸਾਬ ਕਹਿੰਦੇ ਸਨ। ਇਹ ਟੂਰਨਾਮੈਂਟ ਵੀ ਪੀ ਟੀ ਸਾਬ ਦੇ ਕੁਝ ਲਾਡਲਿਆ ਜਿੰਨਾ ਵਿੱਚ ਅਭਿਨਵ ਸ਼ਰਮਾਂ ,ਹਰਜੋਤ ਸਿੰਘ ਤੇ ਹਰਪ੍ਰੀਤ ਸਿੰਘ ਦੀਪਕ ਸ਼ੂਰ,ਸ਼੍ਰੀ ਰਾਕੇਸ਼ ਸ਼ਰਮਾਂ,ਰਾਜਨ ਸ਼ਰਮਾ ਨੇ ਹੀ ਆਯੋਜਿਤ ਕਰਵਾਇਆ ਹੈ।ਇਸ ਮੌਕੇ ਤੇ ਗੈਸਟ ਆਫ ਆਨਰ ਜੇ ਪੀ ਸ਼ੂਰ,ਏ ਜੀ ਏ ਦੇ ਸਕੱਤਰ ਨਵਜੋਤ ਗਰੋਵਰ ਜੀ ਤੇ ਤਲਵਾੜ ਸਾਬ ਰਹੇ। ਇਸ ਅਵਸਰ ਤੇ ਜਸਵਿੰਦਰ ਸਿੰਘ,ਪ੍ਰਕਾਸ਼ ਸਰ,ਤੇ ਡਾ.ਪ੍ਰੀਤਮ ਸਿੰਘ ,ਕੁਲਬੀਰ ਸਿੰਘ ਤੇ ਪੀ ਟੀ ਸਾਬ ਦੇ ਅਨੇਕਾ ਸ਼ਾਗਿਰਦ ਹਾਜ਼ਰ ਰਹੇ।

LEAVE A REPLY

Please enter your comment!
Please enter your name here