ਆਂਗਣਵਾੜੀ ਵਰਕਰਾਂ ਨੂੰ ਬੱਚਿਆਂ ਵਾਸਤੇ ਹਫਤਾਵਰੀ ਆਇਰਨ ਅਤੇ ਫੋਲਿਕ ਏਸਿਡ ਦੀ ਖ਼ੁਰਾਕ ਦੇਣ ਬਾਰੇ ਦਿੱਤੀ ਟ੍ਰੇਨਿੰਗ 

0
39
ਖੇਮਕਰਨ 15 ਮਾਰਚ (ਮਨਜੀਤ ਸ਼ਰਮਾਂ)
ਸਿਵਲ ਸਰਜਨ ਡਾਕਟਰ ਕਮਲ ਪਾਲ ਅਤੇ ਡਾਕਟਰ ਵਰਿੰਦਰ ਪਾਲ ਕੌਰ ਜਿਲਾ ਟੀਕਾਕਰਨ ਅਫਸਰ ਦੇ ਦਿਸ਼ਾ ਨਿਰਦੇਸ਼  ਤੇ ਡਾਕਟਰ ਗੁਰਬਿੰਦਰ ਕੌਰ ਐਸ ਐਮ ਓ ,ਸੀ. ਐਚ .ਸੀ .ਖੇਮਕਰਨ ਦੀ ਰਹਿਨੁਮਾਈ ਹੇਠ ਸੀ.ਐਚ ਸੀ ਖੇਮਕਰਨ ਵਿਖੇ ਬਲਾਕ ਅੰਦਰ ਪੈਂਦੇ ਆਂਗਣਵਾੜੀ ਸੈਂਟਰਾਂ ਦੇ ਵਰਕਰਾਂ ਨੂੰ ਹਫਤਾਵਾਰ ਆਇਰਨ ਫੋਲਿਕ ਏਸੀਡ ਦੀ ਦਵਾਈਆਂ ਸਬੰਧੀ ਟ੍ਰੇਨਿੰਗ ਦਿੱਤੀ ਗਈ|
ਇਸ ਸਮੇਂ ਅੰਸ਼ੁਲ ਆਰੀਆ ਫਾਰਮੇਸੀ ਅਫਸਰ ਨੇ ਦੱਸਿਆ ਕਿ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਪੜਦੇ ਬੱਚਿਆਂ ਨੂੰ ਹਫਤਾਵਾਰ ਆਇਰਨ ਅਤੇ ਫੋਲਿਕ ਐਸਿਡ ਦੀਆਂ ਦਵਾਈਆਂ ਜਰੂਰ ਖਵਾਉਣੀਆਂ ਚਾਹੀਦੀਆਂ ਹਨ|
ਉਹਨਾਂ ਦੱਸਿਆ ਕਿ ਆਇਰਨ ਦੀ ਕਮੀ ਨਾਲ ਬੱਚਿਆਂ ਵਿੱਚ ਅਨੀਮੀਆ ਦੀ ਬਿਮਾਰੀ ਪੈਦਾ ਹੋ ਜਾਂਦੀ ਹੈ ਜਿਸ ਨਾਲ ਬੱਚਿਆਂ ਦੀ ਦਿਮਾਗੀ ਅਤੇ ਸਰੀਰਕ ਵਿਕਾਸ ਠੀਕ ਢੰਗ ਨਾਲ ਨਹੀਂ ਹੁੰਦਾ|
ਇਸ ਸਮੇਂ ਡਾਕਟਰ ਗੁਰਬਿੰਦਰ ਕੌਰ ਨੇ ਬੋਲਦਿਆਂ ਦੱਸਿਆ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਖਵਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਉਹਨਾਂ ਵਿੱਚ ਖੂਨ ਦੀ ਕਮੀ ਨਹੀਂ ਹੋਵੇਗੀ ਤੇ ਉਹ ਰੋਗਾਂ ਤੋਂ ਮੁਕਤ ਰਹਿ ਸਕਣਗੇ। ਇਸ ਸਮੇਂ ਡਾਕਟਰ ਅਮਰਬੀਰ ਸਿੰਘ, ਡਾਕਟਰ ਪ੍ਰਿੰਕਲ ਗੁਪਤਾ,ਬਲਾਕ ਐਜੂਕੇਟਰ ਹਰਜੀਤ ਸਿੰਘ,ਐਸ ਆਈ ਜੁਗਰਾਜ ਸਿੰਘ,ਗੁਰਪ੍ਰੀਤ ਕੌਰ,ਮਨਿੰਦਰ ਕੌਰ, ਜੁਗਰਾਜ ਸਿੰਘ ਆਈ ਏ, ਕਰਮਜੀਤ ਸਿੰਘ ਅਤੇ ਆਂਗਣਵਾੜੀ ਵਰਕਰਾਂ ਮੌਜੂਦ ਸਨ

LEAVE A REPLY

Please enter your comment!
Please enter your name here