ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਰਹੇ ਰਜਿਸਟਰਾਰ ਡਾ. ਐਸ.ਕੇ.ਮਿਸ਼ਰਾ ਨੇ ਪੀ.ਡੀ.ਪੀ ਦਾ ਮਹਤੱਵ ਦੱਸਿਆ
ਕਪੂਰਥਲਾ,ਸੁਖਪਾਲ ਸਿੰਘ ਹੁੰਦਲ, ਹਰ ਸੰਸਥਾ ਦੇ ਵਿਕਾਸ ਦਾ ਆਧਾਰ ਉਸਦੇ ਕਰਮਚਾਰੀਆਂ ਦੀ ਪ੍ਰੋਫੈਸ਼ਨਲ ਡਿਵੈਲਪਮੈਂਟ ਨਾਲ ਜੁੜਿਆ ਹੋਇਆ ਹੁੰਦਾ ਹੈ! ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ (ਪੀ.ਡੀ.ਪੀ.) ਨੂੰ ਨਿਯਮਤ ਤੌਰ ‘ਤੇ ਮੁਲਾਜਿਮਾਂ ਲਈ ਆਯੋਜਿਤ ਕਰਨਾ ਬੇਹੱਦ ਜ਼ਰੂਰੀ ਹੈ ਪ੍ਰੋਫੈਸ਼ਨਲ ਤੌਰ ‘ਤੇ ਮੁਲਾਜ਼ਿਮ ਜਿੰਨ੍ਹੇ ਪਰਿਪੱਕ ਹੋਣਗੇ, ਅਦਾਰੇ ਓਨੀ ਹੀ ਤਰੱਕੀ ਜਿਆਦਾ ਕਰਨਗੇ ਇਹ ਸੁਨੇਹਾ ਡਾ. ਐਸ.ਕੇ ਮਿਸ਼ਰਾ, ਰਜਿਸਟਰਾਰ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਹੈ ਉਹ ਸ਼ਨੀਵਾਰ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਚੱਲ ਰਹੇ 12 ਰੋਜ਼ਾ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ (ਪੀ.ਡੀ.ਪੀ.) ਦੇ ਸਮਾਪਤੀ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਾਹੁਲ ਭੰਡਾਰੀ ਆਈ.ਏ.ਐਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਕਨੀਕੀ ਵਿਦਿਅਕ ਅਦਾਰਿਆਂ ਵਿੱਚ ਅਜਿਹੇ ਸਮਾਗਮਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਵਾਈਸ-ਚਾਂਸਲਰ ਵੱਲੋਂ ਇਹ ਉਪਰਾਲਾ ਕੀਤਾ ਗਿਆ, ਜਿਸ ਲਈ ਯੂਨੀਵਰਸਿਟੀ ਸਮੂਹ ਸਟਾਫ਼ ਅਤੇ ਫੈਕਲਟੀ ਉਹਨਾਂ ਦੇ ਸ਼ੁਕਰਗੁਜ਼ਾਰ ਹਨ।ਇਹ 12 ਦਿਨਾਂ ਪੀ.ਡੀ.ਪੀ ਆਲ ਇੰਡੀਆ ਕਾਉਂਸਿਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ) ਵੱਲੋਂ ਸਪਾਂਸਰ ਕੀਤਾ ਗਿਆ ਸੀ, ਜੋ ਯੂਨੀਵਰਸਿਟੀ ਪ੍ਰਬੰਧਨ ਵਿਭਾਗ ਅਤੇ ਰਜਿਸਟਰਾਰ ਦਫਤਰ ਵੱਲੋਂ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ ਇਸ ਵਿੱਚ ਯੂਨੀਵਰਸਿਟੀ ਦੇ ਸਿਵਲ ਵਿਭਾਗ ਦੇ ਮੁਖੀ ਡਾ. ਰਾਜੀਵ ਚੌਹਾਨ ਏ.ਆਈ.ਸੀ.ਟੀ.ਈ. ਕੋਆਰਡੀਨੇਟਰ ਸਨ, ਜਦਕਿ ਗਰੁੱਪ ਦੇ ਸੀਨੀਅਰ ਸਟਾਫ਼ ਮੈਂਬਰਾਂ ਨੇ ਇਸ ਦੇ ਸੰਚਾਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ 22 ਅਗਸਤ ਨੂੰ ਸ਼ੁਰੂ ਹੋਏ ਇਸ ਪੀ.ਡੀ.ਪੀ. ਵਿੱਚ ਜਿਨ੍ਹਾਂ ਵਿਸ਼ਿਆਂ ‘ਤੇ ਸਟਾਫ ਦਾ ਪੇਸ਼ੇਵਰ ਵਿਕਾਸ ਕੀਤਾ ਗਿਆ ਸੀ, ਉਨ੍ਹਾਂ ਵਿੱਚ ਆਰ.ਟੀ.ਆਈ., ਸਟੋਰ ਅਤੇ ਖਰੀਦਦਾਰੀ, ਲੀਡਰਸ਼ਿਪ ਅਤੇ ਮਲਟੀਪਲ ਪੈਮਾਨਾ, ਈ-ਆਫਿਸ, ਭਾਵਨਾਤਮਕ ਵਿਕਾਸ, ਸਵੈ ਜਾਗਰੂਕਤਾ, ਸਰੀਰਕ ਅਤੇ ਮਾਨਸਿਕ ਸਿਹਤ, ਲਿੰਗ ਸੰਵੇਦਨਸ਼ੀਲਤਾ ਅਤੇ ਜਿਨਸੀ ਉਤਪੀੜਨ, ਸਵੈ-ਵਿਸ਼ਲੇਸ਼ਣ ਅਤੇ ਕਰੀਅਰ ਵਿੱਚ ਵਾਧਾ, ਵਿੱਤ ਅਤੇ ਰਾਸ਼ਟਰੀ ਸਿੱਖਿਆ ਨੀਤੀ ਆਦਿ ਸ਼ਾਮਿਲ ਰਹੇ।ਦੇਸ਼-ਵਿਦੇਸ਼ ਤੋਂ ਆਏ ਉੱਘੇ ਬੁਲਾਰਿਆਂ ਨੇ ਸਟਾਫ਼ ਨੂੰ ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਪੜ੍ਹਾਇਆ, ਜਿਨ੍ਹਾਂ ਵਿਚ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਵਾਈਸ ਚਾਂਸਲਰ ਪ੍ਰੋ ਰਾਘਵੇਂਦਰ ਪੀ. ਤਿਵਾਰੀ, ਡਾ. ਸੋਹਣ ਸਿੰਘ (ਤਣਾਅ ਪ੍ਰਬੰਧਨ ਦੇ ਮਾਹਿਰ), ਆਈ.ਆਰ.ਐਸ. ਅਫ਼ਸਰ ਰੋਹਿਤ ਮਹਿਰਾ, ਡਾ. ਨੈਨਾ ਸ਼ਰਮਾ ਮਨੋਰੋਗ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਵਰੁਣ ਉਪਾਧਿਆਏ ਆਰਟ ਆਫ਼ ਲਿਵਿੰਗ, ਡਾ. ਦੀਪਤੀ ਪ੍ਰੋਫ਼ੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਟੀ.ਡੀ.ਐਕਸ ਸਪੀਕਰ ਮਨਦੀਪ ਕੌਰ ਟਾਂਗਰਾ, ਡੈਨੀਅਲ ਗਾਬਸਰੇ ਅਤੇ ਹੋਰ ਹਾਜ਼ਰ ਸਨ ਸਮਾਗਮ ਦੇ ਅੰਤਮ ਸੈਸ਼ਨ ਵਿੱਚ ਪਹਿਲੇ 12 ਦਿਨਾਂ ਵਿੱਚ ਪੜ੍ਹਾਏ ਗਏ ਸਿਲੇਬਸ ਵਿੱਚੋਂ ਇੱਕ ਟੈਸਟ ਲਿਆ ਗਿਆ ਅੰਤ ਵਿੱਚ ਭਾਗ ਲੈਣ ਵਾਲੇ ਸਾਰੇ ਪ੍ਰਤੀਭਾਗੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਟੀਮ ਸਪਿਰਟ ਲਈ ਇਸ ਦੌਰਾਨ ਕੁਝ ਲਾਈਵ ਗੇਮਾਂ ਦਾ ਵੀ ਆਯੋਜਨ ਕੀਤਾ ਗਿਆ! ਸਮਾਗਮ ਦੇ ਸਫਲ ਆਯੋਜਨ ਲਈ ਪ੍ਰੋ: ਮਨਦੀਪ ਕੌਰ ਅਤੇ ਆਈ.ਟੀ. ਟੀਮ ਕੋਆਰਡੀਨੇਟਰ ਦੀਪਕ ਸਿਡਾਨਾ ਨੂੰ ਰਜਿਸਟਰਾਰ ਡਾ. ਮਿਸ਼ਰਾ ਵੱਲੋਂ ਵਿਸ਼ੇਸ਼ ਤੌਰ ‘ਤੇ ਵਧਾਈ ਦਿੱਤੀ ਗਈ ਸਮਾਗਮ ਵਿੱਚ ਯੂਨੀਵਰਸਿਟੀ ਦੇ ਡੀਨ ਪੀ.ਐਂਡ.ਈ.ਪੀ ਡਾ.ਆਰ.ਪੀ.ਐਸ.ਬੇਦੀ, ਪ੍ਰੋ: ਯਾਦਵਿੰਦਰ ਸਿੰਘ ਬਰਾੜ, ਵਿੱਤ ਅਫ਼ਸਰ ਡਾ.ਸੁਖਬੀਰ ਸਿੰਘ ਵਾਲੀਆ, ਡਿਪਟੀ ਰਜਿਸਟਰਾਰ ਸੰਦੀਪ ਕੁਮਾਰ ਕਾਜਲ, ਦਿਨੇਸ਼ ਜੁਨੇਜਾ, ਸੁਨੀਲ ਕੁਮਾਰ, ਜੋਗਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।