ਅਮ੍ਰਿਤਸਰ,ਰਾਜਿੰਦਰ ਰਿਖੀ
ਪੁਰਾਤਨ ਸਭਿਆਚਾਰ ਦੇ ਬਹੁ- ਮੁੱਲੇ ਸਰਮਾਏ ਹੇਠ ਸਾਵਣ ਦੇ ਮਹੀਨੇ ਵਿਚ ਸਦੀਆਂ ਤੋਂ ਮਨਾਏ ਜਾਂਦੇ ਤੀਆਂ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ “ਮੇਲਾ ਤੀਆਂ ਦਾ” ਸਭਿਆਚਾਰਕ ਪਰੋਗਰਾਮ ਦਾ ਅਯੋਜਨ ਕੀਤਾ ਗਿਆ।
ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਹੁਰਾਂ ਦੇ ਉਚੇਚੇ ਯਤਨਾਂ ਸਦਕਾ ਨੇਪਰੇ ਚੜ੍ਹੇ ਇਸ ਸਭਿਆਚਾਰਕ ਮੇਲੇ ਵਿਚ ਜਿਥੇ ਸਕੂਲ ਦੇ ਵਿਦਿਆਰਥੀ,ਅਧਿਆਪਕ ਅਤੇ ਮਾਪੇ ਪੰਜਾਬੀ ਪਹਿਰਾਵੇ ਵਿਚ ਸੱਜ-ਧੱਜ ਕੇ ਇਸ ਤੀਆਂ ਦੇ ਮੇਲੇ ਵਿਚ ਪਹੁੰਚੇ ਉੱਥੇ ਕਿਕਲੀ ਪਾਉਂਦੀਆਂ ਮੁਟਿਆਰਾਂ , ਗਿੱਧੇ ਵਿਚ ਬਣ ਫਬ ਕੇ ਨੱਚਦੀਆਂ ਪੰਜਾਬਣਾਂ ਅਤੇ ਢੋਲ ਦੀ ਥਾਪ ਉਤੇ ਭੰਗੜਾ ਪਾਉਂਦੇ ਪੰਜਾਬੀ ਗੱਭਰੂਆਂ ਨੇ ਸਭ ਦਾ ਮਨੋਰੰਜਨ ਕੀਤਾ।
ਪ੍ਰਿੰ ਅੰਕਿਤਾ ਸਹਿਦੇਵ, ਕੋਮਲ ਸਹਿਦੇਵ ਅਤੇ ਸੁਭਾਸ਼ ਪਰਿੰਦਾ ਨੇ ਦਸਿਆ ਕਿ ਬਚਿਆਂ ਲਈ ਵਖ ਵਖ ਕਿਸਮ ਦੇ ਝੂਲੇ ਅਤੇ ਪਕਵਾਨ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਮੇਲੇ ਵਿਚ ਉਚੇਚੇ ਤੌਰ ਤੇ ਆਏ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਮੇਲੇ ਜਿਥੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਦੇ ਹਨ ਉੱਥੇ ਆਪਸੀ ਮੇਲ ਜੋਲ ਦਾ ਸਬੱਬ ਵੀ ਬਣਦੇ ਹਨ।
ਹੋਰਨਾਂ ਤੋਂ ਇਲਾਵਾ ਇਸ ਮੇਲੇ ਵਿਚ ਪਰਮਜੀਤ ਕੌਰ, ਤ੍ਰਿਪਤਾ, ਪੂਨਮ ਸ਼ਰਮਾ, ਸ਼ਮੀ ਮਹਾਜਨ, ਨਵਦੀਪ ਕੁਮਾਰ, ਕਮਲਪਰੀਤ ,ਸ਼ਿਵਾਨੀ ਜਗਜੀਤ ਅਤੇ ਗੀਤਾ ਭਗਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ , ਵਿਦਿਆਰਥੀ ਅਤੇ ਮਾਪੇ ਹਾਜਰ ਸਨ।