ਰੋਨੀ ਸਿੰਘ, ਜੋ ਕਿ ਫੈਸ਼ਨ ਮਾਡਲਿੰਗ ਅਤੇ ਫਿਟਨੈਸ ਇੰਡਸਟਰੀ ਦੇ ਖੇਤਰ ਵਿੱਚ ਇੱਕ ਬਹੁਤ ਮਸ਼ਹੂਰ ਸ਼ਖਸੀਅਤ ਹੈ। ਅੰਮ੍ਰਿਤਸਰ ਦੇ ਮਹਿਤਾ ਰੋਡ ਦਾ ਵਸਨੀਕ ਰੋਨੀ ਸਿੰਘ ਪਿਛਲੇ 15 ਸਾਲ ਤੋਂ ਆਸਟਰੇਲੀਆ ਵਿਚ ਰਹਿ ਰਿਹਾ ਹੈ। ਉਸਦੇ ਪਿਤਾ ਪੰਜਾਬ ਪੁਲਿਸ ਵਿਚ ਸੇਵਾਵਾਂ ਦੇ ਰਹੇ ਸਨ ਜੋਕਿ ਹੁਣ ਇਸ ਦੁਨੀਆ ਵਿਚ ਨਹੀਂ ਹਨ। ਉਸਨੇ ਆਪਣੇ ਖੇਤਰ ਵਿੱਚ ਬਹੁਤ ਸਾਰੇ ਮਾਪਦੰਡ ਸਥਾਪਤ ਕੀਤੇ ਹਨ। ਰੌਨੀ ਨੂੰ ਆਸਟਰੇਲੀਆ ਦੇ ਸੰਸਦ ਭਵਨ ਵਿੱਚ ਬੁਲਾਇਆ ਗਿਆ ਅਤੇ ਪ੍ਰਸਿੱਧ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਦੇ ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਸਮੂਹ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਆਪਣੇ ਸੱਭਿਆਚਾਰ ਅਤੇ ਪੰਜਾਬੀਅਤ ਨੂੰ ਅੱਗੇ ਤੋਰਦੇ ਰਹਿਣਗੇ। ਉਨ੍ਹਾਂ ਨੌਜਵਾਨਾਂ ਨੂੰ ਬਾਡੀ ਬਿਲਡਿੰਗ ਅਤੇ ਖੇਡਾਂ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਰੋਨੀ ਸਿੰਘ ਨੇ ਆਪਣੀ ਅਣਥੱਕ ਮਿਹਨਤ ਦੇ ਬਲਬੂਤੇ ਆਸਟਰੇਲੀਆ ਵਿਚ ਵੀ ਆਪਣੀ ਖ਼ਾਸ ਪਹਿਚਾਣ ਬਣਾਈ ਹੋਈ ਹੈ।
Boota Singh Basi
President & Chief Editor