ਆਪਣੇ ਜੀਵਨ ਦੀ ਬਜਾਏ ਦੂਸਰਿਆਂ ਲਈ ਜੀਣਾ ਹੀ ਜ਼ਿੰਦਗੀ ਹੈ – ਫੈਸਲ ਜਵੇਦ ਖਾਨ ਸੈਨੇਟਰ

0
407

* ਪਾਕਿਸਤਾਨ ਓਵਰਸੀਜ਼ ਨੂੰ ਆਨ-ਲਾਈਨ ਵੋਟ ਪਾਉਣ ਦਾ ਦਿੱਤਾ ਤੋਹਫਾ
* ਸਿੱਖਸ ਆਫ ਯੂ. ਐੱਸ. ਏ. ਨੇ ਸੈਨੇਟਰ ਫੈਸਲ ਜਵੇਦ ਖਾਨ ਨੂੰ ਸਨਮਾਨਿਤ ਕੀਤਾ
ਵਰਜੀਨੀਆ, (ਸੁਰਿੰਦਰ ਗਿੱਲ)-ਸਰੀਰਕ ਤੌਰ ’ਤੇ ਅਪਾਹਜਾਂ ਲਈ ਮੁੜ ਵਸੇਬੇ ਲਈ ਬਣੀ ‘ਦਿਲਾਂ ਅਤੇ ਰੂਹਾਂ ਦੀ ਦੇਖਭਾਲ ਤੇ ਮਦਦ’ ਨਾਮ ਦੀ ਸੰਸਥਾ ਦਾ ਫੰਡ ਜੁਟਾਉਣ ਦਾ ਸਮਾਗਮ ਦੁਨੀਆਂ ਦਾਅਵਤ ਹਾਲ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਪਾਕਿਸਤਾਨ ਦੇ ਸੈਨੇਟਰ ਫੈਸਲ ਜਵੇਦ ਖਾਨ ਸਨ। ਸਮਾਗਮ ਦੀ ਸ਼ੁਰੂਆਤ ਅੱਲਾ ਪਰਵਰ ਦੀਗਾਰ ਦੀ ਇਬਾਦਤ ਨਾਲ ਸ਼ੁਰੂ ਕੀਤਾ ਗਿਆ। ਮੋਹੇ ਖਾਨ ਨੇ ਸਮਾਗਮ ਦੀ ਮਹੱਤਤਾ ਤੇ ਮਕਸਦ ਬਾਰੇ ਵਿਸਥਾਰਪੂਰਵਕ ਦੱਸਿਆ। ਇਸ ਸੰਸਥਾ ਦੀ ਬਾਨੀ ਅੰਜਮ ਨੂੰ ਨਿਮੰਤ੍ਰਿਤ ਕਰਕੇ ਇਸ ਸੰਸਥਾ ਦੀ ਕਾਰਗੁਜ਼ਾਰੀ ਨੂੰ ਆਏ ਮਹਿਮਾਨਾਂ ਦੇ ਰੂਬਰੂ ਕੀਤਾ। ਵੀਡੀਓ ਕਲਿਪ ਰਾਹੀਂ ਸੰਸਥਾ ਦੇ ਸਾਰੇ ਪਹਿਲੂਆਂ ਤੇ ਚਾਨਣਾ ਪਾਇਆ ਗਿਆ। ਜਿਸ ਵਿੱਚ ਅਪਾਹਜ ਲੜਕੀ ਜਿਸ ਦੇ ਹੱਥ ਪੈਰ ਨਹੀਂ ਸਨ, ਜਿਸਨੇ ਮੂੰਹ ਨਾਲ ਲਿਖਕੇ ਮੈਟ੍ਰਿਕ ਵਿੱਚ ਅੱਵਲ ਦਰਜਾ ਪ੍ਰਾਪਤ ਕਰਕੇ ਅਪਾਹਜਾਂ ਨੂੰ ਮੂਹਰੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ। ਉਸ ਵਲੋਂ ਪੇਸ਼ ਕੀਤੀ ਉਦਾਹਰਨ ਨੇ ਅਪਾਹਜਾਂ ਨੂੰ ਲਚਾਰੀ ਤੋਂ ਮੁਕਤ ਕਰ ਦਿੱਤਾ। ਉਪਰੰਤ ਜੋਨੀ ਬਸ਼ੀਰ ਵਰਜੀਨੀਆ ਦੇ ਪ੍ਰਧਾਨ ਪੀ. ਟੀ. ਆਈ. ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਮੁੱਖ ਮਹਿਮਾਨ ਦੀ ਆਮਦ ਤੇ ਹਾਜ਼ਰੀ ਦੀ ਸ਼ਲਾਘਾ ਕੀਤੀ। ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਦੇ ਮੁੱਖ ਹੀਰੋ ਇਮਰਾਨ ਖਾਨ ਪ੍ਰਧਾਨ ਮੰਤਰੀ ਪਾਕਿਸਤਾਨ ਹਨ ਤੇ ਕੋਰੀਡੋਰ ਸਮਾਗਮ ਦੇ ਹੀਰੋ ਸੈਨੇਟਰ ਫੈਸਲ ਜਵੇਦ ਖਾਨ ਹਨ, ਜਿਨ੍ਹਾਂ ਦਾ ਇੱਕ-ਇੱਕ ਲਫਜ਼ ਸਾਡੇ ਮਨਾਂ ਵਿੱਚ ਗੂੰਜਦਾ ਹੈ। ਸਿੱਖਸ ਆਫ ਯੂ. ਐੱਸ. ਏ. ਟੀਮ ਨੇ ਉਹਨਾਂ ਨੂੰ ਸਿਰੀ ਸਾਹਿਬ ਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਹੈ। ਅਸੀਂ ਅਪਾਹਜ ਸੰਸਥਾ ਚਲਾਉਣ ਵਾਲੀ ਟੀਮ ਨੂੰ ਸਮੇ ਸਮੇ ਮਦਦ ਕਰਦੇ ਰਹਾਂਗੇ । ਪਰ ਫੈਸਲ ਜਵੇਦ ਖਾਨ ਦੀ ਹਾਜ਼ਰੀ ਸਾਡੇ ਲਈ ਸਰੋਤ ਬਣਕੇ ਰਹੇ ਗਈ। ਜਿਨਾਂ ਨੇ ਸਮਾਗਮ ਦੀ ਸ਼ੋਭਾ ਵਧਾਈ ਹੈ। ਅੰਜਮ ਸੰਸਥਾ ਦੀ ਸੀ. ਈ. ਓ. ਵੀ ਵਧਾਈ ਦੀ ਪਾਤਰ ਹੈ ਜਿਸ ਨੇ ਅਮਰੀਕਾ ਦੀ ਸਿਟੀਜ਼ਨ ਨੂੰ ਤਿਆਗ ਕੇ ਅਪਾਹਜਾਂ ਦਾ ਮਸੀਹਾ ਬਣਕੇ ਪਾਕਿਸਤਾਨ ਦੀ ਨਾਮੀ ਸਮਾਜ ਸੇਵੀ ਬਣ ਗਈ ਹੈ। ਮੁੱਖ ਮਹਿਮਾਨ ਫੈਸਲ ਜਵੇਦ ਨੇ ਸਭ ਤੋਂ ਪਹਿਲਾਂ ਅੰਜਮ ਦੀ ਤਾਰੀਫ ਕੀਤੀ ਜਿਨ੍ਹਾਂ ਨੇ ਇਸ ਸੰਸਥਾ ਰਾਹੀਂ ਅਪਾਹਜਾਂ ਨੂੰ ਸੇਵਾਵਾਂ ਦਿੱਤੀਆਂ ਹੋਈਆਂ ਹਨ। ਜਾਨੀ ਬਸ਼ੀਰ ਦੀ ਕਾਰਗੁਜ਼ਾਰੀ ਤੇ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ। ਉਪਰੰਤ ਡਾ. ਸੁਰਿੰਦਰ ਸਿੰਘ ਗਿੱਲ ਜਨਰਲ ਸਕੱਤਰ ਸਿੱਖਸ ਆਫ ਯੂ. ਐੱਸ. ਏ. ਦੀ ਤਾਰੀਫ ਕੀਤੀ ਕਿ ਇਹਨਾਂ ਨੇ ਮਾਣ ਦੇ ਕੇ ਮੈਨੂੰ ਆਪਣਾ ਮੁਰੀਦ ਬਣਾ ਲਿਆ ਹੈ। ਉਹਨਾਂ ਕਿਹਾ ਕਿ ਤਲਵਾਰ ਦੇ ਕੇ ਮੈਨੂੰ ਦੁਬਿਧਾ ਵਿੱਚ ਪਾ ਦਿੱਤਾ ਹੈ, ਕਿ ਇਹ ਲੈ ਕੇ ਕਿਵੇਂ ਜਾਣੀ ਹੈ। ਉਹਨਾਂ ਦੇ ਮਜ਼ਾਕੀਆ ਸੁਭਾਅ ਨੇ ਸਭ ਨੂੰ ਖੂਬ ਹਸਾਇਆ। ਫੈਸਲ ਜਵੇਦ ਖਾਨ ਸੈਨੇਟਰ ਨੇ ਕਿਹਾ ਕਿ ਪਾਕਿਸਤਾਨ ਕਮਿਊਨਿਟੀ ਚੈਰਿਟੀ ਵਿੱਚ ਪੂਰੇ ਸੰਸਾਰ ਵਿਚ ਨੰਬਰ ਇੱਕ ’ਤੇ ਹੈ। ਜੇਕਰ ਪਾਕਿਸਤਾਨੀ ਰਿਸ਼ਵਤ, ਚੋਰੀ, ਠੱਗੀ, ਲਾਲਚ, ਲੱਤਾਂ ਖਿੱਚਣੀਆਂ ਬੰਦ ਕਰ ਦੇਣ ਤਾਂ ਪਾਕਿਸਤਾਨ ਦੁਨੀਆਂ ਦਾ ਸਰਵੋਤਮ ਮੁਲਕ ਬਣ ਜਾਵੇਗਾ। ਉਹਨਾਂ ਪ੍ਰਵਾਸੀਆਂ ਦਾ ਮੁਲਕ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਪਾਉਣ ਦੀ ਵੀ ਸ਼ਲਾਘਾ ਕੀਤੀ ਹੈ। ਉਹਨਾਂ ਪਾਕਿਸਤਾਨ ਓਵਰਸੀਜ਼ ਨੂੰ ਦੋ ਤੋਹਫੇ ਦਿੱਤੇ। ਇੱਕ ਵੋਟ ਪਾਉਣ ਦਾ ਪ੍ਰਵਾਸੀ ਪਾਕਿਸਤਾਨੀ ਬਸ਼ਿੰਦਿਆਂ ਨੂੰ ਅਧਿਕਾਰ ਅਤੇ ਅਗਲੀ ਚੋਣ ਈ ਬੀ ਐੱਮ ਨਾਲ ਕਰਨ ਦੇ ਅਧਿਕਾਰ ਦਾ ਜ਼ਿਕਰ ਕੀਤਾ। ਉਹਨਾ ਕਿਹਾ ਕਿ ਹਰ ਪ੍ਰਵਾਸੀ ਆਨਲਾਈਨ ਵੋਟ ਪਾ ਸਕੇਗਾ। ਤਾੜੀਆਂ ਨਾਲ ਗੂੰਜਦੇ ਹਾਲ ਨੇ ਫੈਸਲ ਜਵੇਦ ਖਾਨ ਦੀ ਪ੍ਰਸੰਸਾ ਕੀਤੀ। ਅੱਜ ਦੇ ਸਮਾਗਮ ਦੌਰਾਨ ਡੇਢ ਲੱਖ ਡਾਲਰ ਇਕੱਠਾ ਕੀਤਾ ਗਿਆ, ਜੋ ਅਪਾਹਜਾਂ ਦੀ ਬਿਹਤਰੀ ਲਈ ਖਰਚ ਕੀਤਾ ਜਾਵੇਗਾ ਤਾਂ ਜੋ ਅਪਾਹਜ ਪੈਰਾਂ ’ਤੇ ਖੜ੍ਹੇ ਹੋ ਸਕਣ। ਸਮੁੱਚਾ ਸਮਾਗਮ ਕਾਬਲੇ ਤਾਰੀਫ ਰਿਹਾ ।

LEAVE A REPLY

Please enter your comment!
Please enter your name here