‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਸਬਾ ਝੰਡੂ ਸਿੰਘਾ ‘ਚ ਹਜ਼ਾਰਾਂ ਸਮਰਥਕਾਂ ਨਾਲ ਕੀਤੀ ਵਿਸ਼ਾਲ ਪੈਦਲ ਯਾਤਰਾ

0
94

‘ਆਪ ਉਮੀਦਵਾਰ ਦਾ ਹਰ ਜਗ੍ਹਾ ਹੋ ਰਿਹਾ ਹੈ ਜ਼ੋਰਦਾਰ ਸਵਾਗਤ, ਰਿੰਕੂ ਨੂੰ ਸੰਸਦ ਭਵਨ ਭੇਜਣ ਲਈ ਕਾਹਲੇ ਜਲੰਧਰ ਵਾਸੀ

26 ਅਪ੍ਰੈਲ, ਜਲੰਧਰ

ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਬੁੱਧਵਾਰ ਨੂੰ ਕਸਬਾ ਝੰਡੂ ਸਿੰਘਾ ਵਿਖੇ ਪਾਰਟੀ ਦੇ ਹਜ਼ਾਰਾਂ ਵਰਕਰਾਂ ਅਤੇ ਸਮਰਥਕਾਂ ਨਾਲ ਇੱਕ ਵਿਸ਼ਾਲ ਪੈਦਲ ਯਾਤਰਾ ਕੱਢੀ। ਜਿਸਦਾ ਸਥਾਨਕ ਲੋਕਾਂ ਵੱਲੋਂ ਹਰ ਜਗ੍ਹਾ ਭਰਵਾਂ ਸੁਆਗਤ ਕੀਤਾ ਗਿਆ। ਇਸ ਯਾਤਰਾ ਦੌਰਾਨ ਸੁਸ਼ੀਲ ਰਿੰਕੂ ਨਾਲ ਵਿਧਾਇਕ ਬਲਕਾਰ ਸਿੰਘ ਹਾਜ਼ਿਰ ਸਨ।

ਆਪਣੀ ਪੈਦਲ ਯਾਤਰਾ ਦੌਰਾਨ ‘ਆਪ ਉਮੀਦਵਾਰ ਰਿੰਕੂ ਨੇ ਕਸਬਾ ਝੰਡੂ ਸਿੰਘਾ ਦੇ ਬਾਜ਼ਾਰ ਅਤੇ ਗਲੀਆਂ ਵਿੱਚ ਚੋਣ ਪ੍ਰਚਾਰ ਕਰਦਿਆਂ ਦੁਕਾਨਦਾਰਾਂ ‘ਤੇ ਲੋਕਾਂ ਨਾਲ ਗੱਲਬਾਤ ਕੀਤੀ। ਰਿੰਕੂ ਦੀ ਇਸ ਪੈਦਲ ਯਾਤਰਾ ਪ੍ਰਤੀ ਕਸਬਾ ਝੰਡੂ ਸਿੰਘਾ ਦੇ ਦੁਕਾਨਦਾਰਾਂ ‘ਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਇਲਾਕਾ ਵਾਸੀਆਂ ‘ਤੇ ਦੁਕਾਨਦਾਰਾਂ ਨੇ ਥਾਂ-ਥਾਂ ‘ਤੇ ਸੁਸ਼ੀਲ ਕੁਮਾਰ ਰਿੰਕੂ ਦਾ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਦਿਆਂ ਸਵਾਗਤ ਕੀਤਾ। ਕਸਬੇ ਦੇ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਜਲੰਧਰ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਵਾਅਦਾ ਵੀ ਕੀਤਾ।

ਯਾਤਰਾ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ‘ਆਪ’ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਜਲੰਧਰ ਦੇ ਹਰ ਵਰਗ ਦੇ ਲੋਕਾਂ ਅਤੇ ਕਾਰੋਬਾਰੀਆਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਨਜ਼ਰ ਆ ਰਿਹਾ ਭਾਰੀ ਉਤਸ਼ਾਹ ਇਤਿਹਾਸ ਰਚੇਗਾ। ਉਨ੍ਹਾਂ ਪੂਰੇ ਯਕੀਨ ਨਾਲ ਕਿਹਾ ਕਿ ਲੋਕ ਵਿਧਾਨ ਸਭਾ ਚੋਣਾਂ ਵਾਂਗ ਇਸ ਲੋਕ-ਸਭਾ ਜ਼ਿਮਨੀ ਚੋਣ ਵਿੱਚ ਵੀ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਨੂੰ ਹੀ ਮੌਕਾ ਦੇਣਗੇ।

LEAVE A REPLY

Please enter your comment!
Please enter your name here