‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੇ ਨਕੋਦਰ ‘ਚ ਹਜ਼ਾਰਾਂ ਸਮਰਥਕਾਂ ਨਾਲ ਕੀਤੀ ਵਿਸ਼ਾਲ ਪਦਯਾਤਰਾ

0
142

– ਉਗੀ ਤੋਂ ਬਿਲਗਾ ਤੱਕ ਕੀਤੀ ਪਦਯਾਤਰਾ, ਵਿਧਾਇਕਾ ਇੰਦਰਜੀਤ ਕੌਰ ਮਾਨ ਵੀ ਰਹੀ ਨਾਲ

– ਯਾਤਰਾ ਦੌਰਾਨ ਬਾਬਾ ਪ੍ਰਗਟਨਾਥ ਰਹੀਮਪੁਰ ਉਗੀਵਾਲੇ ਮੰਦਿਰ ਦੇ ਕੀਤੇ ਦਰਸ਼ਨ, ਮੱਥਾ ਟੇਕ ਕੇ ਲਿਆ ਅਸ਼ੀਰਵਾਦ

– ਸਮਰਥਕਾਂ ਨੇ ਵੱਖ-ਵੱਖ ਥਾਵਾਂ ‘ਤੇ ‘ਆਪ’ ਉਮੀਦਵਾਰ ਦਾ ਕੀਤਾ ਸਵਾਗਤ, ਆਮ ਲੋਕਾਂ ‘ਚ ਰਿਹਾ ਭਾਰੀ ਉਤਸ਼ਾਹ

ਜਲੰਧਰ, 25 ਅਪਰੈਲ

ਜਲੰਧਰ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਮੰਗਲਵਾਰ ਨੂੰ ਹਲਕਾ ਨਕੋਦਰ ਵਿੱਚ ਹਜ਼ਾਰਾਂ ਵਰਕਰਾਂ ਅਤੇ ਸਮਰਥਕਾਂ ਨਾਲ ਇੱਕ ਵਿਸ਼ਾਲ ਪਦਯਾਤਰਾ ਕੱਢੀ। ਇਸ ਦੌਰਾਨ ਉਨ੍ਹਾਂ ਨਾਲ ਹਲਕਾ ਨਕੋਦਰ ਤੋਂ ‘ਆਪ’ ਵਿਧਾਇਕਾ ਇੰਦਰਜੀਤ ਕੌਰ ਮਾਨ ਵੀ ਨਾਲ ਰਹੇ।

ਪੈਦਲ ਯਾਤਰਾ ਦੌਰਾਨ ਉਨ੍ਹਾਂ ਬਾਬਾ ਪ੍ਰਗਟਨਾਥ ਰਹੀਮਪੁਰ ਉਗੀਵਾਲ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ‘ਆਪ’ ਉਮੀਦਵਾਰ ਨੇ ਉਗੀ ਤੋਂ ਲੈਕੇ ਸ਼ੰਕਰ, ਨੂਰਮਹਿਲ ਅਤੇ ਤਲਵਾਨ ਹੁੰਦੇ ਹੋਏ ਬਿਲਗਾ ਤੱਕ ਪੈਦਲ ਯਾਤਰਾ ਕੀਤੇ ਅਤੇ ਸਥਾਨਕ ਲੋਕਾਂ ਨਾਲ ਰੂਬਰੂ ਹੋਏ।

ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਨੇ ‘ਆਪ’ ਉਮੀਦਵਾਰ ਦਾ ਥਾਂ ਥਾਂ ‘ਤੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਯਾਤਰਾ ਦੌਰਾਨ ਆਮ ਲੋਕਾਂ ਵਿੱਚ ਸੁਸ਼ੀਲ ਰਿੰਕੂ ਅਤੇ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

ਲੋਕਾਂ ਨੂੰ ਸੰਬੋਧਨ ਕਰਦਿਆਂ ਸੁਸ਼ੀਲ ਰਿੰਕੂ ਨੇ ਕਿਹਾ ਕਿ ਜਲੰਧਰ ਦੇ ਹਰ ਵਰਗ ਦੇ ਲੋਕਾਂ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਹੈ। ਇਸ ਵਾਰ ਜਲੰਧਰ ਇਤਿਹਾਸ ਰਚੇਗਾ। ਲੋਕ ਵਿਧਾਨ ਸਭਾ ਚੋਣਾਂ ਵਾਂਗ ਇਸ ਵਾਰ ਵੀ ਰਵਾਇਤੀ ਪਾਰਟੀਆਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਗੇ।

LEAVE A REPLY

Please enter your comment!
Please enter your name here