“ਆਪ” ਦੇ ਝੂਠੇ ਵਾਦਿਆਂ ਦੇ ਝਾਂਸੇ ‘ਚ ਨਹੀਂ ਆਉਣਗੀਆਂ ਮਹਿਲਾਵਾਂ: ਸ਼ਰੂਤੀ ਵਿਜ

0
65

“ਆਪ” ਦੇ ਝੂਠੇ ਵਾਦਿਆਂ ਦੇ ਝਾਂਸੇ ‘ਚ ਨਹੀਂ ਆਉਣਗੀਆਂ ਮਹਿਲਾਵਾਂ: ਸ਼ਰੂਤੀ ਵਿਜ
ਕਿਹਾ: ਕੇਂਦਰੀ ਸਕੀਮਾਂ ਦੇ ਨਾਲ ਮਹਿਲਾਵਾਂ ਨੂੰ ਮਿਲਿਆ ਸਨਮਾਨ, ਹੋਈਆਂ ਮਜਬੂਤ
ਤਰਨਜੀਤ ਸੰਧੂ ਦਾ ਵਿਜ਼ਨ ਵਿਕਾਸਸ਼ੀਲ, ਸ਼ਹਿਰ ਬਣੇਗਾ “ਵਿਕਸਿਤ ਅੰਮ੍ਰਿਤਸਰ”
ਅੰਮ੍ਰਿਤਸਰ, 11 ਮਈ (): ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਦੇ ਝਾਂਸੇ ਵਿੱਚ ਹੁਣ ਮਹਿਲਾਵਾਂ ਨਹੀਂ ਆਉਣਗੀਆਂ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਹਿਲਾਵਾਂ ਨੂੰ 1 ਹਜਾਰ ਰੁਪਏ ਦਾ ਲਾਰਾ ਲਾ ਕੇ ਉਹਨਾਂ ਨੂੰ ਝੂਠੇ ਵਾਅਦੇ ਵਿੱਚ ਫਸਾ ਕੇ ਉਨਾਂ ਦਾ ਵੋਟ ਆਮ ਆਦਮੀ ਪਾਰਟੀ ਨੇ ਜਰੂਰ ਲੈ ਲਿਆ ਲੇਕਿਨ ਦੋ ਸਾਲ ਬੀਤ ਜਾਣ ਦੇ ਬਾਵਜੂਦ ਇਸ ਵਾਦੇ ਨੂੰ ਪੂਰਾ ਨਹੀਂ ਕਰ ਸਕੇ। ਹੁਣ ਫਿਰ ਤੋਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਿਰ ਤੋਂ ਉਹੀ ਝੂਠਾ ਵਾਦਾ ਦੁਹਰਾਇਆ ਜਾ ਰਿਹਾ ਹੈ। ਇਹ ਗੱਲ ਇੱਥੇ ਜਾਰੀ ਪ੍ਰੈਸ ਨੋਟ ਵਿੱਚ ਅੰਮ੍ਰਿਤਸਰ ਮਹਿਲਾ ਮੋਰਚਾ ਭਾਜਪਾ ਦੀ ਪ੍ਰਧਾਨ ਸ਼ਰੂਤੀ ਵਿਜ ਨੇ ਕਹੀ। ਉਹਨਾਂ ਕਿਹਾ ਕਿ ਇਸ ਵਾਰ ਮਹਿਲਾਵਾਂ ਭਗਵੰਤ ਮਾਨ ਦੇ ਝਾਂਸੇ ਵਿੱਚ ਨਹੀਂ ਆਉਣਗੀਆਂ ਅਤੇ ਲੋਕ ਸਭਾ ਚੋਣਾਂ ਵਿੱਚ ਦੇਸ਼ ਦੇ ਜਸ਼ਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਵੱਲੋਂ ਭੇਜੇ ਗਏ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਵੋਟ ਪਾਕੇ ਪੰਜਾਬ ਵਿੱਚ ਭਾਜਪਾ ਦਾ ਝੰਡਾ ਲਹਿਰਾਉਣਗੀਆਂ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਮਿਹਨਤੀ ਹਨ ਅਤੇ ਉਨਾਂ ਨੂੰ ਹੱਥ ਫੈਲਾਉਣ ਦੀ ਆਦਤ ਨਹੀਂ। ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਦੇਸ਼ ਦੀ ਜਨਤਾ ਨੂੰ ਫਰੀ ਦਾ ਲਾਲਚ ਨਾ ਦੇ ਕੇ ਰੁਜ਼ਗਾਰ ਦੇ ਅਫਸਰ ਪੈਦਾ ਕਰੇ, ਜਿਸ ਵਿੱਚ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰਹਾਂ ਤੋਂ ਫੇਲ ਸਾਬਤ ਹੋਈ ਹੈ।
ਉਨਾ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਹਿਲਾਵਾਂ ਦੇ ਸਨਮਾਨ ਤੇ ਸੁਵਿਧਾਵਾਂ ਦੋਨਾਂ ਹੀ ਦਿੱਤੀਆਂ ਗਈਆਂ ਹਨ। ਮੋਦੀ ਸਰਕਾਰ ਵੱਲੋਂ ਖੁੱਲੇ ਵਿੱਚ ਸ਼ੌਚ ਮੁਕਤ ਤੋਂ ਲੈ ਕੇ ਉੱਜਵਾਲਾ ਯੋਜਨਾ, ਪੱਕੇ ਘਰ, ਨਲ ਤੋਂ ਜਲ ਆਦੀ ਸੁਵਿਧਾ ਦਿੱਤੀਆਂ ਹਨ। ਉਥੇ ਮਹਿਲਾਵਾਂ ਦੇ ਵਿਕਾਸ ਲਈ ਸਟਾਰਟ ਉਪਸ, ਮੁਦਰਾ ਲੋਨ ਆਦਿ ਦੇ ਜਰੀਏ ਸਨਮਾਨ ਵੀ ਦਿੱਤਾ ਹੈ। ਮੋਦੀ ਜੀ ਨੇ ਮਹਿਲਾਵਾਂ ਨੂੰ ਸਮਾਜ ਵਿੱਚ ਸਿਰ ਚੁੱਕ ਕੇ ਜੀਣਾ ਸਿਖਾਇਆ ਹੈ। ਮਹਿਲਾਵਾਂ ਨੂੰ ਹਰ ਖੇਤਰ ਵਿੱਚ ਪ੍ਰਤੀਨਿਧੀਤਾ ਦਿੱਤਾ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਅੱਜ ਮੋਦੀ ਜੀ ਦੀ ਕੈਬਨਟ ਵਿੱਚ ਪ੍ਰਮੁੱਖ ਪਦਾਂ ਤੇ ਮਹਿਲਾਵਾਂ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਭਾਜਪਾ ਹੀ ਇੱਕ ਮਾਤਰ ਦੇਸ਼ ਦੀ ਅਜਿਹੀ ਪਾਰਟੀ ਹੈ ਜੋ ਬਿਨਾਂ ਕਿਸੀ ਪੱਖਪਾਤ ਦੇ ਸਾਰਿਆਂ ਦਾ ਧਿਆਨ ਰੱਖਦੀ ਹੈ। ਇਸ ਲਈ ਮਹਿਲਾਵਾਂ ਇਸ ਵਾਰ ਕਿਸੇ ਹੋਰ ਪਾਰਟੀ ਨੂੰ ਵੋਟ ਨਾ ਦੇ ਕੇ ਭਾਜਪਾ ਨੂੰ ਵੋਟ ਦੇਣ ਲਈ ਤਿਆਰ ਬਰ ਤਿਆਰ ਬੈਠੀਆਂ ਹਨ।
ਸ਼ਰੂਤੀ ਵਿਜ ਨੇ ਕਿਹਾ ਕਿ ਭਾਜਪਾ ਵੱਲੋਂ ਅੰਮ੍ਰਿਤਸਰ ਵਿੱਚ ਭੇਜੇ ਗਏ ਲੋਕ ਸਭਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਮਹਿਲਾਵਾਂ ਨੂੰ ਵਿਭਿੰਨ ਪ੍ਰੋਜੈਕਟਾਂ ਦੇ ਮਾਧਿਅਮ ਦੇ ਨਾਲ ਸਵਾਵਲੰਬੀ ਬਣਾਉਣਾ ਚਾਹੁੰਦੇ ਹਨ। ਉਹਨਾਂ ਦਾ ਵਿਜ਼ਨ ਵਿਕਾਸਸ਼ੀਲ ਹੈ ਅਤੇ ਉਹ ਹਰ ਸੰਭਵ ਕੋਸ਼ਿਸ਼ ਦੇ ਨਾਲ ਅੰਮ੍ਰਿਤਸਰ ਨੂੰ ਵਿਕਸਿਤ ਅੰਮ੍ਰਿਤਸਰ ਬਣਾਉਣਾ ਚਾਹੁੰਦੇ ਹਨ। ਜਿਸ ਦੇ ਲਈ ਉਨਾਂ ਵੱਲੋਂ ਰੋਡ ਮੈਪ ਵੀ ਤਿਆਰ ਕਰਨ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਤੋਂ ਸ਼ਹਿਰ ਦੇ ਐਮ.ਪੀ ਨੇ ਸ਼ਹਿਦ ਵਿਕਾਸ ਦੇ ਨਾਮ ਤੇ ਵੋਟ ਇਕੱਠੇ ਕੀਤੇ ਪਰੰਤੂ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਸੁਵਿਧਾ ਦੇਣ ਤੋਂ ਅਸਫਲ ਰਹੇ। ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਿਛਲੀਆਂ ਗਲਤੀਆਂ ਨੂੰ ਨਾ ਦੁਹਰਾਉਂਦੇ ਹੋਏ ਇਸ ਵਾਰ ਖੁੱਲ ਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿੱਚ ਵੋਟ ਪਾਉਣ। ਮਹਿਲਾਵਾਂ ਦੀ ਭੂਮਿਕਾ ਵੋਟਾਂ ਵਿੱਚ ਅਹਿਮ ਰਹਿਣ ਵਾਲੀ ਹੈ ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਮਹਿਲਾਵਾਂ ਜਿਆਦਾ ਤੋਂ ਜਿਆਦਾ ਭਾਜਪਾ ਦੇ ਪੱਖ ਵਿੱਚ ਵੋਟ ਪੈਣਗੀਆਂ। ਅਸੀਂ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਅੰਮ੍ਰਿਤਸਰ ਦੀ ਆਵਾਜ਼ ਬਣਾ ਕੇ ਲੋਕ ਸਭਾ ਵਿੱਚ ਭੇਜਣਗੇ।
ਫੋਟੋ ਕੈਪਸਨ
ਸ਼ਰੂਤੀ ਵਿਜ ਦੀ ਫਾਈਲ ਫੋਟੋ

—————————————–

LEAVE A REPLY

Please enter your comment!
Please enter your name here