ਖੇਮਕਰਨ 1 ਜੂਨ (ਮਨਜੀਤ ਸ਼ਰਮਾਂ) -ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅੱਜ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਖੇਮਕਰਨ ਦੀਆਂ ਕੁੱਲ 13 ਵਾਰਡਾਂ ਦੇ 10 ਬੂਥਾਂ ‘ਤੇ ਵੋਟਿੰਗ ਦਾ ਕੰਮ ਸਵੇਰ ਸਾਰ ਹੀ ਸ਼ੁਰੂ ਹੋ ਗਿਆ, ਜਿਸ ਵਿੱਚ ਖੇਮਕਰਨ ਦੇ ਵੱਖ-ਵੱਖ ਪੋਲਿੰਗ ਬੂਥਾਂ ‘ਤੇ 9921 ਵੋਟਾਂ ਪਈਆਂ ਸ਼ਾਮ ਤੱਕ ਕੁੱਲ 5328 ਵੋਟਾਂ 55 ਫੀਸਦੀ ਤੱਕ ਪੋਲ ਹੋਈਆਂ, ਜਦੋਂ ਕਿ ਦੁਪਹਿਰ ਸਮੇਂ ਵਧਦੀ ਗਰਮੀ ਕਾਰਨ 1 ਵਜੇ ਤੋਂ ਲੈ ਕੇ 3 ਵਜੇ ਤੱਕ ਵੋਟਾਂ ਪਾਉਣ ਲਈ ਲੋਕਾਂ ਦੀ ਗਿਣਤੀ ਘੱਟ ਦਿਖਾਈ ਦਿੱਤੀ ਅਤੇ ਫਿਰ ਸ਼ਾਮ ਨੂੰ ਲੋਕ ਪੋਲਿੰਗ ਬੂਥਾਂ ‘ਤੇ ਪਹੁੰਚ ਗਏ। ਦੀ ਜ਼ਿੰਮੇਵਾਰੀ ਨੂੰ ਪੂਰਾ ਕੀਤਾ। ਇਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਅਤੇ ਵਰਕਰਾਂ ਨੇ ਪੋਲਿੰਗ ਨੂੰ ਲੈ ਕੇ ਤਸੱਲੀ ਪ੍ਰਗਟਾਈ ਅਤੇ ਵੋਟਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਖੇਮਕਰਨ ਵਿਖੇ ਕੁਲ 9921 ਵੋਟਾਂ ਵਿਚੋਂ ਕੁਲ 5328 ਲੋਕਾਂ ਨੇ ਆਪਣੇ ਮਤ ਦਾ ਇਸਤੇਮਾਲ ਕੀਤਾ। ਕਸਬੇ ਦੇ ਲੋਕਾਂ ਵਿਚ ਵੋਟਾਂ ਵੱਲ ਰੁਝਾਣ ਅੱਤ ਦੀ ਗਰਮੀ ਅਤੇ ਪ੍ਰਚਾਰ ਦੀ ਘਾਟ ਦੱਸਿਆ ਜਾ ਰਿਹਾ ਹੈ।
Boota Singh Basi
President & Chief Editor