‘ਆਪ’ ਪਾਰਟੀ ਦੇ ਹੱਕ ਵਿੱਚ ਲੋਕਾਂ ‘ਚ ਪਾਇਆ ਜਾ ਰਿਹਾ ਭਾਰੀ ਉਤਸ਼ਾਹ- ਗੁਰਪ੍ਰੀਤ ਸਿੰਘ ਪਨਗੋਟਾ

0
78
ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਕੀਤਾ ਗਿਆ ਡੋਰ ਟੂ ਡੋਰ ਪ੍ਰਚਾਰ
ਰਾਕੇਸ਼ ਨਈਅਰ ਚੋਹਲਾ
ਪੱਟੀ/ਤਰਨਤਾਰਨ,26 ਮਾਰਚ 2024
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ‘ਤੇ ‘ਆਪ’ ਦੇ ਵਰਕਰਾਂ ਵਿੱਚ ਖੁਸ਼ੀ ਅਤੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।ਆਮ ਆਦਮੀ ਪਾਰਟੀ ਵੱਲੋਂ ਕੀਤੇ ਕਾਰਜਾਂ ਨਾਲ ਵਿਰੋਧੀ ਧਿਰ ਬੁਰੀ ਤਰ੍ਹਾਂ ਬੁਖਲਾਏ ਹੋਏ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਬਲਾਕ ਨੰਬਰ 5 ਦੇ ਅਧੀਨ ਆਉਂਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਦੌਰਾਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਡੋਰ ਟੂ ਡੋਰ ਮੁਹਿੰਮ ਤਹਿਤ ਬਲਾਕ ਨੰਬਰ 5 ਅਧੀਨ ਆਉਂਦੇ ਪਿੰਡ ਬੁਰਜ ਰਾਏ ਕੇ,ਬੁਰਜ ਨੱਥੂ ਕੇ,ਨਿਦੋਰ, ਪਨਗੋਟਾ,ਬੱਠੇ ਭੈਣੀ,ਪ੍ਰਿੰਗੜੀ,ਦਦੇਹਰ ਸਾਹਿਬ,ਕੰਡਿਆਲਾ ਅਤੇ ਕੋਟ ਦਾਤਾ ਦੇ ਪਿੰਡਾਂ ਦੇ ਘਰਾਂ ਤੱਕ ਪਹੁੰਚ ਕੇ ਵੋਟਰਾਂ ਨੂੰ ‘ਆਪ’ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ ਗਿਆ ਹੈ।’ਆਪ’ ਪਾਰਟੀ ਵੱਲੋਂ ਕੀਤੇ ਲੋਕ ਪੱਖੀ ਕਾਰਜਾਂ ਨੂੰ ਵੇਖਦਿਆਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਲੋਕ ਲਾਲਜੀਤ ਭੁੱਲਰ ਨੂੰ ਲੋਕ ਸਭਾ ਵਿੱਚ ਭੇਜਣ ਲਈ ਉਤਾਵਲੇ ਨਜ਼ਰ ਆ ਰਹੇ ਹਨ।
ਇਸ ਮੌਕੇ ਉਨ੍ਹਾਂ ਕਿਹਾ ਕਿ 90 ਪ੍ਰਤੀਸ਼ਤ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ,ਸ਼ਹੀਦਾਂ ਨੂੰ ਇੱਕ ਕਰੋੜ ਦੀ ਗ੍ਰਾਂਟ,ਐਮੀਨੇਸ ਸਕੂਲਾਂ ਦੀ ਸਥਾਪਨਾ,ਮੁਹੱਲਾ ਕਲੀਨਿਕ,ਔਰਤਾਂ ਨੂੰ ਫ੍ਰੀ ਬੱਸ ਸਫ਼ਰ ਜਿਹੇ ਅਨੇਕਾਂ ਲੋਕ ਕਾਰਜਾਂ ਦੇ ਚਲਦਿਆਂ ਆਮ ਲੋਕਾਂ ਵਿੱਚ ‘ਆਪ’ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਹੀਂ ਬਚਿਆ ਹੈ ਜਿਸ ਨੂੰ ਲੈ ਕੇ ਉਹ ਲੋਕ ਕਚਹਿਰੀ ਵਿੱਚ ਆਉਣ,ਸੋ ਇਸ ਵਾਰ ਚਿੱਟੇ ਦਿਨ ਵਾਂਗ ਸਾਫ਼ ਨਜ਼ਰ ਆ ਰਿਹਾ ਹੈ ਕਿ ਪੰਜਾਬ ਦੇ ਲੋਕ 13 ਦੀਆਂ 13 ਲੋਕ ਸਭਾ ਸੀਟਾਂ ਆਪ ਪਾਰਟੀ ਦੀ ਝੋਲੀ ਵਿੱਚ ਪਾਉਣਗੇ।
ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਕੋਟ ਦਾਤਾ,ਤਰਸੇਮ ਸਿੰਘ ਨਿਦੋਹਰ,ਲਾਡੀ ਬੁਰਜ, ਗੁਰਵਿੰਦਰ ਸਿੰਘ ਨੱਥੂ ਕੇ ਬੁਰਜ,ਰੇਸ਼ਮ ਸਿੰਘ ਕੰਡਿਆਲਾ,ਜੁਗਰਾਜ ਸਿੰਘ ਪਨਗੋਟਾ,ਸੰਦੀਪ ਸਿੰਘ ਬੱਠੇ ਭੈਣੀ,ਲੱਖਾ ਸਿੰਘ,ਰਣਜੀਤ ਸਿੰਘ ਪ੍ਰਿੰਗੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

LEAVE A REPLY

Please enter your comment!
Please enter your name here