ਆਪ ਪੰਜਾਬ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਵਿਸ਼ਵ ਪੁਸਤਕ ਦਿਵਸ ਦੇ ਮੌਕੇ ਕਰਵਾਏ ਗਏ ਪੁਸਤਕ ਵੰਡ ਸਮਾਗਮ ਵਿੱਚ ਸ਼ਿਰਕਤ ਕੀਤੀ

0
113

ਜਲੰਧਰ, 24 ਅਪਰੈਲ

ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਸਰਦਾਰ ਹਰਚੰਦ ਸਿੰਘ ਬਰਸਟ ਨੇ ਅੱਜ ਇਥੇ ਵਿਸ਼ਵ ਪੁਸਤਕ ਦਿਵਸ ਦੇ ਮੌਕੇ ‘ਕਨਸਰਨ’ ਐਨਜੀਓ ਜਲੰਧਰ ਵਲੋ ਕਰਵਾਏ ਗਏ ਪੁਸਤਕ ਵੰਡ ਸਮਾਗਮ ਦੇ ਅਵਸਰ ‘ਤੇ ਸ਼ਿਰਕਤ ਕੀਤੀ।

ਇਸ ਸਮਾਗਮ ਦੌਰਾਨ ਗਰੀਬ ‘ਤੇ ਲੋੜਵੰਦ ਬੱਚਿਆ, ਜਿਹੜੇ ਪੁਸਤਕਾਂ ਨਹੀਂ ਖਰੀਦ ਸਕਦੇ ਸਨ, ਨੂੰ ਮੁਫ਼ਤ ਪੁਸਤਕਾਂ ਵੰਡੀਆਂ ਗਈਆਂ। ਇਸ ਮੌਕੇ ਸਰਕਾਰੀ ਸਕੂਲਾਂ ਸਮੇਤ ਪ੍ਰਾਈਵੇਟ ਸਕੂਲਾਂ, ਕਾਲਜਾਂ ਦੀਆਂ ਪੁਸਤਕਾਂ ਵੰਡੀਆਂ ਗਈਆਂ। ਐਨਜੀਓ ਕਨਸਰਨ ਵਲੋਂ ਗਰੀਬ ‘ਤੇ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਕੀਤੇ ਗਏ ਇਸ ਉਪਰਾਲੇ ਦੀ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸਲਾਘਾਂ ਕੀਤੀ।

ਉਨ੍ਹਾਂ ਅਜਿਹੇ ਉਪਰਾਲਿਆ ਨੂੰ ਆਉਣ ਵਾਲੇ ਸਮੇਂ ਵਿਚ ਵਧਾਉਣ ਲਈ ਪ੍ਰੇਰਿਆ। ਇਸ ਮੌਕੇ ਤੇ ਵਿਧਾਇਕ ਸਰਬਜੀਤ ਕੌਰ ਮਾਣੂਕੇ, ਵਿਧਾਇਕ ਜਮੀਲ ਉਲ ਰਹਿਮਾਨ, ਪੂਜਾ ਖੰਨਾ, ਆਤਮ ਪ੍ਰਕਾਸ਼ ਬਬਲੂ, ਸੁਭਾਸ਼ ਪ੍ਰਭਾਕਰ ‘ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here