ਆਪ ਹਲਕਾ ਇੰਚਾਰਜ ਜੰਡਿਆਲਾ ਹਰਭਜਨ ਸਿੰਘ ਈਟੀਓ ਅਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਮੈਂਬਰ ਬਣੇ

0
257

ਜੰਡਿਆਲਾ ਗੁਰੂ, (ਕੰਵਲਜੀਤ ਸਿੰਘ ਲਾਡੀ) -ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਭਜਨ ਸਿੰਘ ਈਟੀਓ ਹਾਲ ਹੀ ਵਿੱਚ ਐਲ ਐਲ ਬੀ ਕਰਨ ਉਪਰੰਤ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਮੈਂਬਰ ਬਣ ਗਏ। ਉਹਨਾਂ ਦੇ ਅਧਿਆਪਨ ਕਿੱਤੇ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਲੈਕਚਰਾਰ ਰਹਿੰਦਿਆਂ ਪੀ ਸੀ ਐਸ ਦੀ ਵਕਾਰੀ ਪ੍ਰੀਖਿਆ ਪਾਸ ਕਰਨ ਉਪਰੰਤ ਬਤੌਰ ਈਟੀਓ ਨਿਯੁਕਤ ਹੋਏ ਪ੍ਰੰਤੂ 2016 ਵਿੱਚ ਨੌਕਰੀ ਛੱਡ ਕੇ ਜੰਡਿਆਲਾ ਗੁਰੂ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਕੇ ਕਰੀਬ 34000 ਵੋਟਾਂ ਪ੍ਰਾਪਤ ਕੀਤੀਆਂ। ਖਾਲਸਾ ਕਾਲਜ ਆਫ ਲਾਅ ਅਮ੍ਰਿਤਸਰ ਤੋਂ ਐਲ ਐਲ ਬੀ ਦੀ ਪ੍ਰੀਖਿਆ ਪਾਸ ਕੀਤੀ ਅਤੇ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਤੋਂ ਬਤੌਰ ਵਕੀਲ ਇਨਰੌਲ ਹੋਣ ੳਪਰੰਤ ਅੱਜ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਮੈਂਬਰ ਬਣ ਗਏ ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਚੇਅਰਮੈਨ ਵਿਪਨ ਕੁਮਾਰ ਢੰਡ, ਸਕੱਤਰ ਬਿਕਰਮ ਜੀਤ ਸਿੰਘ ਐਰੀ, ਐਡਵੋਕੇਟ ਪਰਮਿੰਦਰ ਸਿੰਘ ਸੇਠੀ , ਐਡਵੋਕੇਟ ਜੇ ਕੇ , ਵਿਸ਼ਾਲ ਰਾਜਨ ਕਟਾਰੀਆ , ਰਾਹੁਲ ਸੇਠੀ , ਜਤਿੰਦਰ ਸੁਨੰਦਨ , ਸੰਦੀਪ ਵਾਲੀਆ, ਏ ਪੀ ਜੋਸ਼ੀ, ਗੁਰਵਿੰਦਰ ਸਿੰਘ ਖੱਬੇ ਰਾਜਪੂਤਾਂ, ਹਰਸ਼ਜੀਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here