‘ਆਪ’ ਆਗੂਆਂ ਤੇ ਵਰਕਰਾਂ ਨੇ ਲਾਏ ‘ਵੋਟ ਚੋਰ ਬੀਜੇਪੀ’ ਦੇ ਨਾਅਰੇ
ਅਸੀਂ ਲੋਕਤੰਤਰ ਬਚਾਉਣ ਲਈ ਲੜ ਰਹੇ ਹਾਂ, ਨਿਰਪੱਖ ਚੋਣਾਂ ਹਰ ਸਿਆਸੀ ਪਾਰਟੀ ਦੀ ਜ਼ਿੰਮੇਵਾਰੀ: ਆਪ
ਚੰਡੀਗੜ੍ਹ ਮੇਅਰ ਦੀ ਚੋਣ ਵਿਚ ਪੂਰੇ ਦੇਸ਼ ਨੇ ਭਾਜਪਾ ਦੀ ਕਾਰਜਸ਼ੈਲੀ ਦੇਖੀ, ‘ਵੋਟ ਚੋਰ’ ਭਾਜਪਾ ਲੋਕਤੰਤਰ ਅਤੇ ਸੰਵਿਧਾਨ ਦੇ ਖਿਲਾਫ ਹੈ, ਲੋਕ ਇਨ੍ਹਾਂ ਨੂੰ ਆਮ ਚੋਣਾਂ ਵਿਚ ਹਰਾਉਣਗੇ: ਸੰਨੀ ਆਹਲੂਵਾਲੀਆ
ਅਸੀਂ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਉਹ ਦੇਸ਼ ਨੂੰ ਤਾਨਾਸ਼ਾਹ ਭਾਜਪਾ ਦੇ ਚੁੰਗਲ ਤੋਂ ਮੁਕਤ ਨਹੀਂ ਕਰਵਾ ਦਿੰਦੇ: ਆਪ ਆਗੂ
ਚੰਡੀਗੜ੍ਹ, 7 ਫਰਵਰੀ
ਆਮ ਆਦਮੀ ਪਾਰਟੀ (ਆਪ) ਦੀ ਚੰਡੀਗੜ੍ਹ ਇਕਾਈ ਨੇ ਬੁੱਧਵਾਰ ਨੂੰ ਮਲੋਆ ਵਿਖੇ ਚੰਡੀਗੜ੍ਹ ਮੇਅਰ ਦੀ ਚੋਣ ਵਿਚ ਧਾਂਦਲੀ ਦੇ ਖਿਲਾਫ ਕੈਂਡਲ ਮਾਰਚ ਕੱਢਿਆ।
‘ਆਪ’ ਆਗੂਆਂ ਨੇ ਭਾਰਤੀ ਜਨਤਾ ਪਾਰਟੀ ਨੂੰ ‘ਵੋਟ ਚੋਰ’ ਪਾਰਟੀ ਦੱਸਦਿਆਂ ਕਿਹਾ ਕਿ ਉਹ ਲੋਕਤੰਤਰ ਅਤੇ ਸੰਵਿਧਾਨ ਦੇ ਖ਼ਿਲਾਫ਼ ਹੈ। ਉਹ ਹਰ ਚੋਣ ਵਿੱਚ ਵੋਟਾਂ ਚੋਰੀ ਕਰਕੇ ਜਿੱਤਦੇ ਹਨ ਅਤੇ ਇਸ ਵਾਰ ਉਨ੍ਹਾਂ ਦੀ ਕਾਰਜਸ਼ੈਲੀ ਅਤੇ ਜਿੱਤ ਦਾ ਫਾਰਮੂਲਾ ਕੈਮਰੇ ਵਿੱਚ ਰਿਕਾਰਡ ਹੋ ਗਿਆ ਜਿਸ ਵਿਚ ਉਨ੍ਹਾਂ ਦਾ ਪ੍ਰੀਜ਼ਾਈਡਿੰਗ ਅਫ਼ਸਰ ਬੈਲਟ ਪੇਪਰਾਂ ਨਾਲ ਛੇੜਛਾੜ ਕਰਦਾ ਰੰਗੇ ਹੱਥੀਂ ਫੜਿਆ ਗਿਆ।
‘ਆਪ’ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ ਸੰਨੀ ਆਹਲੂਵਾਲੀਆ ਨੇ ਕਿਹਾ ਕਿ ਅਸੀਂ ਲੋਕਤੰਤਰ ਨੂੰ ਬਚਾਉਣ ਲਈ ਲੜ ਰਹੇ ਹਾਂ ਅਤੇ ਨਿਰਪੱਖ ਚੋਣਾਂ ਕਰਵਾਉਣਾ ਹਰ ਸਿਆਸੀ ਪਾਰਟੀ ਦੀ ਜ਼ਿੰਮੇਵਾਰੀ ਹੈ ਪਰ ਭਾਜਪਾ ਪੂਰੀ ਚੋਣ ਪ੍ਰਕਿਰਿਆ ਨੂੰ ਖੋਰਾ ਲਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਦੇਸ਼ ਦੇ ਲੋਕ ਭਾਜਪਾ ਵਰਗੀ ਤਾਨਾਸ਼ਾਹੀ ਪਾਰਟੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਆਪ ਆਗੂ ਨੇ ਕਿਹਾ ਕਿ ਉਹ ਉਦੋਂ ਤੱਕ ਲੜਦੇ ਰਹਿਣਗੇ ਜਦੋਂ ਤੱਕ ਉਹ ਦੇਸ਼ ਨੂੰ ਤਾਨਾਸ਼ਾਹ ਭਾਜਪਾ ਦੇ ਚੁੰਗਲ ਤੋਂ ਮੁਕਤ ਨਹੀਂ ਕਰਵਾ ਦਿੰਦੇ।