ਆਮ ਆਦਮੀ ਪਾਰਟੀ ਨੇ ਪੀਯੂ ਵਿਦਿਆਰਥੀ ਯੂਨੀਅਨ ਚੋਣਾਂ ਦੇ ਮੱਦੇਨਜ਼ਰ ਆਪਣੀ ਵਿਦਿਆਰਥੀ ਯੂਨੀਅਨ ਸੀਵਾਈਐਸਐਸ ਦੇ ਸੰਗਠਨ ਦਾ ਕੀਤਾ ਵਿਸਤਾਰ

0
80

ਆਪ’ ਪੰਜਾਬ ਦੇ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਅਤੇ ਸਹਿ-ਇੰਚਾਰਜ ਪਰਮਿੰਦਰ ਗੋਲਡੀ ਨੇ ਵਿਦਿਆਰਥੀਆਂ ਦਾ 14 ਮੈਂਬਰੀ ਪੈਨਲ ਨਿਯੁਕਤ ਕੀਤਾ

ਚੰਡੀਗੜ੍ਹ, 22 ਅਗਸਤ

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਆਪਣੀ ਵਿਦਿਆਰਥੀ ਜਥੇਬੰਦੀ ਛਾਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਦਾ ਵਿਸਥਾਰ ਕੀਤਾ ਹੈ।

ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੇ ਇੰਚਾਰਜ ਅਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਂਸ ਅਤੇ ਸਹਿ ਇੰਚਾਰਜ ਪਰਮਿੰਦਰ ਗੋਲਡੀ ਨੇ ਵਿਦਿਆਰਥੀਆਂ ਦਾ 14 ਮੈਂਬਰੀ ਪੈਨਲ ਨਿਯੁਕਤ ਕੀਤਾ।

ਆਲਮ ਢਿੱਲੋਂ ਪ੍ਰਧਾਨ, ਰਜਿੰਦਰ ਟੁਂਬ ਪਾਰਟੀ ਪ੍ਰਧਾਨ, ਬਲਵਿੰਦਰ ਬਿੱਲਾ ਪ੍ਰਧਾਨ, ਚਿਰਾਗ ਦੁਹਾਂ ਕੈਂਪਸ ਪ੍ਰਧਾਨ, ਮਨਕੀਰਤ ਮਾਨ ਪਾਰਟੀ ਇੰਚਾਰਜ, ਦਿਪਾਂਸ਼ੂ ਮੀਤ ਪ੍ਰਧਾਨ, ਜਗਜੀਤ ਵਾਈਸ ਚੇਅਰਮੈਨ, ਦਕਸ਼ ਕੋਹਲੀ ਪਾਰਟੀ ਕੋਆਰਡੀਨੇਟਰ, ਸ਼ਿਵਾਨੀ ਪਾਰਟੀ ਕਨਵੀਨਰ, ਸ਼੍ਰੇਆ ਗੁਪਤਾ ਜਨਰਲ ਸਕੱਤਰ, ਅਭਿਸ਼ੇਕ ਉਪ ਪ੍ਰਧਾਨ, ਅਨਮੋਲ ਬੰਡੂ ਦੱਖਣੀ ਕੈਂਪਸ ਇੰਚਾਰਜ, ਗੁਰਪ੍ਰੀਤ ਸਿੰਘ ਉੱਤਰੀ ਕੈਂਪਸ ਇੰਚਾਰਜ ਅਤੇ ਇੰਦਰ ਕੈਂਪਸ ਕੋਆਰਡੀਨੇਟਰ ਵਜੋਂ ਸ਼ਾਮਲ ਹੋਏ।

ਇਸ ਮੌਕੇ ਚੋਣ ਇੰਚਾਰਜ ਸੀਵਾਈਐਸਐਸ ਸੁਮਿਤ ਰਾਹੁਲ, ਸੂਬਾ ਪ੍ਰਧਾਨ ਚੰਡੀਗੜ੍ਹ ਸੰਜੀਵ ਚੌਧਰੀ, ਜਨਰਲ ਸਕੱਤਰ ਪਾਰਸ ਰਤਨ, ਜੁਆਇੰਟ ਸਕੱਤਰ ਨਵੀਨ ਚੌਧਰੀ, ਸੀਵਾਈਐਸਐਸ ਚੰਡੀਗੜ੍ਹ ਦੇ ਪ੍ਰਧਾਨ ਨਵਲਦੀਪ ਸਿੰਘ, ਕਮਲਪ੍ਰੀਤ ਅਤੇ ਅਰਸ਼ ਮਾਂਗਟ ਹਾਜ਼ਰ ਸਨ।

LEAVE A REPLY

Please enter your comment!
Please enter your name here