ਆਰਟ ਆਫ ਲਿਵਿੰਗ ਦਾ ਸੰਸਾਰ ਪੱਧਰ ਦੇ ਕਲਚਰਲ ਸਮਾਗਮ ਦਾ ਉਦਘਾਟਨ ਧੂੰਮ ਧੜੱਕੇ ਨਾਲ ਹੋਇਆ-ਸ਼੍ਰੀ ਸ਼੍ਰੀ ਗੁਰੂਦੇਵ ਰਵੀ ਸ਼ੰਕਰ

0
118

ਵਸ਼ਿਗਟਨ ਡੀ ਸੀ-( ਸਰਬਜੀਤ ਗਿੱਲ ) ਆਰਟ ਆਫ ਲਿਵਿੰਗ ਦਾ ਸਲਾਨਾ ਸਮਾਗਮ ਹਰ ਚਾਰ ਸਾਲ ਬਾਅਦ ਹੁੰਦਾ ਹੈ। ਇਸ ਸਾਲ ਸੰਸਾਰ ਪੱਧਰ ਦਾ ਕਲਚਰਲ ਸਮਾਗਮ ਆਰਟ ਫਾਰ ਲਿਵਿੰਗ ਦੇ ਬੈਨਰ ਹੇਠ ਵਸ਼ਿਗਟਨ ਡੀ ਸੀ ਵਿੱਚ ਕੀਤਾ ਗਿਆ । ਇਸ ਦੇ ਉਦਘਾਟਨ ਸਮਾਗਮ ਵਿੱਚ ਚੀਨ,ਜਪਾਨ, ਨਾਇਜੇਰੀਆ,ਅਮਰੀਕਾ ਅਸਟ੍ਰੇਲੀਆ ਤੇ ਕੋਰੀਆਂ ਦੇ ਮੁਲਕਾਂ ਦੇ ਵਸਨੀਕਾਂ ਵੱਲੋਂ ਬਹੁਤ ਹੀ ਪ੍ਰਭਾਵੀ ਨਾਚ ਪ੍ਰਦਰਸ਼ਨ ਕੀਤੇ। ਲੱਖਾ ਦੀ ਗਿਣਤੀ ਵਿਚ ਸੰਸਾਰ ਪੱਧਰ ਤੋਂ ਲੋਕ ਪਹੁੰਚੇ ਸਨ। ਜਿੰਨਾ ਨੇ ਹਰੇਕ ਨਾਚ ਦਾ ਖੂਬ ਅਨੰਦ ਮਾਣਿਆ ਹੈ।

ਪ੍ਰੋਗਰਾਮ ਦੀ ਸ਼ੁਰੂਆਤ ਅਮਰੀਕਾ ਦੇ ਰਾਸ਼ਟਰੀ-ਗੀਤ ਤੇ ਸ਼੍ਰੀ ਸ਼੍ਰੀ ਗੁਰੂਦੇਵ ਜੀ ਦੀ ਪ੍ਰਾਥਨਾ ਤੋ ਇਲਾਵਾ ਸਾਂਝੇ ਤੋਰ ਤੇ ਇੰਟਰਫੇਥ ਪ੍ਰਾਥਨਾ ਨਾਲ ਕੀਤੀ ਗਈ। ਉਪਰੰਤ ਵੱਖ ਵੱਖ ਨਾਚਾਂ ਰਾਹੀਂ ਪਿਆਰ ,ਸਤਿਕਾਰ ਤੇ ਏਕਤਾ ਦੇ ਰੰਗਾਂ ਨੂੰ ਮਾਨਵਤਾ ਦੀ ਬਿਹਤਰੀ ਲਈ ਬਿਖੇਰਿਆ ਗਿਆ। ਜਿਸ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦੂਰ ਦੂਰ ਤੱਕ ਨਜ਼ਰ ਆਇਆ। ਹਰ ਕੋਈ ਏਕਤਾ ਤੇ ਸ਼ਾਂਤੀ ਦਾ ਦੂਤ ਬਣ ਵਿਚਰ ਰਿਹਾ ਨਜ਼ਰ ਆਇਆ ਹੈ।ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਿਹਾ ਕਿ ਮੇਰੇ ਲਈ ਅਜ ਦਾ ਦਿਨ ਇਤਿਹਾਸਕ ਹੈ, ਜੋ ਮੈਂ ਸੰਸਾਰ ਦੇ ਵੱਖ ਵੱਖ ਕੋਨੇ ਤੋਂ ਆਏ ਮਹਿਮਾਨਾਂ ਨੂੰ ਸੰਬੋਧਨ ਕਰਨ ਦਾ ਮੋਕਾ ਆਰਟ ਆਫ ਲਿਵਿੰਗ ਦੇ ਪਿਤਾਮਾ ਨੇ ਦਿੱਤਾ ਹੈ। ਜਿੱਥੇ ਮੈਂ ਸਭ ਨੂੰ ਵਧਾਈ ਦਿੰਦਾ ਹਾਂ। ਉੱਥੇ ਅਮਰੀਕਾ ਨਾਲ ਗੂੜੇ ਸਬੰਧਾ ਤੇ ਨਿਵੇਸ਼ ਦਾ ਵੀ ਜ਼ਿਕਰ ਕਰਦਾ ਹਾਂ।

ਨਾਇਜੇਰੀਆ ਦੇ ਸਾਬਕਾ ਪ੍ਰਧਾਨ ਮੰਤਰੀ ,ਨਾਰਵੇ ਦੇ ਪ੍ਰਧਾਨ ਮੰਤਰੀ ਕੰਬੋਡੀਆ ਦੇ ਪ੍ਰਧਾਨ ਮੰਤਰੀ ਤੋ ਇਲਾਵਾ ਵੱਖ ਵੱਖ ਧਰਮਾ ਦੇ ਨੁੰਮਾਇਦਿਾ ਵੱਲੋਂ ਗੁਰੂਦੇਵ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ।
ਸਿੱਖ ਕੁਮਿਨਟੀ ਤੋ ਭਾਈ ਸਤਪਾਲ ਸਿੰਘ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਬਾੋਰ ਅੰਬੈਸਡਰ ਫਾਰ ਪੀਸ ਸ਼ਾਮਲ ਕਰਵਾਇਆ ਗਿਆ। ਜਿੰਨਾ ਵੱਲੋਂ ਸ਼ਾਂਤੀ ਦੇ ਸੰਦੇਸ਼ੇ ਨਾਲ ਨਾਲ ਮਾਨਵਤਾ ਦੀ ਸੇਵਾ ਤੇ ਬਾਬੇ ਨਾਨਕ ਦੇ ਫਲਸ਼ਫੇ ਬਾਰੇ ਚਰਚਾ ਕੀਤੀ। ਸਮਾਗਮ ਵਿੱਚ ਨੋਜਵਾਨਾ ਤੇ ਮੁਟਿਆਰਾਂ ਵੱਲੋਂ ਪੇਸ਼ ਨਾਚਾ ਦੀ ਸ਼ਲਾਘਾ ਕੀਤੀ ਗਈ ਹੈ।ਜੋ ਏਕੇ ,ਸਦਭਾਵਨਾ ਤੇ ਪਿਆਰ ਦੇ ਪ੍ਰਤੀਕ ਦਾ ਅਥਾਹ ਰੰਗ ਬਿਖੇਰ ਗਿਆ । ਜੋ ਮਾਨਵਤਾ ਦੀ ਬਿਹਤਰੀ ਦਾ ਸੋਮਾ ਬਣ ਉੱਭਰਿਆ ਹੈ। ਅਗਲਾ ਸਮਾਗਮ ਕੰਬੋਡੀਆ ਵਿੱਚ ਕਰਨ ਦਾ ਐਲਾਨ ਕੀਤਾ ਗਿਆ ਹੈ। ਸਮੁੱਚਾ ਉਦਘਾਟਨੀ ਸਮਾਗਮ ਕਈ ਤਰਾ ਦੇ ਸੁਨੇਹੇ ਦੇ ਗਿਆ ਜੋ ਅਗਲੇ ਦੋ ਦਿਨਾ ਦੇ ਸਮਾਗਮਾਂ ਰਾਹੀ ਪ੍ਰਗਟ ਹੋਣਗੇ। ਜਿਸ ਲਈ ਹਾਜ਼ਰੀ ਹੋਰ ਵੀ ਮਜ਼ਬੂਤ ਤੇ ਭਰਵੀ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here