ਪ੍ਰਾਈਵੇਟ ਸਕੂਲਾਂ ਖਿਲਾਫ ਧਰਨੇ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਤੈਅ,ਐਕਸ਼ਨ ਜਲਦੀ : ਗਿੱਲ
ਬਿਆਸ ( ਬਲਰਾਜ ਸਿੰਘ ਰਾਜਾ)
ਜਥੇਬੰਦੀਆਂ ਤੇ ਪਾਰਟੀਆਂ ਨੂੰ ਐਕਸ਼ਨ ‘ਚ ਸ਼ਾਮਲ ਹੋਣ ਦੀ ਅਪੀਲ
ਅੰਮ੍ਰਿਤਸਰ: ਨੈਸ਼ਨਲ ਯੂਥ ਪਾਰਟੀ ਪੰਜਾਬ ਨੇ ਪ੍ਰਾਈਵੇਟ ਸਕੂਲਾਂ ਖਿਲ਼ਾਫ ਪੰਜਾਬ ਭਰ ‘ਚ ਰੋਸ ਪ੍ਰਰਦਸ਼ਨ ਕਰਨ ਦਾ ਰਸਮੀਂ
ਐਲਾਨ ਕਰ ਦਿੱਤਾ ਹੈ।
ਨੈਸ਼ਨਲ ਯੂਥ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦਾਅਵਾ ਕੀਤਾ ਹੈ ਕਿ ਮਾਪਿਆਂ
ਨੂੰ ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਤੋਂ ਬਚਾਉਂਣ ਅਤੇ ਸਕੂਲਾਂ ‘ਚ 25% ਕੋਟੇ ਦੀਆਂ ਸੀਟਾਂ ਨੂੰ ਬਹਾਲ ਕਰਨ ‘ਚ
ਅੜਿੱਕੇ ਨੂੰ ਦੂਰ ਕਰਨ ਲਈ ਮਾਪਿਆਂ ਦੀ ਮਦਦ ਤੇ ਪੰਜਾਬ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈਕੇ ਸਕੂਲਾਂ ਦੀ
ਘੇਰਾਬੰਦੀ ਕਰਨ ਦੀ ਯੋਜਨਾ ਤੇ ਵਿਚਾਰ ਚਰਚਾ ਚੱਲ ਰਹੀ ਹੈ।
ਉਨ੍ਹਾ ਨੇ ਕਿਹਾ ਕਿ ਨਵੇਂ ਸਾਲ ਦੇ ਸਕੂਲਾਂ ‘ਚ ਦਾਖਲਿਆਂ ਦੇ ਸੈਸ਼ਨ ‘ਚ ਸਲਾਨਾ ਫੰਡ,ਦਾਖਲਾ ਫੀਸਾਂ ਅਤੇ ਰਜਿਸਟਰੇਸ਼ਨ ਫੀਸਾਂ
ਦੇ ਬੇਲੋੜੇ ਬੋਝ ਤੋਂ ਪੰਜਾਬ ਦੇ ਸਮੁੱਚੇ ਮਾਪਿਆਂ ਨੂੰ ਬਚਾਉਂਣ ਲਈ ਨੈਸ਼ਨਲ ਯੂਥ ਪਾਰਟੀ ਪੰਜਾਬ ਜਲੰਧਰ ਦੇ ਪੈ੍ਰਸ
ਕਲੱਬ ‘ਚ ਕਾਨਫਰੰਸ ਕਰਕੇ ਪੰਜਾਬ ਦੇ ਸਿਆਸੀ ਖੇਤਰ ‘ਚ ਵਿਰਚਨ ਵਾਲੀਆਂ ਸਮੂਹ ਰਾਜਨੀਤਕ ਪਾਰਟੀਆਂ ਅਤੇ ਸਮਾਜਿਕ ਹਲਕਿਆਂ ‘ਚਵਿਰਚਦੀਆਂ ਆ ਰਹੀਆਂ ਸਮਾਜ ਸੈਵੀ ਜਥੇਬੰਦੀਆਂ ਤੋਂ ਇਲਾਵਾ ਪੰਚਾਇਤਾਂ ਨੂੰ ਨਾਲ ਲੈਕੇ ਪ੍ਰਾਈਵੇਟ ਸਕੂਲਾਂ
ਨੂੂੂੰ ਜਨਤਾ ਦੀ ਕਚਿਹਰੀ ‘ਚ ਘੇਰਨ ਲਈ ਜਲਦੀ ਐਕਸ਼ਨ ਪ੍ਰੋਗਰਾਮ ਰੱਖੇਗੀ।
ਉਨ੍ਹਾ ਨੇ ਹੋਰ ਦੱਸਿਆ ਕਿ ਨੈਸ਼ਨਲ ਯੂਥ ਪਾਰਟੀ ਪੰਜਾਬ ‘ਚ ਸਿੱਖਿਆ ਦਾ ਅਧਿਕਾਰ ਕਨੂੰਨ 2009 ਨੂੰ ਹੋਰਨਾ ਸੂਬਿਆਂ
ਦੀ ਤਰਜ਼ ਤੇ ਲਾਗੂ ਕਰਵਾਉਂਣ ਲਈ ਚਾਰਾਜੋਈ ਕਰੇਗੀ। ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਕਿ ਨੈਸ਼ਨਲ ਯੂਥ ਪਾਰਟੀ ਪੰਜਾਬ ਨੂੰ
ਮਜਬੂਰ ਕਰੇਗੀ ਕਿ ਉਹ ਸਿੱਖਿਆ ਦਾ ਅਧਿਕਾਰ ਦੇ ਰੂਲ 2011 ਦੇ ਨਿਯਮ 7(4) ਨੂੰ ਸੋਧ ਦੇ ਅਧੀਨ ਲਿਆ ਕੇ ਵਾਪਸ ਲੈਣ ਤਾਂ ਕਿ
ਗੈਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸਰਕਾਰੀ ਵਿੱਤੀ ਸਹਾਇਤਾ ਦਾ ਰਤਹ ਮੌਕਲਾ ਹੋ ਸਕੇ।
ਉਨ੍ਹਾ ਨੇ ਕਿਹਾ ਕਿ ਪਿਛਲੇ 13 ਸਾਲ ਤੋਂ ਸਿੱਖਿਆ ਦਾ ਅਧਿਕਾਰ ਕਨੂੰਨ ਦੀ ਉਲੰਘਣਾ ‘ਚ ਘਿਰੇ ਆ ਰਹੇ ਪੰਜਾਬ ਦੇ
ਸਕੂਲਾਂ ਨੂੰ ਸੂਚੀਬੱਧ ਕਰਾੳੇੁੁਂਣ ਲਈ ਡੀਪੀਆਈ ਸਕੂਲਜ਼ ਤੱਕ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਰਾਹੀਂ
ਪਹੁੰਚ ਕਰ ਚੁੱਕੇ ਹਾਂ,ਪਰ ਅਜੇ ਤੱਕ ਡੀਪੀਆਈ ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਲਿਆਉਂਣ ਲਈ ਐਸ.ਆਈ.ਟੀ. ਦਾ ਗਠਨ ਕਰਨ
‘ਚ ਲੋਕ ਪੱਖੀ ਭੂਮਿਕਾ ਨਹੀਂ ਨਿਭਾ ਸਕੀ ਹੈ।
ਇੱਕ ਸਵਾਲ ਦੇ ਜਵਾਬ ‘ਚ ਉਨ੍ਹਾ ਨੇ ਕਿਹਾ ਕਿ ਕੌਂਮੀਂ ਅਨੁਸੂਚਿਤ ਜਾਤੀ ਕਮਿਸ਼ਨ ਭਾਰਤ ਸਰਕਾਰ ਵੀ ਪੰਜਾਬ ਸਰਕਾਰ ਨੂੰ 2
ਨੋਟਿਸ ਜਾਰੀ ਕਰਕੇ ਨਿਰਦੇਸ਼ ਦੇ ਚੁੱਕਾ ਹੈ ਕਿ ਆਰਟੀਈ ਦੇ ਰੂਲ 2011 ਦੇ ਨਿਯਮ 7(4) ਨੂੰ ਲੈਕੇ ਸੂਬੇ ਦੇ ਬੱਚਿਆਂ ਦੀ ਹੋ
ਰਹੀ ਬੌਧਿਕ ਨਸਲਕੁਸ਼ੀ ਨੂੰ ਰੋਕਿਆ ਜਾਵੇ।
ਉਨ੍ਹਾ ਨੇ ਕਿਹਾ ਕਿ ਨੈਸ਼ਨਲ ਯੂਥ ਪਾਰਟੀ ਬੱਚਿਆਂ ਦੇ ਮੌਲਿਕ ਅਧਿਕਾਰ ਅਤੇ ਹੱਕਾਂ ਨੂੰ ਸੁਰੱਖਿਅਤ ਕਰਨ ਦੇ ਸਮਰਥਨ ‘ਚ
ਹੈ।ਇਸ ਮੌਕੇ ਜਨਾਬ ਮੁਹੋਬਤ ਮੇਹਰਬਾਨ ਮੀਆਂਵਿੰਡ,ਮੁਹੰਮਦ ਫਰਮਾਨ ਧਾਲੀਵਾਲ ਬੇਟ,ਸਫੀ ਜਲੰਧਰ,ਫਿਰੋਜ਼
ਜਲੰਧਰ,ਇਰਸ਼ਾਦ ਮੁਹੰਮਦ, ਸਰਵਨ ਸਿੰਘ ਬਿਆਸ,ਅੰਮ੍ਰਿਤਪਾਲ ਸਿੰਘ ਕਲਿਆਣ,ਗੁਰਪ੍ਰੀਤ ਸਿੰਘ ਜੋਧੇ,ਗੋਪਾਲ ਸਿੰਘ
ਉਮਰਾਨੰਗਲ,ਗੁਰਮੇਲ ਸਿੰਘ ਜੋਧਾ,ਅਮਨ ਖਲੈਰਾ,ਸੁਖਵਿੰਦਰ ਸਿੰਘ ਖਾਲਸਾ,ਕੁਲਦੀਪ ਸਿੰਘ ਮਿੰਟੂ, ਗੁਰਮੀਤ ਸਿੰਘ
ਜੋਧੇ,ਸਤਨਾਮ ਸਿੰਘ ਨਰੰਗਪੁਰੀ ਆਦਿ ਹਾਜਰ ਸਨ।