ਆਰੀਆ ਸਮਾਜ ਮੰਦਿਰ ਨਵਾਂ ਕੋਟ ਵਿਖੇ ਮਨਾਇਆ ਗਿਆ ਸਵਾਮੀ ਦਯਾਨੰਦ ਸਰਸਵਤੀ ਜੀ ਦਾ 200ਵਾ ਜਨਮ ਦਿਨ
ਅੰਮ੍ਰਿਤਸਰ , 9 ਮਾਰਚ 2025:
ਆਰੀਆ ਸਮਾਜ ਮੰਦਿਰ ਨਵਾਂ ਕੋਟ ਵਿਖ਼ੇ ਸਵਾਮੀ ਦਯਾਨੰਦ ਜੀ ਸਰਸਵਤੀ ਦੇ 200ਵੇ ਜਨਮ ਦਿਨ ਨੂੰ ਸਮਰਪਿਤ ਹਵਨ ਯੱਗ ਦਾ ਆਯੋਜਿਨ ਕੀਤਾ ਗਿਆ ਜਿਸ ਦੌਰਾਨ ਵਿਸ਼ਵ ਭਰ ਵਿੱਚ ਸ਼ਾਂਤੀ ਪਿਆਰ ਬਣਿਆ ਰਹੇ ਇਸ ਲਈ ਹਵਨ ਯੱਗ ਦਾ ਅਜੋਜਿਨ ਕੀਤਾ ਗਿਆ !
ਇਸ ਮੌਕੇ ਤੇ ਗਾਇਕਾ ਸ਼ਿਵਾਨੀ ਆਰੀਆ, ਮਹਾਤਮਾ ਵਿਸ਼ੋਕਾ ਜੀ ਨੇ ਆਪਣੀ ਮਧੂਰ ਅਵਾਜ਼ ਦੇ ਵਿੱਚ ਭਜਨ ਗਾਏ ! ਇਸ ਮੌਕੇ ਤੇ ਆਰੀਆ ਸਮਾਜ ਮੰਦਿਰ ਨਵਾਂ ਕੋਟ ਦੇ ਮੰਤਰੀ ਐਡਵੋਕੇਟ ਬਾਲ ਕ੍ਰਿਸ਼ਨ ਭਗਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਸਾਲ ਵੀ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ 200ਵਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਤੇ ਇਸ ਮਹਾਨ ਹਵਨ ਯੱਗ ਦੇ ਵਿੱਚ ਅੰਮ੍ਰਿਤਸਰ ਵਾਸੀ ਆਪਣੀ ਹਾਜਰੀ ਲਗਾ ਕੇ ਅਸ਼ੀਰਵਾਦ ਪਰਾਪਿਤ ਕਰ ਰਹੇ ਹਨ
ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਦੌਰਾਨ ਅੰਮ੍ਰਿਤਸਰ ਦੇ ਪੰਤਵੰਤੇ ਸੱਜਣ ਪੁੱਜੇ ਹਨ ਜਿੰਨਾ ਦੇ ਵਿੱਚ ਕਾਂਗਰਸ ਦੇ ਸੀਨੀਅਰ ਨੇਤਾ ਵਿਕਾਸ ਸੋਨੀ, ਸਮਾਜ ਸੇਵਕ ਸਵਰਾਜ ਗਰੋਵਰ, ਕੌਂਸਲਰ ਸਰਬਜੀਤ ਸਿੰਘ ਲਾਟੀ ਅਤੇ ਸੀਨੀਅਰ ਪੱਤਰਕਾਰ ਰਾਜੇਸ਼ ਕੌਂਡਲ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ ! ਪ੍ਰੋਗਰਾਮ ਦੇ ਦੌਰਾਨ ਵਿਸ਼ਾਲ ਭੰਡਾਰੇ ਦਾ ਆਯੋਜਿਨ ਕੀਤਾ ਗਿਆ ਹੈ ਇਲਾਕਾ ਨਿਵਾਸੀਆਂ ਨੂੰ ਇਸ ਸ਼ੁੱਭ ਦਿਹਾੜੇ ਦੇ ਮੌਕੇ ਆਰੀਆ ਸਮਾਜ ਮੰਦਿਰ ਨਵਾਕੋਟ ਵਿਖੇ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕੀਤਾ !
ਇਸ ਮੌਕੇ ਤੇ ਹੀਰਾ ਲਾਲ ਦੁੱਗਲ ,ਐਡਵੋਕੇਟ ਬਾਲ ਕਿਸ਼ਨ ਭਗਤ, ਹਰਵਿੰਦਰ ਕੁਮਾਰ,ਰਮਨ ਕੁਮਾਰ, ਕੀਮਤੀ ਲਾਲ ਆਰੀਆ, ਹਰੀ ਉਮ ਅਰੋੜਾ, ਚੰਦਰੇਸ਼ ਤਿਵਾੜੀ, ਕੇ.ਕੇ ਅਰੋੜਾ, ਅਸ਼ੋਕ ਕੁਮਾਰ ਮਹਾਜਨ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਪਹੁੰਚ ਕੇ ਅਸ਼ੀਰਵਾਦ ਪ੍ਰਾਪਤ ਕੀਤਾ !