• ਆਪਣੇ ਆਸਟ੍ਰੇਲੀਆ ਦੌਰੇ ਦੌਰਾਨ ਭਾਰਤੀ ਵਫ਼ਦ ਨੇ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ
ਨਿਊਯਾਰਕ /ਮੇਲਬੌਰਨ, 29 ਅਕਤੂਬਰ (ਰਾਜ ਗੋਗਨਾ )—ਆਸਟ੍ਰੇਲੀਆ ਦੇ ਦੌਰੇ ‘ਤੇ ਗਏ ਭਾਰਤੀ ਵਫ਼ਦ ਨੇ ਵੱਖ-ਵੱਖ ਖੇਤਰਾਂ ਵਿੱਚ ਭਾਰਤੀਆਂ ਦੀ ਸਖ਼ਤ ਮਿਹਨਤ ਅਤੇ ਤਰੱਕੀ ਲਈ ਸ਼ਲਾਘਾ ਕੀਤੀ ਹੈ। ਜਿਨ੍ਹਾਂ ਨੇ ਜਿੱਥੇ ਆਸਟ੍ਰੇਲੀਆ ਸਰਕਾਰ ਦੀ ਖੇਡ ਨੀਤੀ ਦੀ ਸ਼ਲਾਘਾ ਕੀਤੀ, ਜਿਥੇ ਕ੍ਰਿਕਟ ਦੇ ਨਾਲ-ਨਾਲ ਕਬੱਡੀ ਅਤੇ ਹੋਰ ਖੇਡਾਂ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਇਸ ਵਫ਼ਦ ਵਿੱਚ ਸ਼ਾਮਿਲ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ, ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਪਹਿਲਵਾਨ, ਸੁਨੀਲ ਦੱਤ ਨੇ ਬੈਲਜਿਓ ਰਿਸੈਪਸ਼ਨ ਵੈਡਿੰਗ ਵੈਨਿਊ ਮੈਲਬੌਰਨ ਵਿੱਚ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਮੀਟਿੰਗ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀ.ਐਲ.ਆਈ.ਡੀ.ਬੀ. ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਕਿਹਾ ਕਿ ਭਾਰਤੀਆਂ ਅਤੇ ਖਾਸ ਕਰਕੇ ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਆਸਟ੍ਰੇਲੀਆ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਕਾਰਨ ਆਸਟ੍ਰੇਲੀਆ ‘ਚ ਪਹਿਲੀ ਵਾਰ ਕੋਈ ਭਾਰਤੀ ਸੰਸਦ ਮੈਂਬਰ ਚੁਣਿਆ ਗਿਆ ਹੈ।
ਇਸਦੇ ਨਾਲ ਹੀ ਦੀਵਾਨ ਨੇ ਭਾਰਤੀ ਭਾਈਚਾਰੇ ਨੂੰ ਵਿਕਟੋਰੀਆ ਦੀਆਂ ਚੋਣਾਂ ਵਿੱਚ ਖੜ੍ਹੇ ਭਾਰਤੀਆਂ ਨੂੰ ਸਮਰਥਨ ਦੇਣ ਦਾ ਸੱਦਾ ਦਿੱਤਾ, ਭਾਵੇਂ ਉਹ ਕਿਸੇ ਵੀ ਭਾਈਚਾਰੇ ਨਾਲ ਸਬੰਧਤ ਹੋਣ, ਤਾਂ ਜੋ ਭਾਰਤੀ ਭਾਈਚਾਰਾ ਤਰੱਕੀ ਦੀਆਂ ਹੋਰ ਉਚਾਈਆਂ ਤੱਕ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿੱਚ ਪੰਜਾਬੀਆਂ ਨੇ ਟਰਾਂਸਪੋਰਟ, ਰੈਸਟੋਰੈਂਟ, ਬਿਲਡਰ ਅਤੇ ਡਿਵੈਲਪਰ ਸਮੇਤ ਵੱਖ-ਵੱਖ ਕਾਰੋਬਾਰਾਂ ਵਿੱਚ ਆਪਣਾ ਨਾਮ ਕਮਾਇਆ ਹੈ।ਸੀਨੀਅਰ ਕਾਂਗਰਸੀ ਆਗੂ ਗੁਰਮੇਲ ਪਹਿਲਵਾਨ ਨੇ ਆਸਟਰੇਲੀਆ ਵਿੱਚ ਪੁਰਸ਼ਾਂ ਤੋਂ ਇਲਾਵਾ ਮਹਿਲਾ ਕ੍ਰਿਕਟ ਦੇ ਨਾਲ-ਨਾਲ ਕਬੱਡੀ ਨੂੰ ਵੀ ਉਤਸ਼ਾਹਿਤ ਕਰਨ ਦੀ ਸ਼ਲਾਘਾ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਪਰਮਜੀਤ ਸਿੰਘ ਗਰੇਵਾਲ ਪ੍ਰਧਾਨ, ਪਰਮਵੀਰ ਸਿੰਘ ਨਾਭਾ, ਗਗਨ ਸਿੰਘ ਨਾਭਾ, ਅਮਨ ਬਰਾੜ ਮੁਖਤਿਆਰ ਗਿੱਲ, ਸਾਰਥਕ ਦੱਤ, ਸੰਨੀ ਦੱਤ, ਅਲੋਕ ਕੁਮਾਰ, ਆਕਾਸ਼ ਕੁਮਾਰ, ਦਾਰਾ ਸਿੰਘ, ਬਰਿੰਦਰਪਾਲ ਸਿੰਘ ਨਾਭਾ, ਗੁਰਦਾਵਰ ਸਿੰਘ, ਕੇ.ਐਸ. ਕੋਹਲੀ, ਰਾਜ ਸਿੰਘ, ਨੀਰਜ ਤੁਲੀ, ਰਾਜਾ ਢਿੱਲੋਂ, ਸੱਤੀ ਗਰੇਵਾਲ, ਵਰਿੰਦਰ ਸ਼ਰਮਾ, ਵਰਿੰਦਰ ਕਪੂਰ, ਆਦਿ ਮੌਜੂਦ ਰਹੇ।