ਇਕ ਹਮਲਾਵਰ  ਵੱਲੋ ਹਥੌੜੇ ਦੇ ਨਾਲ ਕੀਤੇ ਹਮਲੇ ਵਿੱਚ ਅਮਰੀਕਾ ਦੀ ਹਾਊਸ ਆਫ਼ ਸਪੀਕਰ ਨੈਨਸੀ ਪੇਲੋਸੀ ਦੇ ਪਤੀ ਪੌਲ ਪੇਲੋਸੀ ਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ, ਸਪੀਕਰ ‘ਨੈਨਸੀ ਕਿੱਥੇ ਹੈ? 

0
211
ਕੈਲੀਫੋਰਨੀਆ, 29 ਅਕਤੂਬਰ )— ਬੀਤੇਂ ਦਿਨ ਅਮਰੀਕਾ ਦੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਪਤੀ, ਪਾਲ ਪੇਲੋਸੀ ‘ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਹਮਲਾ ਕਰਨ ਵਾਲੇ ਵਿਅਕਤੀ ਨੇ ਉਸ ਦੇ ਪਤੀ ਪਾਲ ਪੇਲੋਸੀ ਨੂੰਜਦੋਂ ਤੱਕ ਸਪੀਕਰ ਨੈਨਸੀ ਘਰ ਨਹੀਂ ਪਹੁੰਚਦੀ,” ਉਸ ਨੂੰ ਬੰਨ੍ਹਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਮੋਕੇ ਤੇ ਪੁਲਿਸ ਪਹੁੰਚੀ, ਹਮਲਾਵਰ ਕਹਿ ਰਿਹਾ ਸੀ ਕਿ ਉਹ ਸਪੀਕਰ “ਨੈਨਸੀ ਦਾ ਇੰਤਜ਼ਾਰ ਕਰ ਰਿਹਾ ਸੀ।” ਉਸ ਦਾ ਪਤੀ ਪੌਲ ਪੇਲੋਸੀ ‘ਤੇ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਅੱਜ ਉਸ ਦੇ ਘਰ ਸ਼ੁੱਕਰਵਾਰ ਸਵੇਰੇ ਇੱਕ  ਹਮਲਾਵਰ ਦੁਆਰਾ ਇੱਕ ਹਥੌੜੇ ਦੇ ਨਾਲ ਹਮਲਾ ਕੀਤਾ ਗਿਆ ਸੀ, ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਨੇ ਪ੍ਰੈੱਸ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ। ਪ੍ਰੈੱਸ ਨੂੰ ਹਮਲੇ ਬਾਰੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ,  ਹਮਲਾਵਰ ਜਿਸ ਨੇ ਪਾਲ ਪੇਲੋਸੀ ‘ਤੇ ਹਮਲਾ ਕੀਤਾ, ਸਦਨ ਦੇ ਸਪੀਕਰ ਦਾ ਪਤੀ ਸੀ ਅਤੇ ਉਹ ਸਪੀਕਰ ਨੈਨਸੀ ਪੇਲੋਜੀ ਦੀ ਭਾਲ ਕਰ ਰਿਹਾ ਸੀ। ਘੁਸਪੈਠੀਏ ਨੇ ਉਨ੍ਹਾਂ ਕੈਲੀਫੋਰਨੀਆ ਰਾਜ ਦੇ ਦੇ ਸੈਨ ਫਰਾਂਸਿਸਕੋ ਦੇ ਘਰ ਵਿੱਚ ਸਪੀਕਰ ਦੇ ਪਤੀ ਦਾ ਸਾਹਮਣਾ ਕੀਤਾ,ਅਤੇ ਕਿਹਾ ਸਪੀਕਰ ਕਿੱਥੇ ਹੈ।ਸਪੀਕਰ ਦੇ ਪਤੀ ਪਾਲ ਪੇਲੋਸੀ, ਉਮਰ  82, ਸਾਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਉਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਹੈ, ਇਸ ਦਾ ਵੇਰਵਾ ਸਥਾਨਕ ਹਸਪਤਾਲ ਦੇ ਡਾਕਟਰਾਂ ਨੇ ਦਿੱਤਾ, ਉੱਧਰ ਡੈਮੋਕਰੇਟਿਕ ਸਪੀਕਰ ਦੇ ਦਫਤਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ਕਿ ਸਥਿਤੀ ਤੋਂ ਜਾਣੂ ਦੋ ਸਰੋਤਾਂ ਦੇ ਅਨੁਸਾਰ, ਅੱਜ ਸਵੇਰੇ ਪੇਲੋਸੀ ਦੀ ਸਰਜਰੀ ਕੀਤੀ ਗਈ ਸੀ। ਉਸ ਦੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਹੈ ਕਿ ਉਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਪੂਰੀ ਉਮੀਦ ਹੈ। ਇਹ ਮਸਲਾ ਉਦੋਂ  ਸਾਹਮਣਾ ਆਉਂਦਾ ਹੈ ਜਦੋਂ ਲੰਘੀ 6 ਜਨਵਰੀ, 2021 ਨੂੰ ਯੂਐਸ ਕੈਪੀਟਲ ‘ਤੇ ਹਮਲੇ ਦੇ ਨਾਲ-ਨਾਲ ਹਾਲ ਹੀ ਦੇ ਸਾਲਾਂ ਵਿੱਚ ਕਾਂਗਰਸ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹੋਰ ਉੱਚ ਪ੍ਰੋਫਾਈਲ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਸੰਸਦ ਮੈਂਬਰਾਂ ਵੱਲ ਨਿਰਦੇਸ਼ਿਤ ਰਾਜਨੀਤਿਕ ਹਿੰਸਾ ਦਾ ਭਿਆਨਕ ਡਰ ਬਣਿਆ ਰਹਿੰਦਾ ਹੈ। ਸਪੀਕਰ  ਨੈਨਸੀ ਪੇਲੋਸੀ ਦੇ ਬੁਲਾਰੇ ਨੇ ਕਿਹਾ ਕਿ ਹਮਲਾਵਰ ਪੁਲਿਸ ਹਿਰਾਸਤ ਵਿੱਚ ਹੈ ਅਤੇ ਇਸ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਹਮਲੇ ਦੇ ਸਮੇਂ ਸਪੀਕਰ ਨੈਨਸੀ ਵਾਸ਼ਿੰਗਟਨ ਵਿੱਚ ਸੀ। ਕੈਲੀਫੋਰਨੀਆ ਰਾਜ ਦੇ ਸੈਨ ਫਰਾਂਸਿਸਕੋ ਵਿੱਚ ਹਾਊਸ ਸਪੀਕਰ ਨੈਨਸੀ ਪੇਲੋਸੀ ਦੇ ਪਤੀ, ਪੌਲ ਨੂੰ “ਸ਼ੱਕੀ  ਨੇ ਇੱਕ ਹਥੌੜਾ ਦੇ ਨਾਲ  ਅਤੇ ਉਸ ਨਾਲ ਹਿੰਸਕ ਹਮਲਾ ਕੀਤਾ। ਪੁਲਿਸ ਅਤੇ ਐਫਬੀਆਈ ਨੇ ਤੁਰੰਤ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਅਤੇ ਉਸਨੂੰ ਹਮਲਾ ਕਰਨ ਵਾਲੇ ਹਥਿਆਰ ਦੇ ਨਾਲ ਕਾਬੂ ਕੀਤਾ, ਅਤੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ।  ਸ਼ੱਕੀ ਦੀ ਪਛਾਣ 42 ਸਾਲਾ ਡੇਵਿਡ ਡੀਪੇਪ ਵਜੋਂ ਹੋਈ ਹੈ। ਇਹ ਹਮਲਾਵਰ ਘਰ ਦੇ ਪਿਛਲੇ ਹਿੱਸੇ ਰਾਹੀਂ ਪੇਲੋਸੀ ਨਿਵਾਸ ਵਿੱਚ ਦਾਖਲ ਹੋਇਆ ਸੀ ਇਸ ਸੰਬੰਧ ਵਿੱਚ , ਯੂਐਸ ਕੈਪੀਟਲ ਪੁਲਿਸ ਨੇ ਕਿਹਾ, ਕਿ ਕਾਨੂੰਨ ਲਾਗੂ ਇਸ  ਵੀਡੀਓ ਦੀ ਸਮੀਖਿਆ ਕੋਰਟ ਵਿੱਚ ਪੇਸ਼ ਕਰ ਸਕਦੇ ਹਨ ਕਿਉਂਕਿ ਘਰ ਵਿੱਚ ਸੁਰੱਖਿਆ ਕੈਮਰੇ ਲੱਗੇ ਹਨ।

LEAVE A REPLY

Please enter your comment!
Please enter your name here