ਇਟਲੀ ਚ ਕਬੱਡੀ ਖਿਡਾਰੀ ਇੰਦਰ ਨਾਗਰਾ ਦਾ ਸਨਮਾਨ।
ਮਿਲਾਨ (ਦਲਜੀਤ ਮੱਕੜ)ਬਾਬਾ ਕਾਹਨ ਦਾਸ ਸਪੋਰਟਸ ਕਲੱਬ ਵਿਚੈਂਸਾ ਦੇ ਖਿਡਾਰੀ ਅਤੇ ਕਬੱਡੀ ਖੇਡ ਖੇਤਰ ਦੇ ਪ੍ਰਸਿੱਧ ਜਾਫੀ ਇੰਦਰਜੀਤ ਸਿੰਘ ਨਾਗਰਾ ਦਾ ਬੀਤੇ ਦਿਨ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਗੂਰੂ ਘਰ ਦੇ ਬੁਲਾਰੇ ਸ:ਜਗਜੀਤ ਸਿੰਘ ਈਸ਼ਰਹੇਲ ਅਤੇ ਖੇਡ ਸ਼ਖਸ਼ੀਅਤ ਸ:ਸੰਤੋਖ ਸਿੰਘ ਲਾਲੀ ਦੁਆਰਾ ਇੰਦਰ ਨਾਗਰਾ ਦੀ ਚੰਗੀ ਖੇਡ ਦੀ ਭਰਪੂਰ ਸ਼ਾਲਾਘਾ ਕੀਤੀ ਗਈ ਹੈ।ਇਸ ਮੌਕੇ ਇਟਲੀ ਦੇ ਖੇਡ ਖੇਤਰ ਨਾਲ਼ ਜੂੜੀਆਂ ਅਨੇਕਾਂ ਮਾਣਮੱਤੀਆਂ ਹਸਤੀਆਂ ਅਤੇ ਵੱਖ ਵੱਖ ਕਲੱਬਾਂ ਦੇ ਆਹੁਦੇਦਾਰ ਵੀ ਹਾਜਿਰ ਸਨ।ਦੱਸਣਯੋਗ ਹੈ ਕਿ ਜਾਫੀ ਇੰਦਰ ਨਾਗਰਾ ਜਲੰਧਰ ਜਿਲੇ ਦੇ ਕੁਹਾਲਾ ਪਿੰਡ ਨਾਲ਼ ਸਬੰਧਿਤ ਹੈ।
ਕੈਪਸ਼ਨ:ਕਬੱਡੀ ਖਿਡਾਰੀ ਇੰਦਰ ਨਾਗਰਾ ਦਾ ਸਨਮਾਨ ਕਰਦੇ ਹੋਏ ਪਤਵੰਤੇ।
Boota Singh Basi
President & Chief Editor