ਮਿਲਾਨ (ਦਲਜੀਤ ਮੱਕੜ) ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਯਾਦ ਵਿੱਚ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਪਿਛਲੇ 13 ਸਾਲਾਂ ਤੋਂ ਇਟਾਲੀਅਨ ਪ੍ਰਸ਼ਾਸ਼ਨ ਨਾਲ ਮਿਲ ਕੇ 9 ਯਾਦਗਾਰਾਂ ਸਥਾਪਤ ਕਰ ਚੁੱਕੀ ਹੈ ਅਤੇ ਇਹਨਾਂ ਯਾਦਗਾਰਾਂ ਤੇ ਹਰ ਸਾਲ ਵੱਖ ਵੱਖ ਸਮੇਂ ਤੇ ਸ਼ਰਧਾਜਲੀ ਸਮਾਗਮ ਵੀ ਆਯੋਜਿਤ ਕਰਦੀ ਹੈ। ਇਟਲੀ ਦੇ ਸ਼ਹਿਰ ਫੋਰੈਂਸੇ ਵਿਖੇ ਵੀ ਵਰਲਡ ਸਿਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ) ਇਟਲੀ ਅਤੇ ਕਮੂਨੇ ਦੀ ਫੋਰੈਂਸੇ ਵਲੋਂ ਮਿਲਕੇ ਦੂਸਰੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਫੌਜੀਆਂ ਦਾ 8 ਵਾਂ ਸ਼ਰਧਾਜਲੀ ਸਮਾਗਮ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਸ਼ਰਧਾਜਲੀ ਸਮਾਗਮ ਮੌਕੇ ਪਹਿਲਾਂ ਸੁਖਮਨੀ ਸਹਿਬ ਦੇ ਪਾਠ ਕੀਤੇ ਗਏ ਅਤੇ ਬਾਅਦ ਵਿਚ ਭਾਈ ਦਿਲਬਾਗ ਸਿੰਘ ਨੇ ਅਰਦਾਸ ਕੀਤੀ। ਉਪਰੰਤ ਯਾਦਗਾਰੀ ਦੀਵਾਰ ਤੇ ਜਾ ਕੇ ਫੁਲ ਭੇਂਟ ਕੀਤੇ ਤੁਰੰਤ ਬਾਅਦ ਵਾਈਸ ਮੇਅਰ ਨੇ ਆਪਣੇ ਭਾਸ਼ਨ ਵਿਚ ਸਿਖ ਕੌਮ ਦੀ ਸਰਾਹਨਾ ਕੀਤੀ। ਤੇ ਹੋਰਨਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਆਪਣੇ ਭਾਸ਼ਣ ਰਾਹੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਬਾਅਦ ਵਿਚ ਵਰਲਡ ਸਿਖ ਸ਼ਹੀਦ ਮਿਲਟਰੀ (ਰਜਿ) ਇਟਲੀ ਵਲੋਂ ਸਤਨਾਮ ਸਿੰਘ ਨੇ ਆਏ ਪ੍ਰਸ਼ਾਸ਼ਨਿਕ ਅਧਿਕਾਰੀਆ ਅਤੇ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਲੰਗਰ ਦੀ ਸੇਵਾ ਗੁਰਦੁਆਰਾ ਸੰਗਤ ਸਭਾ ਤੇਰੇਨੋਵਾ ਵਲੋਂ ਕੀਤੀ ਗਈ। ਇਸ ਮੌਕੇ ਕਮੇਟੀ ਦੇ ਮੈਂਬਰਾਂ ਵਲੋਂ ਪ੍ਰਿਥੀਪਾਲ ਸਿੰਘ, ਸਤਨਾਮ ਸਿੰਘ, ਫੌਜੀ ਸੇਵਾ ਸਿੰਘ ਜਗਦੀਪ ਸਿੰਘ, ਗੁਰਮੇਲ ਸਿੰਘ ਭੱਟੀ, ਜਸਬੀਰ ਸਿੰਘ ਧਨੋਤਾ, ਪਰਿਮੰਦਰ ਸਿੰਘ , ਬਿੰਦਰ ਸਿੰਘ,ਹਰਪ੍ਰੀਤ ਸਿੰਘ ਹੈਪੀ ਜੀਰਾ, ਅੰਮ੍ਰਿਤਪਾਲ ਸਿੰਘ, ਚਰਨਜੀਤ ਫਿਰੇਂਸੇ ਆਦਿ ਸ਼ਾਮਿਲ ਹੋਏ।
Boota Singh Basi
President & Chief Editor