ਮਿਲਾਨ 10 ਅਪ੍ਰੈਲ (ਦਲਜੀਤ ਮੱਕੜ)- ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਾਂਗ ਇਟਲੀ ਵੀ ਅਜਿਹਾ ਮੁਲਕ ਹੈ। ਜਿੱਥੇ ਭਾਰਤੀ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਇਟਲੀ ਵਿੱਚ ਪੰਜਾਬੀਆਂ ਨੇ ਜਿੱਥੇ ਮਿਹਨਤ ਕਰਕੇ ਚੰਗੇ ਕਾਰੋਬਾਰ ਸਥਾਪਿਤ ਕੀਤੇ ਹਨ। ਉੱਥੇ ਹੀ ਪੜ ਲ਼ਿਖ ਕੇ ਬੱਚੇ ਚੰਗੀਆਂ ਨੌਕਰੀਆਂ ਵੀੌ ਪ੍ਰਾਪਤ ਕਰ ਰਹੇ ਹਨ। ਹਾਲਾਂਕਿ ਹੋਰਨਾਂ ਮੁਲਕਾ ਵਾਂਗ ਪੰਜਾਬੀ ਰਾਜਨੀਤਿਕ ਤੌਰ ਤੇ ਕੋਈ ਵੱਡੀ ਉਪਲੱਬਧੀ ਤਾਂ ਨਹੀਂ ਹਾਸਿਲ ਕਰ ਸਕੇ। ਪਰ ਫੇਰ ਵੀ ਰਾਜਨੀਤਿਕ ਤੌਰ ਤੇ ਸਥਾਪਿਤ ਕਰਨ ਲਈ ਜੱਦੋ ਜਹਿਦ ਵਿੱਚ ਲੱਗੇ ਹਨ। ਲੰਬਾਰਦੀਆਂ ਸਟੇਟ ਚੋਣਾਂ ਵਿੱਚ ਜਿੱਥੇ ਤਿੰਨ ਪੰਜਾਬੀ ਸਿੱਖਾਂ ਨੇ ਚੋਣ ਲੜੀ ਸੀ। ਹੁਣ ਲੰਬਾਰਦੀਆਂ ਸਟੇਟ ਦੇ ਸ਼ਹਿਰ ਬਰੇਸ਼ੀਆਂ ਦੇ ਕਮੂਨੇ ਦੀ ਚੋਣ ਹੋਣ ਜਾ ਰਹੀ ਹੈ। ਜਿੱਥੇ ਫਿਰ ਤੋਂ ਤਿੰਨ ਸਿੱਖ ਚਿਹਰੇ ਆਪਣੀ ਕਿਸਮਤ ਅਜਮਾਉਣ ਜਾ ਰਹੇ ਹਨ।ਜਿਨ੍ਹਾਂ ਵਿਚ ਬਲਵਿੰਦਰ ਸਿੰਘ , ਸਰਬਜੀਤ ਸਿੰਘ ਕਮਲ, ਅਕਾਸ਼ਦੀਪ ਸਿੰਘ ਆਪਣੀ ਕਿਸਮਤ ਅਜਮਾ ਰਹੇ ਹਨ। ,ਇਹ ਵੋਟਾਂ ਮਈ ਮਹੀਨੇ ਦੀ 14 ਅਤੇ 15 ਤਰੀਕ ਨੂੰ ਪੈਣ ਜਾ ਰਹੀਆਂਹਨ।ਸਰਬਜੀਤ ਸਿੰਘ ਕਮਲ ਮੁਲਤਾਨੀ ਜੋ ਕਿ ਤਕਰੀਬਨ 20 ਸਾਲ ਤੋਂ ਇਟਲੀ ਵਿਚ ਰਹਿ ਰਹੇ ਹਨ,ਉਨ੍ਹਾਂ ਫਰਤੇਲੀ ਦੀ ਇਤਾਲੀਆ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਗਿਆ ਹੈ, ਇਸੇ ਤਰ੍ਹਾਂ ਹੀ ਬਲਵਿੰਦਰ ਸਿੰਘ ਨੂੰ ਲੇਗਾ ਨਾਰਧ ਵੱਲੋਂ ਉਮੀਦਵਾਰ ਐਲਾਨਿਆਂ ਗਿਆ ਹੈ ਅਤੇ ਕਾਫੀ ਸਮੇਂ ਤੋਂ ਚੋਣ ਦੀ ਤਿਆਰੀ ਕਰ ਰਹੇ ਸਨ। ਅਕਾਸ਼ਦੀਪ ਸਿੰਘ ਨੂੰ ਫੋਰਸਾ ਇਟਾਲੀਆ ਪਾਰਟੀ ਨੇ ਟਿਕਟ ਦਿੱਤੀ ਹੈ।ਅਕਾਸ਼ਦੀਪ ਸਿੰਘ ਇਸ ਤੋਂ ਲੋਮਬਾਰਦੀਆਂ ਸਟੇਟ ਚੋਣਾਂ ਵਿੱਚ ਵੀ ਆਪਣੀ ਕਿਸਮਤ ਅਜਮਾ ਚੁੱਕੇ ਹਨ। ਪਰ ਕਾਮਯਾਬ ਨਹੀਂ ਸਨ ਹੋ ਸਕੇ।ਹੁਣ 14 ਤੇ 15 ਮਈ ਨੁੰ ਵੋਟਾਂ ਪੈਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜਾ ਉਮੀਦਵਾਰ ਕਿੰਨੀਆਂ ਵੋਟਾਂ ਪ੍ਰਾਪਤ ਕਰਦਾ ਹੈ। ਪਰ ਹਾਲ ਦੀ ਘੜੀ ਸਭ ਆਪੋ ਆਪਣੀ ਮਿਹਨਤ ਵਿੱਚ ਰੁੱਝੇ ਹਨ ਅਤੇ ਆਪੋ ਆਪਣੀ ਜਿੱਤ ਦੇ ਦਾਅਵੇ ਕਰ ਰਹੇ ਹਨ। ਪਰ ਇੱਕ ਹੀ ਚੋਣ ਵਿੱਚ ਤਿੰਨ ਉਮੀਦਵਾਰਾਂ ਦਾ ਖੜਾ ਹੋਣਾ ਇੱਕ ਦੂਸਰੇ ਲਈ ਗੱਡਾ ਖੋਦਣ ਤੋਂ ਘੱਟ ਨਹੀਂ ਹੋਵੇਗਾ। ਕਿਉਂਕਿ ਇਹ ਆਪਸੀ ਵੋਟਾਂ ਨੂੰ ਖੋਰਾ ਲਾਉਂਦੇ ਹੀ ਨਜਰ ਆਉਣਗੇ।
Boota Singh Basi
President & Chief Editor