ਮਿਲਾਨ (ਦਲਜੀਤ ਮੱਕੜ)
ਪੰਜਾਬੀ ਸੱਭਿਆਚਾਰ ਦੇ ਮਹੱਤਵਪੂਰਨ ਤਿਉਹਾਰ ਤੀਆਂ ਨੂੰ ਮਨਾਉਣ ਦੇ ਲਈ ਇਟਲੀ ਦੀਆਂ ਬਹੁਤ ਸਾਰੀਆਂ ਪੰਜਾਬਣਾਂ ਵੈਰੋਨਾ ਨੇੜਲੇ ਸ਼ਹਿਰ ਸਨਬੋਨੀਫਾਚੋ ਵਿਖੇ ਇਕੱਠੀਆਂ ਹੋਈਆਂ।ਜਿੱਥੇ ਕਿ ਇਨਾਂ ਪੰਜਾਬਣਾਂ ਨੇ ਗਿੱਧੇ ਦੀਆਂ ਧਮਾਲਾਂ ਨਾਲ਼ ਕਮਾਲ ਕਰ ਦਿੱਤੀ।ਅਤੇ ਬੋਲੀਆਂ ਤੇ ਪੰਜਾਬੀ ਲੋਕ ਤੱਥਾਂ ਨਾਲ਼ ਮਾਹੌਲ ਨੂੰ ਤੀਆਂ ਦੇ ਰੰਗ ਵਿੱਚ ਰੰਗ ਦਿੱਤਾ। ਤੀਆਂ ਦੇ ਇਸ ਮੇਲੇ ਦੌਰਾਨ ਯੂ ਕੇ ਪਹੁੰਚੀ ਬਲਜੀਤ ਕੌਰ ਨੇ ਮੰਚ ਸੰਚਾਂਲਨ ਦੀ ਭੂਮਿਕਾ ਬਾਖੂਬੀ ਨਿਭਾਈ।ਨਰਿੰਦਰ ਕੌਰ,ਬਲਜੀਤ ਕੌਰ ਅਤੇ ਅਮਰਜੀਤ ਕੌਰ ਨੇ ਮਿੱਠੀ ਅਵਾਜ ਵਿੱਚ “ਤੀਆਂ ਦਾ ਸੰਧਾਰਾ”ਗੀਤ ਗਾਇਆ।ਚਰਨਜੀਤ ਕੌਰ,ਸਨਦੀਪ ਕੌਰ,ਨਰਿੰਦਰ ਕੌਰ,ਬਲਜੀਤ ਕੌਰ,ਅਮਰਜੀਤ ਕੌਰ,ਨੀਸੀ,ਨੇਹਾ,ਰੂਪ,ਖੁਸ਼ੀ,ਮੋਨਿਕਾ,ਜੋਤੀ,ਸੁਮਨ,ਹਰਤੇਜ ਕੌਰ,ਆਦਿ ਨੇ ਗਿੱਧੇ ਵਿੱਚ ਭਾਗ ਲਿਆ।
Boota Singh Basi
President & Chief Editor