ਇਤਿਹਾਸ ਮੰਦਿਰ ਪਾਵਨ ਵਾਲਮੀਕ ਤੀਰਥ ਦਾ ਝੂਮਰ ਡਿੱਗਾ

0
174

ਅੰਮ੍ਰਿਤਸਰ,ਸਾਂਝੀ ਸੋਚ ਬਿਊਰੋ
ਬੀਤੇ ਸਮੇਂ ਗਠਜੋੜ ਸਰਕਾਰ ਵੱਲੋਂ ਜਿੱਥੇ 300 ਕਰੋੜ ਰੁਪਏ ਦੀ ਲਾਗਤ ਨਾਲ ਇਤਿਹਾਸਿਕ ਮੰਦਰ ਪਾਵਨ ਤੀਰਥ ਤਿਆਰ ਕਰਵਾ ਕੇ ਸੰਗਤਾਂ ਦੇ ਸਪੁਰਦ ਕੀਤਾ ਗਿਆ ਸੀ ਉਥੇ ਮੰਦਰ ਅੰਦਰਿ ਲਗਾਇਆ ਗਿਆ ਕਈ ਟਨ ਵਜਨ ਵਾਲਾ ਝੂਮਰ ਹੇਠਾਂ ਜਾ ਡਿੱਗਾ। ਲਵ ਕੁਸ਼ ਜਨਮ ਭੂਮੀ ਭਗਵਾਨ ਵਾਲਮੀਕ ਮੰਦਰ ਲੋਕ ਨਿਰਮਾਣ ਵਿਭਾਗ ਦੀ ਯੋਗ ਅਗਵਾਈ ਹੇਠ ਇੱਕ ਨਾਮੀ ਕੰਪਨੀ ਵੱਲੋਂ ਤਿਆਰ ਕਰਵਾਇਆ ਗਿਆ। ਵਾਲਮੀਕਿ ਤੀਰਥ ਦੇ ਵਿਕਾਸ ਕਾਰਜ ਮੌਜੂਦਾ ਸਰਕਾਰ ਦੀ ਅਣਗਹਿਲੀ ਕਾਰਨ ਲਟਕਦੇ ਨਜ਼ਰ ਆ ਰਹੇ ਹਨ ਅਤੇ ਸਮਾਜ ਵੱਲੋਂ ਪ੍ਰਬੰਧਕ ਲਗਾਉਣ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸਮਾਜ ਦੀਆਂ ਚੱਲ ਰਹੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਮੰਗ ਪੱਤਰ ਤੇ ਰੂਪ ਵਿੱਚ ਜਾਣੂ ਕਰਵਾਇਆ ਜਾ ਚੁੱਕਿਆ ਹੈ। ਜਿਥੇ ਬੀਤੇ ਦਿਨਾਂ ਤੋਂ ਮੰਦਰ ਕੰਪਲੈਕਸ ਦੇ ਪੱਥਰ ਡਿੱਗਣ ਦੀਆਂ ਖਬਰਾਂ ਆ ਰਹੀਆਂ ਸਨ ਓਥੇ ਹੀ ਮੰਦਰ ਅੰਦਰ ਝੂਮਰ ਡਿਗਣ ਨਾਲ ਸੰਗਤਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਧੂਣਾ ਸਾਹਿਬ ਟ੍ਰਸਟ ਦੇ ਗੱਦੀ ਨਸ਼ੀਨ ਸੰਤ ਮਲਕੀਤ ਨਾਥ, ਚੇਅਰਮੈਨ ਓਮ ਪ੍ਰਕਾਸ਼ ਗੱਬਰ ਵਲੋਂ ਇਸ ਘਟਨਾ ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਗਿਆ ਹੈ ਕਿ ਜਿੱਥੇ ਮੰਦਰ ਦੀ ਉਚਾਈ ਇਤਿਹਾਸਿਕ ਵਿਧੀ ਅਨੁਸਾਰ 84 ਕੱਟੀ ਜਾਣ ਵਾਸਤੇ ਚੌਰਾਸੀ ਫੁੱਟ ਹੈ। ਇਸ ਝੁੰਮਰ ਦੀ ਲਟਕਣ ਵਾਲੀ ਖਿੱਚ ਟੁੱਟਣ ਨਾਲ ਹਾਦਸਾ ਵਾਪਰਿਆ ਹੈ ਧਾਰਮਿਕ ਮੰਦਿਰ ਅੰਦਰ ਰੋਜ਼ਾਨਾ ਅਨੇਕਾਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ। ਪਰਮਾਤਮਾ ਦੀ ਕਿਰਪਾ ਨਾਲ ਕਿਸੇ ਸ਼ਰਧਾਲੂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਇਸਦੀ ਜਾਂਚ ਹੋਣੀ ਚਾਹੀਦੀ ਹੈ। ਐਸ ਡੀ ਐਮ ਅਜਨਾਲਾ ਅਤੇ ਪ੍ਰਬੰਧਕ ਭਗਵਾਨ ਵਾਲਮੀਕ ਮੰਦਰ ਸ਼ਰਾਈਨ ਬੋਰਡ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੰਦਰ ਅੰਦਰ ਝੂਮਰ ਕੰਪਨੀ ਵੱਲੋਂ ਉਤਾਰਿਆ ਜਾ ਰਿਹਾ ਸੀ ਕਿ ਖਿੱਚ ਟੁੱਟਣ ਕਾਰਨ ਇਹ ਹਾਦਸਾ ਹੋਇਆ ਹੈ।

LEAVE A REPLY

Please enter your comment!
Please enter your name here