ਇਨਟੈੱਗਰੇਟਿਡ ਚੈੱਕ ਪੋਸਟ (ICP) ਅਟਾਰੀ ਰਾਹੀਂ ਭਾਰਤ ਪਾਕਿਸਤਾਨ ਦੁਵੱਲੇ ਵਪਾਰ ਨੂੰ ਬਹਾਲ ਕਰਾਉਣਾ ਮੇਰੀ ਤਰਜੀਹ ’ਚ ਸ਼ਾਮਿਲ ਹੈ – ਤਰਨਜੀਤ ਸਿੰਘ ਸੰਧੂ ਸਮੁੰਦਰੀ।

0
24
ਇਨਟੈੱਗਰੇਟਿਡ ਚੈੱਕ ਪੋਸਟ (ICP) ਅਟਾਰੀ ਰਾਹੀਂ ਭਾਰਤ ਪਾਕਿਸਤਾਨ ਦੁਵੱਲੇ ਵਪਾਰ ਨੂੰ ਬਹਾਲ ਕਰਾਉਣਾ ਮੇਰੀ ਤਰਜੀਹ ’ਚ ਸ਼ਾਮਿਲ ਹੈ – ਤਰਨਜੀਤ ਸਿੰਘ ਸੰਧੂ ਸਮੁੰਦਰੀ।

ਇਨਟੈੱਗਰੇਟਿਡ ਚੈੱਕ ਪੋਸਟ (ICP) ਅਟਾਰੀ ਰਾਹੀਂ ਭਾਰਤ ਪਾਕਿਸਤਾਨ ਦੁਵੱਲੇ ਵਪਾਰ ਨੂੰ ਬਹਾਲ ਕਰਾਉਣਾ ਮੇਰੀ ਤਰਜੀਹ ’ਚ ਸ਼ਾਮਿਲ ਹੈ – ਤਰਨਜੀਤ ਸਿੰਘ ਸੰਧੂ ਸਮੁੰਦਰੀ।
ਅਟਾਰੀ / ਅੰਮ੍ਰਿਤਸਰ 27 ਅਪ੍ਰੈਲ (  ) ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਬਹੁਮਤ ਨਾਲ ਸਰਕਾਰ ਦੀ ਹੈਟ੍ਰਿਕ ਬਣੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੰਮ੍ਰਿਤਸਰ ਅਤੇ ਸਰਹੱਦੀ ਖੇਤਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ।  ਜਿਸ ਵਿਚ ਉਨ੍ਹਾਂ ਕਿਹਾ ਕਿ ਅਟਾਰੀ ਬਾਡਰ ਦੇ ਸਥਿਤ ਇਨਟੈੱਗਰੇਟਿਡ ਚੈੱਕ ਪੋਸਟ (ICP) ਅਟਾਰੀ ਰਾਹੀਂ ਭਾਰਤ ਪਾਕਿਸਤਾਨ ਦੁਵੱਲੇ ਵਪਾਰ ਨੂੰ ਬਹਾਲ ਕਰਾਉਣਾ ਵੀ ਉਸ ਦੀ ਤਰਜੀਹ ’ਚ ਸ਼ਾਮਿਲ ਹੈ। ਇਸ ਮੌਕੇ ਕਿਸਾਨਾਂ ਤੇ ਇਲਾਕਾ ਨਿਵਾਸੀਆਂ ਦੀ ਸਾਰ ਲੈਣ ਲਈ ਤਰਨਜੀਤ ਸੰਧੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਚੁਣੇ ਹੋਏ ਕਿਸੇ ਵੀ ਲੋਕ ਪ੍ਰਤੀਨਿਧ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ। ਉਨ੍ਹਾਂ ਸ. ਸੰਧੂ ਨੂੰ ਪੂਰਨ ਸਮਰਥਨ ਦੇਣ ਦਾ ਭਰੋਸਾ ਦਿੱਤਾ।
ਸੰਧੂ ਸਮੁੰਦਰੀ ਨੇ ਅਟਾਰੀ ਹਲਕੇ ਦੇ ਭਾਜਪਾ ਆਗੂ ਪ੍ਰਭਾਰੀ ਡਾ. ਸੁਸ਼ੀਲ ਦੇਵਗਨ ਦੀ ਅਗਵਾਈ ’ਚ ਸਮੁੰਦਰੀ ਹਾਊਸ ਮੁਲਾਕਾਤ ਲਈ ਆਏ ਸਰਹੱਦੀ ਲੋਕਾਂ ਦੇ ਇਕ ਵਫ਼ਦ ਨੂੰ ਕਿਹਾ ਕਿ ਅਗਲੀ ਸਰਕਾਰ ਵੀ ਭਾਜਪਾ ਦੀ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅੰਮ੍ਰਿਤਸਰ ਅਤੇ ਸਰਹੱਦੀ ਇਲਾਕੇ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ।
ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੋਦੀ ਦਾ ਏਜੰਡਾ ਵਿਕਾਸ ਦਾ ਰਿਹਾ ਹੈ। ਇਹ ਵਿਕਾਸ ਅੰਮ੍ਰਿਤਸਰ ਦੇ ਸਰਹੱਦੀ ਖੇਤਰਾਂ ਤਕ ਫੈਲਿਆ ਹੋਵੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਲੋਕਾਂ ਨੂੰ ਦਰਪੇਸ਼ ਮਸਲਿਆਂ ਦਾ ਜਲਦ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਵਸੇ ਲੋਕਾਂ ਦੀ ਆਰਥਿਕ ਹਾਲਤ ਵੀ ਠੀਕ ਕਰਨਾ ਹੈ। ਤਾਂ ਕਿ ਬਾਰਡਰ ਏਰੀਆ ਨੂੰ ਸੁਧਾਰਿਆ ਜਾ ਸਕਦਾ ਹੈ ਅਤੇ ਸਰਹੱਦ ਦੇ ਨਾਲ ਲੱਗਦੇ ਕਿਸਾਨਾਂ ਅਤੇ ਆਮ ਲੋਕਾਂ ਦਾ ਜੀਵਨ ਸੁਖਮਈ ਹੋ ਸਕੇ। ਵਫ਼ਦ ਨਾਲ ਆਏ ਕੁਝ ਕਿਸਾਨਾਂ ਨੇ ਤਰਨਜੀਤ ਸਿੰਘ ਸੰਧੂ ਕੋਲ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਦਾ ਮਾਮਲਾ ਉਠਾਇਆ। ਉਨ੍ਹਾਂ ਤਾਰ ਨੂੰ ਜ਼ੀਰੋ ਲਾਇਨ ’ਤੇ ਲਿਜਾਣ ਦੀ ਅਪੀਲ ਕੀਤੀ। ਸ. ਸੰਧੂ ਨੇ ਕਿਹਾ ਕਿ ਇਸ ਮਾਮਲੇ ਨੂੰ ਕੇਂਦਰ ਕੋਲ ਰੱਖਿਆ ਜਾ ਚੁਕਾ ਹੈ ਅਤੇ ਇਸ ’ਤੇ ਅਮਲ ਵੀ ਹੋ ਚੁਕਾ ਹੈ ਅਤੇ ਨਤੀਜੇ ਜਲਦ ਸਾਹਮਣੇ ਆਉਣਗੇ।  ਉਨ੍ਹਾਂ ਕਿਸਾਨਾਂ ਨੂੰ ਆਮਦਨੀ ’ਚ ਵਾਧੇ ਲਈ ਆਪਣੀਆਂ ਫ਼ਸਲਾਂ, ਫਲ਼ ਅਤੇ ਸਬਜ਼ੀਆਂ ਨੂੰ ਅੰਮ੍ਰਿਤਸਰ ਤੋਂ ਏਅਰ ਕਾਰਗੋ ਰਾਹੀਂ ਖਾੜੀ ਅਤੇ ਅਮਰੀਕਾ ਵਿਚ ਭੇਜਣ ਦਾ ਵੀ ਸੁਝਾਅ ਦਿੱਤਾ। ਜਿਸ ਲਈ ਉਹ ਹਰ ਤਰਾਂ ਮਦਦ ਕਰਨ ਲਈ ਤਿਆਰ ਹਨ।
ਸੰਧੂ ਨੇ ਸ਼ਹਿਰ ਵਿਚ ਅਮਨ ਕਾਨੂੰਨ ਦੀ ਮਾੜੀ ਹਾਲਤ ’ਤੇ ਚਿੰਤਾ ਜ਼ਾਹਿਰ ਕੀਤੀ।  ਇਥੇ ਕਾਨੂੰਨ ਵਿਵਸਥਾ ਦਿਨੋਂ ਦਿਨ ਖ਼ਰਾਬ ਹੋ ਰਹੀ ਹੈ, ਪੂਰੇ ਪੰਜਾਬ ’ਚ ਇਹੀ ਹਾਲ ਹੈ।  ਸੰਧੂ ਨੇ ਕਿਹਾ ਕਿ ਜਿਨ੍ਹਾਂ ਰਾਜਾਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ ਉੱਥੇ ਅਮਨ ਕਾਨੂੰਨ ਦੀ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਸੋਚ ਸਮਝ ਕੇ ਵੋਟ ਪਾਉਣ। ਪਿਛਲੇ 7 ਸਾਲ ਤੋਂ ਇਸ ਲੋਕ ਸਭਾ ਹਲਕੇ ਦੀ ਹਾਲਤ ਬਦ ਤੋਂ ਬਦਤਰ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੇਂਦਰੀ ਸਕੀਮਾਂ ਰਾਜ ਸਰਕਾਰ ਦੀ ਅਣਗਹਿਲੀ ਕਾਰਨ ਲੋਕਾਂ ਤਕ ਨਹੀਂ ਪਹੁੰਚ ਰਹੀਆਂ ਹਨ, ਉਨ੍ਹਾਂ ਨੂੰ ਲੋਕਾਂ ਤਕ ਪਹੁੰਚ ਯਕੀਨੀ ਬਣਾਇਆ ਜਾਵੇਗਾ। ਮੋਦੀ ਸਰਕਾਰ ਦੀਆਂ ਸਕੀਮਾਂ ਘਰ ਘਰ  ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਡੀਆਂ ਭੈਣਾਂ ਵੀ ਖੁੱਲ ਕੇ ਆਪਣੀ ਗਲ ਰੱਖਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਵਿਕਾਸ ਦੇ ਮੁੱਦੇ ਨੂੰ ਲੈ ਕੇ ਲੋਕਾਂ ’ਚ ਆਈ ਹੈ ਅਤੇ ਉਨ੍ਹਾਂ ਦੇ ਸਿਆਸੀ ਵਿਰੋਧੀ ਉਮੀਦਵਾਰ ਵੀ ਹੁਣ ਵਿਕਾਸ ਦੀਆਂ ਗੱਲਾਂ ਕਰਨ ਲੱਗੇ ਹਨ। ਇਹ ਭਾਜਪਾ ਦੀ ਪਹਿਲੀ ਜਿੱਤ ਹੈ। ਉਨ੍ਹਾਂ ਕਿਹਾ ਕਿ ਜਿੱਥੇ ਭਾਰਤ ਅੱਗੇ ਨਿਕਲ ਰਿਹਾ ਹੈ ਉੱਥੇ ਸਥਾਨਕ ਲੀਡਰਸ਼ਿਪ ਦੀ ਨਾਕਾਮੀ ਕਾਰਨ  ਅੰਮ੍ਰਿਤਸਰ ਬਹੁਤ ਪਿਛੜ ਗਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਨੁਮਾਇੰਦੇ ਨੇ 7 ਸਾਲ ਕੁਝ ਨਹੀਂ ਕੀਤਾ, ਹੁਣ ਲੋਕ ਸਾਨੂੰ ਸਹਿਯੋਗ ਦੇਣ ਅਸੀਂ ਉਨ੍ਹਾਂ ਦੀਆਂ ਆਸਾਂ ਉਮੀਦਾਂ ’ਤੇ ਖਰੇ ਉੱਤਰਾਂਗੇ। ਉਨ੍ਹਾਂ ਕਿਹਾ ਕਿ ਭਾਰਤ ’ਚ ਜੋ ਵਿਕਾਸ ਹੋ ਰਿਹਾ ਹੈ ਉਹ ਅੰਮ੍ਰਿਤਸਰ ਵਿਚ ਵੀ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਗ਼ਰੀਬਾਂ ਦਾ ਭੋਜਨ ਪੌਸ਼ਟਿਕ, ਸੰਤੋਸ਼ਜਨਕ ਅਤੇ ਕਿਫ਼ਾਇਤੀ ਹੋਵੇ। ਮੋਦੀ ਦੀ ਗਾਰੰਟੀ ਹੈ ਕਿ ਮੁਫ਼ਤ ਰਾਸ਼ਨ ਸਕੀਮ ਅਗਲੇ 5 ਸਾਲਾਂ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ ਅੰਮ੍ਰਿਤਸਰ ਦੇ ਨੌਜਵਾਨ ਇੱਛਾਵਾਂ ਦੀ ਪੂਰਤੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ‘ਚ 25 ਕਰੋੜ ਲੋਕਾਂ ਨੂੰ ਗ਼ਰੀਬੀ ‘ਚੋਂ ਬਾਹਰ ਕੱਢ ਕੇ ਭਾਜਪਾ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਸਰਕਾਰ ਨਤੀਜੇ ਲਿਆਉਂਦੀ ਹੈ। ਪਰ ਕੰਮ ਇੱਥੇ ਹੀ ਨਹੀਂ ਰੁਕਦਾ ਕਿਉਂਕਿ ਗ਼ਰੀਬੀ ‘ਚੋਂ ਬਾਹਰ ਆਏ ਲੋਕਾਂ ਨੂੰ ਲੰਬੇ ਸਮੇਂ ਤੋਂ ਸਹਾਰੇ ਦੀ ਲੋੜ ਹੁੰਦੀ ਹੈ , ਕਿਉਂਕਿ  ਇੱਕ ਛੋਟੀ ਜਿਹੀ ਮੁਸ਼ਕਿਲ ਇੱਕ ਵਿਅਕਤੀ ਨੂੰ ਗ਼ਰੀਬੀ ਤੋਂ ਬਾਹਰ ਵਾਪਸ ਗ਼ਰੀਬੀ ਵੱਲ ਧੱਕ ਸਕਦੀ ਹੈ। ਇਸ ਸੋਚ ਨਾਲ ਭਾਜਪਾ ਨੇ ਗ਼ਰੀਬਾਂ ਦੀ ਭਲਾਈ ਲਈ ਕਈ ਯੋਜਨਾਵਾਂ ਦਾ ਵਿਸਥਾਰ ਕਰਨ ਦਾ ਸੰਕਲਪ ਲਿਆ ਹੈ। ਇਸ ਮੌਕੇ ਤਰਨਜੀਤ ਸੰਧੂ ਨੇ ਭਾਰੀ ਵੋਟਾਂ ਨਾਲ ਜਿੱਤ ਦਿਵਾਉਣ ਦੀ ਅਪੀਲ ਕੀਤੀ ।

LEAVE A REPLY

Please enter your comment!
Please enter your name here