ਇਸਰਾਇਲ ਵੱਲੋਂ ਫ਼ਲਸਤੀਨੀ ਲੋਕਾਂ ਉੱਪਰ ਥੋਪੀ ਨਿਹੱਕੀ ਜੰਗ ਖਿਲਾਫ਼ ਡੀਸੀ ਦਫ਼ਤਰ ਬਰਨਾਲਾ ਤੱਕ ਰੋਸ ਮਾਰਚ ਮਨੁੱਖ ਜ਼ਿੰਦਗੀ ਜਿਉਣ ਦੇ ਮੁੱਢਲੇ ਹੱਕਾਂ ਤੇ ਹਮਲਾ ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ: ਗੁਰਮੇਲ ਸਿੰਘ ਠੁੱਲੀਵਾਲ ਜੰਤਰ-ਮੰਤਰ ਦਿੱਲੀ ਵਿਖੇ ਧਰਨੇ/ਮੁਜ਼ਾਹਰੇ ਕਰਨ ਤੇ ਲਾਈਆਂ ਪਾਬੰਦੀਆਂ ਖਤਮ ਕਰੋ: ਨਰਾਇਣ ਦੱਤ ਬਰਨਾਲਾ, ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਸਾਮਰਾਜੀ ਧਾੜਵੀ ਅਮਰੀਕਾ ਦੀ ਸ਼ਹਿ ਤੇ ਇਸਰਾਇਲ ਵੱਲੋਂ ਫ਼ਲਸਤੀਨੀ ਲੋਕਾਂ ਖ਼ਿਲਾਫ਼ ਨਿਹੱਕੀ ਜ਼ੰਗ ਛੇੜੀ ਹੋਈ ਹੈ। ਇਸ ਨਿਹੱਕੀ ਜ਼ੰਗ ਵਿੱਚ 18000 ਤੋਂ ਵਧੇਰੇ ਫ਼ਲਸਤੀਨੀ ਲੋਕਾਂ (ਜਿਸ ਵਿੱਚ 40% ਬੱਚੇ ਹਨ) ਦੀ ਮੌਤ ਹੋ ਚੁੱਕੀ ਹੈ। ਹਸਪਤਾਲਾਂ ਤੱਕ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਣੀ, ਬਿਜਲੀ, ਇਲਾਜ ਅਤੇ ਲੋੜੀਂਦੀਆਂ ਮਨੁੱਖੀ ਲੋੜਾਂ ਤੋਂ ਵਿਰਵੇ ਰੱਖਕੇ ਫ਼ਲਸਤੀਨੀ ਲੋਕਾਂ ਨੂੰ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਜਿਹਾ ਕਰਨਾ ਮਨੁੱਖ ਜ਼ਿੰਦਗੀ ਜਿਉਣ ਦੇ ਮੁੱਢਲੇ ਹੱਕਾਂ ਉੱਪਰ ਹਮਲਾ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਕਚਹਿਰੀ ਚੌਂਕ ਤੋਂ ਡੀਸੀ ਦਫ਼ਤਰ ਬਰਨਾਲਾ ਤੱਕ ਮਾਰਚ ਕਰਨ ਸਮੇਂ ਕੀਤਾ। ਇਸ ਸਮੇਂ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਕੱਲ੍ਹ 10 ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਜੰਤਰ ਮੰਤਰ ਮਾਰਚ ਕਰਨ ਦੀ ‘ਰਾਜਕੀ ਜਬਰ ਵਿਰੋਧੀ ਮੁਹਿੰਮ’ ਨਾਂ ਦੇ ਸੰਗਠਨ ਨੂੰ ਪੁਲਿਸ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦਾ ਜਮਹੂਰੀ ਢੰਗ ਨਾਲ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਵਿਦਿਆਰਥੀਆਂ ਅਤੇ ਸਮਾਜਿਕ ਕਾਰਕੁੰਨਾਂ ਦੀ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਹਿਰਾਸਤ ਵਿੱਚ ਲਿਆ ਗਿਆ। ਬੁਲਾਰਿਆਂ ਕਿਹਾ ਕਿ ਇਸੇ ਦੇ ਵਿਰੁੱਧ ਅੱਜ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਵਿੱਚ ਭਰਾਤਰੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਰਚ ਕਰਕੇ ਮੰਗ ਕੀਤੀ ਹੈ ਕਿ ਫ਼ਲਸਤੀਨੀ ਲੋਕਾਂ ਉੱਪਰ ਇਸਰਾਇਲ ਵੱਲੋਂ ਨਿਹੱਕੀ ਜੰਗ ਰੋਕਣ ਲਈ ਭਾਰਤ ਸਰਕਾਰ ਸਖ਼ਤ ਕਦਮ ਚੁੱਕਣ, 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮੌਕੇ ਜੰਤਰ ਮੰਤਰ ਦਿੱਲੀ ਵੱਲ ਮਾਰਚ ਕਰ ਰਹੇ, ਹਿਰਾਸਤ ਵਿੱਚ ਲਏ ਵਿਦਿਆਰਥੀਆਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ, ਜੰਤਰ ਮੰਤਰ ਦਿੱਲੀ ਵਿਖੇ ਧਰਨਾ/ਪ੍ਰਦਰਸ਼ਨ ਕਰਨ ਉੱਤੇ ਲਾਈਆਂ ਪਾਬੰਦੀਆਂ ਵਾਪਸ ਲੈਣ ਦੀ ਮੰਗ ਕੀਤੀ। ਡੀਸੀ ਬਰਨਾਲਾ ਪੂਨਮਦੀਪ ਕੌਰ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ। ਇਸ ਮਾਰਚ ਵਿੱਚ ਇਨਕਲਾਬੀ ਕੇਂਦਰ ਪੰਜਾਬ, ਭਾਕਿਯੂ ਏਕਤਾ ਡਕੌਂਦਾ, ਡੀਟੀਐੱਫ,‌ ਟੀਐੱਸਯੂ, ਜੇਪੀਐੱਮਓ, ਡੀਐੱਮਐੱਫ, ਪਾਵਰਕੌਮ ਪੈਨਸ਼ਨਰਜ ਐਸੋਸੀਏਸ਼ਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਬੁਲਾਰੇ ਸਾਥੀਆਂ ਗੁਰਮੀਤ ਸੁਖਪੁਰਾ, ਰਾਜੀਵ ਕੁਮਾਰ, ਡਾ. ਰਜਿੰਦਰ ਪਾਲ, ਇਕਬਾਲਦੀਨ, ਅਮਰਜੀਤ ਕੌਰ, ਖੁਸ਼ਮੰਦਰ ਪਾਲ, ਹਾਂਸ ਮੁਹੰਮਦ, ਅਨਿਲ ਕੁਮਾਰ, ਮਨਜੀਤ ਰਾਜ, ਹਰਚਰਨ ਚਹਿਲ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਸੋਹਣ ਸਿੰਘ ਮਾਝੀ ਨੇ ਬਾਖ਼ੂਬੀ ਨਿਭਾਏ। ਇਸ ਸਮੇਂ ਕਮਲਜੀਤ ਕੌਰ, ਨੀਲਮ ਰਾਣੀ, ਦਰਸ਼ਨ ਚੀਮਾ, ਜਗਜੀਤ ਸਿੰਘ ਢਿੱਲਵਾਂ, ਅੰਮ੍ਰਿਤ ਪਾਲ, ਰੁਲਦੂ ਸਿੰਘ ਗੁੰਮਟੀ, ਅਬਜਿੰਦਰ ਸਿੰਘ, ਬਿੱਕਰ ਸਿੰਘ ਔਲਖ ਆਦਿ ਆਗੂ ਵੀ ਹਾਜ਼ਰ ਸਨ। ਅੱਜ ਦੇ ਸਮਾਗਮ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਵੀ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ।

0
152
ਮਨੁੱਖ ਜ਼ਿੰਦਗੀ ਜਿਉਣ ਦੇ ਮੁੱਢਲੇ ਹੱਕਾਂ ਤੇ ਹਮਲਾ ਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ: ਗੁਰਮੇਲ ਸਿੰਘ ਠੁੱਲੀਵਾਲ
ਜੰਤਰ-ਮੰਤਰ ਦਿੱਲੀ ਵਿਖੇ ਧਰਨੇ/ਮੁਜ਼ਾਹਰੇ ਕਰਨ ਤੇ ਲਾਈਆਂ ਪਾਬੰਦੀਆਂ ਖਤਮ ਕਰੋ: ਨਰਾਇਣ ਦੱਤ
ਬਰਨਾਲਾ,
ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਸਾਮਰਾਜੀ ਧਾੜਵੀ ਅਮਰੀਕਾ ਦੀ ਸ਼ਹਿ ਤੇ ਇਸਰਾਇਲ ਵੱਲੋਂ ਫ਼ਲਸਤੀਨੀ ਲੋਕਾਂ ਖ਼ਿਲਾਫ਼ ਨਿਹੱਕੀ ਜ਼ੰਗ ਛੇੜੀ ਹੋਈ ਹੈ। ਇਸ ਨਿਹੱਕੀ ਜ਼ੰਗ ਵਿੱਚ 18000 ਤੋਂ ਵਧੇਰੇ ਫ਼ਲਸਤੀਨੀ ਲੋਕਾਂ (ਜਿਸ ਵਿੱਚ 40% ਬੱਚੇ ਹਨ) ਦੀ ਮੌਤ ਹੋ ਚੁੱਕੀ ਹੈ। ਹਸਪਤਾਲਾਂ ਤੱਕ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਾਣੀ, ਬਿਜਲੀ, ਇਲਾਜ ਅਤੇ ਲੋੜੀਂਦੀਆਂ ਮਨੁੱਖੀ ਲੋੜਾਂ ਤੋਂ ਵਿਰਵੇ ਰੱਖਕੇ ਫ਼ਲਸਤੀਨੀ ਲੋਕਾਂ ਨੂੰ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਜਿਹਾ ਕਰਨਾ ਮਨੁੱਖ ਜ਼ਿੰਦਗੀ ਜਿਉਣ ਦੇ ਮੁੱਢਲੇ ਹੱਕਾਂ ਉੱਪਰ ਹਮਲਾ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਕਚਹਿਰੀ ਚੌਂਕ ਤੋਂ ਡੀਸੀ ਦਫ਼ਤਰ ਬਰਨਾਲਾ ਤੱਕ ਮਾਰਚ ਕਰਨ ਸਮੇਂ ਕੀਤਾ।
ਇਸ ਸਮੇਂ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਕੱਲ੍ਹ 10 ਦਸੰਬਰ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਜੰਤਰ ਮੰਤਰ ਮਾਰਚ ਕਰਨ ਦੀ ‘ਰਾਜਕੀ ਜਬਰ ਵਿਰੋਧੀ ਮੁਹਿੰਮ’ ਨਾਂ ਦੇ ਸੰਗਠਨ ਨੂੰ ਪੁਲਿਸ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦਾ ਜਮਹੂਰੀ ਢੰਗ ਨਾਲ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਵਿਦਿਆਰਥੀਆਂ ਅਤੇ ਸਮਾਜਿਕ ਕਾਰਕੁੰਨਾਂ ਦੀ ਪੁਲਿਸ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਹਿਰਾਸਤ ਵਿੱਚ ਲਿਆ ਗਿਆ। ਬੁਲਾਰਿਆਂ ਕਿਹਾ ਕਿ ਇਸੇ ਦੇ ਵਿਰੁੱਧ ਅੱਜ ਜਮਹੂਰੀ ਅਧਿਕਾਰ ਸਭਾ ਦੀ ਅਗਵਾਈ ਵਿੱਚ ਭਰਾਤਰੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਰਚ ਕਰਕੇ ਮੰਗ ਕੀਤੀ ਹੈ ਕਿ ਫ਼ਲਸਤੀਨੀ ਲੋਕਾਂ ਉੱਪਰ ਇਸਰਾਇਲ ਵੱਲੋਂ ਨਿਹੱਕੀ ਜੰਗ ਰੋਕਣ ਲਈ ਭਾਰਤ ਸਰਕਾਰ ਸਖ਼ਤ ਕਦਮ ਚੁੱਕਣ, 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਮੌਕੇ ਜੰਤਰ ਮੰਤਰ ਦਿੱਲੀ ਵੱਲ ਮਾਰਚ ਕਰ ਰਹੇ, ਹਿਰਾਸਤ ਵਿੱਚ ਲਏ ਵਿਦਿਆਰਥੀਆਂ ਅਤੇ ਸਮਾਜਿਕ ਕਾਰਕੁੰਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ, ਜੰਤਰ ਮੰਤਰ ਦਿੱਲੀ ਵਿਖੇ ਧਰਨਾ/ਪ੍ਰਦਰਸ਼ਨ ਕਰਨ ਉੱਤੇ ਲਾਈਆਂ ਪਾਬੰਦੀਆਂ ਵਾਪਸ ਲੈਣ ਦੀ ਮੰਗ ਕੀਤੀ। ਡੀਸੀ ਬਰਨਾਲਾ ਪੂਨਮਦੀਪ ਕੌਰ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ।
ਇਸ ਮਾਰਚ ਵਿੱਚ ਇਨਕਲਾਬੀ ਕੇਂਦਰ ਪੰਜਾਬ, ਭਾਕਿਯੂ ਏਕਤਾ ਡਕੌਂਦਾ, ਡੀਟੀਐੱਫ,‌ ਟੀਐੱਸਯੂ, ਜੇਪੀਐੱਮਓ, ਡੀਐੱਮਐੱਫ, ਪਾਵਰਕੌਮ ਪੈਨਸ਼ਨਰਜ ਐਸੋਸੀਏਸ਼ਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਟੈਕਨੀਕਲ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਬੁਲਾਰੇ ਸਾਥੀਆਂ ਗੁਰਮੀਤ ਸੁਖਪੁਰਾ, ਰਾਜੀਵ ਕੁਮਾਰ, ਡਾ. ਰਜਿੰਦਰ ਪਾਲ, ਇਕਬਾਲਦੀਨ, ਅਮਰਜੀਤ ਕੌਰ, ਖੁਸ਼ਮੰਦਰ ਪਾਲ, ਹਾਂਸ ਮੁਹੰਮਦ, ਅਨਿਲ ਕੁਮਾਰ, ਮਨਜੀਤ ਰਾਜ, ਹਰਚਰਨ ਚਹਿਲ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਸੋਹਣ ਸਿੰਘ ਮਾਝੀ ਨੇ ਬਾਖ਼ੂਬੀ ਨਿਭਾਏ।
ਇਸ ਸਮੇਂ ਕਮਲਜੀਤ ਕੌਰ, ਨੀਲਮ ਰਾਣੀ, ਦਰਸ਼ਨ ਚੀਮਾ, ਜਗਜੀਤ ਸਿੰਘ ਢਿੱਲਵਾਂ, ਅੰਮ੍ਰਿਤ ਪਾਲ, ਰੁਲਦੂ ਸਿੰਘ ਗੁੰਮਟੀ, ਅਬਜਿੰਦਰ ਸਿੰਘ, ਬਿੱਕਰ ਸਿੰਘ ਔਲਖ ਆਦਿ ਆਗੂ ਵੀ ਹਾਜ਼ਰ ਸਨ। ਅੱਜ ਦੇ ਸਮਾਗਮ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਵੀ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ।

LEAVE A REPLY

Please enter your comment!
Please enter your name here