ਇੰਡਸਇੰਡ ਬੈਂਕ ਵੱਲੋਂ ਫੀਲਡ ਅਸਿਸਟੈਂਟ ਟਰੇਨੀ ਅਤੇ ਐਲ.ਆਈ.ਸੀ. ਵੱਲੋਂ ਏਜੰਟਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ 04 ਜੁਲਾਈ ਨੂੰ

0
69
ਇੰਡਸਇੰਡ ਬੈਂਕ ਵੱਲੋਂ ਫੀਲਡ ਅਸਿਸਟੈਂਟ ਟਰੇਨੀ ਅਤੇ ਐਲ.ਆਈ.ਸੀ. ਵੱਲੋਂ ਏਜੰਟਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ 04 ਜੁਲਾਈ ਨੂੰ

-ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਇੰਡਸਇੰਡ ਬੈਂਕ ਵੱਲੋਂ ਫੀਲਡ ਅਸਿਸਟੈਂਟ ਟਰੇਨੀ ਅਤੇ ਐਲ.ਆਈ.ਸੀ. ਵੱਲੋਂ ਏਜੰਟਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ 04 ਜੁਲਾਈ ਨੂੰ
ਮਾਨਸਾ, 02 ਜੁਲਾਈ:
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 04 ਜੁਲਾਈ 2024 ਦਿਨ ਵੀਰਵਾਰ ਨੂੰ ‘ਭਾਰਤ ਫਾਈਨਾਂਸੀਅਲ ਇਨਕਲੂਜ਼ਨ ਲਿਮਟਡ (ਇੰਡਸਇੰਡ ਬੈਂਕ)’ ਵੱਲੋਂ ਫੀਲਡ ਅਸਿਸਟੈਂਟ ਟਰੇਨੀ ਅਤੇ ਐਲ.ਆਈ.ਸੀ. ਆਫ ਇੰਡੀਆ ਵੱਲੋਂ ਏਜੰਟਾਂ ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਮਾਨਸਾ ਸ੍ਰੀ ਰਵਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਕੇਵਲ ਲੜਕੇ ਹੀ ਭਾਗ ਲੈ ਸਕਦੇ ਹਨ। ਫਾਈਨਾਂਸੀਅਲ ਇਨਕਲੂਜ਼ਨ ਲਿਮਟਡ (ਇੰਡਸਇੰਡ ਬੈਂਕ)ਵੱਲੋਂ ਫੀਲਡ ਅਸਿਸਟੈਂਟ ਟਰੇਨੀ ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ 10ਵੀ ਪਾਸ, ਉਮਰ 18 ਤੋਂ 28 ਸਾਲ ਅਤੇ ਤਨਖਾਹ 12500/-ਪ੍ਰਤੀ ਮਹੀਨਾ ਮਿਲਣਯੋਗ ਹੋਵੇਗੀ। ਐਲ.ਆਈ.ਸੀ. ਆਫ ਇੰਡੀਆ ਵੱਲੋਂ ਏਜੰਟ ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ 10ਵੀਂ ਪਾਸ ਉਮਰ 30 ਤੋਂ 45 ਸਾਲ ਅਤੇ ਤਨਖਾਹ 8000/-ਪ੍ਰਤੀ ਮਹੀਨਾ ਮਿਲਣਯੋਗ ਹੋਵੇਗੀ।
ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਸਾਦੇ ਕੱਪੜਿਆਂ ’ਚ ਆਪਣੀ ਯੋਗਤਾ ਦਾ ਵੇਰਵਾ (ਰਜ਼ਿਊਮ),  ਅਧਾਰ ਕਾਰਡ, ਯੋਗਤਾ ਦੇ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਲੈ ਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਦਫ਼ਤਰ, ਮਾਨਸਾ (ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੀ ਪਹਿਲੀ ਮੰਜ਼ਿਲ ’ਤੇ) ਕੈਂਪ ਵਾਲੇ ਦਿਨ ਸਵੇਰੇ 10:00 ਵਜੇ ਪਹੁੰਚ ਸਕਦੇ ਹਨ। ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਹੋਵੇਗਾ। ਪ੍ਰਾਰਥੀਆਂ ਨੂੰ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਇਸ ਮੋਬਾਇਲ ਨੰਬਰ 94641-78030 ’ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here